ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024
Amritsar Crime: ਅੰਮ੍ਰਿਤਸਰ 'ਚ ਆੜ੍ਹਤੀ ਦੇ ਘਰ ਦੇ ਬਾਹਰ ਹਮਲਾ...!

Amritsar Crime: ਅੰਮ੍ਰਿਤਸਰ ‘ਚ ਆੜ੍ਹਤੀ ਦੇ ਘਰ ਦੇ ਬਾਹਰ ਹਮਲਾ…!

abhishek-thakur
Abhishek Thakur | Published: 25 Apr 2023 19:33 PM

ਅੰਮ੍ਰਿਤਸਰ ਛੇਹਰਟਾ ਇਲਾਕੇ ਦੀ ਇੱਕ ਔਰਤ ਨੂੰ ਦੇਰ ਰਾਤ ਇੱਕ ਗੈਂਗਸਟਰ ਵੱਲੋਂ ਧਮਕੀਆਂ ਦੇਣ ਅਤੇ ਉਸਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Amritsar Crime: ਅੰਮ੍ਰਿਤਸਰ ਛੇਹਰਟਾ ਇਲਾਕੇ ਦੀ ਇੱਕ ਔਰਤ ਨੂੰ ਦੇਰ ਰਾਤ ਇੱਕ ਗੈਂਗਸਟਰ ਵੱਲੋਂ ਧਮਕੀਆਂ ਦੇਣ ਅਤੇ ਉਸਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਫਿਲਹਾਲ ਛੇਹਰਟਾ ਪੁਲਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ 336 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਵਿਕਰਮ ਸਿੰਘ ਸ਼ਿਵ ਵਾਸੀ ਨਰਾਇਣਗੜ੍ਹ ਨੇ ਦੱਸਿਆ ਕਿ 22 ਅਪਰੈਲ ਨੂੰ ਸ਼ਾਮ 7 ਵਜੇ ਦੇ ਕਰੀਬ ਉਸ ਨੂੰ ਵਿਦੇਸ਼ੀ ਨੰਬਰ +1 (414) 2869510 ਤੋਂ ਫੋਨ ਆਇਆ, ਜਿਸ ਨੇ ਆਪਣਾ ਨਾਂ ਗੈਂਗਸਟਰ ਸੱਤਾ ਨੌਸ਼ਹਿਰਾ ਦੱਸ ਕੇ ਧਮਕੀਆਂ ਦਿੱਤੀਆਂ। ਤੁਹਾਡੇ ਖਿਲਾਫ ਕਈ ਕੇਸ ਦਰਜ ਹੋ ਰਹੇ ਹਨ ਨਤੀਜੇ ਭੁਗਤਣ ਲਈ ਤਿਆਰ ਰਹੋ ਦੇਰ ਰਾਤ ਕਰੀਬ 11.30 ਵਜੇ ਬਾਈਕ ਸਵਾਰ ਤਿੰਨ ਨਕਾਬਪੋਸ਼ ਅਣਪਛਾਤੇ ਨੌਜਵਾਨਾਂ ਨੇ ਉਸਦੀ ਬ੍ਰਿਜਾ ਕਾਰ ਅਤੇ ਉਸਦੇ ਘਰ ‘ਤੇ ਕਰੀਬ 10 ਰਾਉਂਡ ਫਾਇਰ ਕੀਤੇ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪੂਰਾ ਪਰਿਵਾਰ ਡਰ ਗਿਆ। ਉਸ ਨੇ ਦੱਸਿਆ ਕਿ ਗੋਲੀਬਾਰੀ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਉਸੇ ਨੰਬਰ ਤੋਂ ਦੁਬਾਰਾ ਫੋਨ ਆਇਆ ਅਤੇ ਕਿਹਾ ਕਿ ਇਹ ਸਿਰਫ ਇਕ ਨਮੂਨਾ ਸੀ, ਜੇਕਰ ਹੁਣੇ ਨਾ ਸਮਝਿਆ ਤਾਂ ਇਸ ਦੇ ਨਤੀਜੇ ਹੋਰ ਵੀ ਭਿਆਨਕ ਹੋ ਸਕਦੇ ਹਨ।