ਅੰਮ੍ਰਿਤਸਰ ‘ਚ 10 ਵਾਹਨਾਂ ਦੀ ਭਿਆਨਕ ਟੱਕਰ, ਸੰਘਣੀ ਧੁੰਧ ਕਾਰਨ ਵਾਪਰ ਰਹੇ ਹਾਦਸੇ
ਅੰਮ੍ਰਿਤਸਰ-ਜਲੰਧਰ ਮੁੱਖ ਮਾਰਗ ਵਿਖੇ ਅੱਜ ਸਵੇਰੇ ਤੜਕਸਾਰ ਗਹਿਰੀ ਧੁੰਦ ਦੇ ਕਾਰਨ ਵੱਡਾ ਸੜਕ ਹਾਦਸਾ ਹੋਇਆ। ਇਸ ਹਾਦਸ ਚ ਇੱਕ ਤੋਂ ਬਾਅਦ ਇੱਕ ਕਰੀਬ 10 ਵਾਹਨ ਹੋਏ ਹਾਦਸਾਗ੍ਰਸਤ ਹੋ ਗਏ। ਇਸ ਦੌਰਾਨ 3 ਲੋਕ ਜ਼ਖ਼ਮੀ ਹੋਏ ਹਨ। ਹਾਦਸੇ ਦੌਰਾਨ ਸੀਮਿੰਟ ਦਾ ਭਰਿਆ ਟਰੱਕ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ।

ਦੱਸਿਆ ਜਾ ਰਿਹਾ ਹੈ ਕਿ ਧੁੰਦ ਜਿਆਦਾ ਹੋਣ ਕਰਕੇ ਕਾਫੀ ਦੂਰ-ਦੂਰ ਤੱਕ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਇਸ ਦੇ ਚੱਲਦੇ ਅੰਮ੍ਰਿਤਸਰ ਵੱਲ ਬਾਹਰੋ ਆਉਣ ਵਾਲੇ ਅਤੇ ਬਾਹਰ ਜਾਉਣ ਵਾਲੇ ਲੋਕਾਂ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਜਿਸ ਦੇ ਚੱਲਦੇ ਵਾਹਨ ਜਿਆਦਾ ਆਪਸ ਵਿੱਚ ਟਕਰਾਏ ਤੇ ਇਹ ਹਾਦਸੇ ਹੋਏ। ਇਸ ਹਾਦਸੇ ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਚ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਅੰਮ੍ਰਿਤਸਰ ਬਿਆਸ ਦੇ ਵੱਖ-ਵੱਖ ਪੁਆਇੰਟਾਂ ਤੇ 10 ਦੇ ਕਰੀਬ ਸੜਕ ਹਾਦਸੇ ਹੋਏ ਹਨ। ਉੱਥੇ ਹੀ ਧੁੰਦ ਦੇ ਕਾਰਨ ਦਿਖਾਈ ਨਾ ਦੇਨ ਕਾਰਨ ਇੱਕ ਸੀਮੇਂਟ ਦਾ ਭਰਿਆ ਟਰੱਕ ਸੜਕ ਤੋਂ ਹੇਠਾਂ ਉਤਰ ਗਿਆ। ਇਹਨਾਂ ਹਾਦਸਿਆਂ ਬਾਰੇ ਬਿਆਸ ਥਾਣੇ ਦੀ ਪੁਲਿਸ ਨੂੰ ਪਤਾ ਲੱਗਾ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾਉਣ ਕੰਮ ਸ਼ੁਰੁ ਕਰ ਦਿੱਤਾ। ਜਾਣਕਾਰੀ ਮੁਤਾਬਿਕ ਦੱਸ ਦਈਏ ਕਿ ਹਰ ਸਾਲ ਆਏ ਦਿਨ ਧੁੰਦਾਂ ਦੇ ਵਿੱਚ ਇਹ ਹਾਦਸੇ ਹੁੰਦੇ ਰਹਿੰਦੇ ਹਨ, ਪਰ ਸਾਨੂੰ ਸੁਚੇਤ ਰਹਿਣ ਦੀ ਤੇ ਆਪਣੀ ਗੱਡੀ ਦੀ ਸਪੀਡ ਘੱਟ ਰੱਖਣ ਦੀ ਜਿਸ ਦੇ ਨਾਲ ਇਹਨਾਂ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।