ਅੰਮ੍ਰਿਤਸਰ ਚ NRI ਦੇ ਘਰ ਚ ਦਾਖਲ ਹੋ ਚਲਾਈਆਂ ਗੋਲੀਆਂ, ਗੰਭੀਰ ਰੂਪ ਨਾਲ ਜ਼ਖ਼ਮੀ
ਪੀੜਿਤ ਸੁਖਚੈਨ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ 2 ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਆਏ ਅਤੇ ਉਸ ਦਾ ਨਾਂ ਪੁੱਛਣ ਲੱਗ ਗਏ। ਉਸ ਨੂੰ ਆਰਸੀ ਬਣਾਉਣ ਦੇ ਬਾਰੇ ਪੁੱਛਿਆ ਗਿਆ ਜਦੋਂ ਉਹਨਾਂ ਪੁੱਛਿਆ ਸੀ ਤੁਸੀਂ ਗੱਡੀ ਦੀ ਆਰਸੀ ਕਿਸ ਤਰ੍ਹਾਂ ਬਨਾਈ ਤੇ ਉਸ ਨੂੰ ਕੁੱਝ ਸ਼ੱਕ ਹੋਇਆ। ਉਨ੍ਹਾਂ ਨੌਜਵਾਨਾਂ ਨੇ ਪਿਸਤੌਲ ਕੱਢ ਲਈ ਤੇ ਓਸਦੇ ਸਿਰ ਤੇ ਰੱਖ ਦਿੱਤੀ।
ਅੰਮ੍ਰਿਤਸਰ ਦੇ ਇੱਕ ਐਨਆਰਆਈ ਦੇ ਘਰ ਚ ਦਾਖਲ ਹੋ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਐਨਆਰਆਈ ਨੂੰ ਗੋਲੀਆਂ ਲੱਗੀਆਂ ਹਨ ਜਿਸ ਦੇ ਚੱਲਗੇ ਗੰਭੀਰ ਰੂਪ ਨਾਲ ਜ਼ਖ਼ਮੀ ਹੈ। ਪੀੜਿਤ ਐਨਆਰਆਈ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਐਨਆਰਆਈ ਨੂੰ 5 ਮਹੀਨੇ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ।