ਅੰਮ੍ਰਿਤਸਰ ਦੀ ਇੱਕ ਨਿੱਜੀ ਵਾਈਨ ਸ਼ਾਪ ‘ਤੇ ਚੱਲੀ ਗੋਲੀ, ਆਪਸੀ ਰੰਜੀਸ਼ ਦਾ ਮਾਮਲਾ
ਆਪਸੀ ਰੰਜੀਸ਼ ਕਾਰਨ ਅੰਮ੍ਰਿਤਸਰ ਦੇ ਦੋ ਠੇਕੇਦਾਰਾਂ ਦੇ ਵਿੱਚ ਲੜਾਈ ਹੋਈ। ਜਿਸ ਦੇ ਚੱਲਦੇ ਇੱਕ ਗਰੁਪ ਨੇ ਦੂਜੇ ਗਰੁਪ ਦੇ ਠੇਕੇ ਤੇ ਆਪਣੇ ਬੰਦੇ ਭੇਜ ਕੇ ਫਾਇਰਿੰਗ ਕਰਵਾਈ। ਗਣੀਮਤ ਇਹ ਰਹੀ ਕਿ ਕਿਸੇ ਨੂੰ ਕੁੱਝ ਨਹੀਂ ਹੋਇਆ ਤੇ ਮੌਕੇ ਤੋਂ ਦੂਜੀ ਪਾਰਟੀ ਵੱਲੋਂ ਆਰੋਪੀਆਂ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ ਗਿਆ।
ਮਾਮਲਾ ਅੰਮ੍ਰਿਤਸਰ ਦੇ ਰਾਮਤਲਾਈ ਚੌਕ ਦਾ ਹੈ। ਜਿੱਥੇ ਇੱਕ ਨਿੱਜੀ ਵਾਈਨ ਸ਼ਾਪ ‘ਤੇ ਰਾਤ 11 ਵਜੇ ਦੋ ਨੌਜਵਾਨਾਂ ਵੱਲੋਂ ਗੋਲੀ ਚਲਾਈ ਗਈ। ਵਾਈਨ ਸ਼ਾਪ ਮਾਲਿਕ ਅਤੇ ਦੁਕਾਨ ਤੇ ਕੰਮ ਕਰ ਰਹੇ ਮੁੰਡਿਆਂ ਵੱਲੋਂ ਦੋਵਾਂ ਨੌਜਵਾਨਾਂ ਨੂੰ ਰੋਕਿਆ ਗਿਆ ਅਤੇ ਪਿਸਤੋਲ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਦੂਜਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੀੜਤ ਵਾਈਨ ਸ਼ਾਪ ਦੇ ਮਾਲਿਕ ਨੇ ਦੱਸਿਆ ਕਿ ਸੂਬੇ ਭਰ ਦੇ ਠੇਕੇਦਾਰਾਂ ਦੇ Whatsapp ਗੱਰੁਪ ਵਿੱਚ ਰਿੰਪਲ ਗੱਰੁਪ ਦੇ ਮਾਲਿਕ ਦੀ ਅਸਲਾ ਸਮੇਤ ਇੱਕ ਵੀਡੀਓ ਉਸ ਦੇ ਵੱਲੋਂ ਸ਼ੇਅਰ ਕੀਤੀ ਗਈ ਸੀ। ਜਿਸ ਸੰਬਧੀ ਪਹਿਲਾਂ ਉਸ ਨੂੰ ਧਮਕਿਆਂ ਦਿੱਤੀਆਂ ਗਈਆਂ। ਫਿਰ ਉਸ ਦੇ ਠੇਕੇ ‘ਤੇ ਦੋ ਨੌਜਵਾਨਾਂ ਵੱਲੋਂ ਗੋਲੀ ਚਲਾਈ ਗਈ।
Latest Videos