khadoor Sahib Seat Results 2024: ਅੰਮ੍ਰਿਤਪਾਲ ਸਿੰਘ ਚੁਣੇ ਗਏ ਸਾਂਸਦ, ਖਡੂਰ ਸਾਹਿਬ ਤੋਂ ਮਿਲੀ ਵੱਡੀ ਜਿੱਤ ਤੋਂ ਬਾਅਦ ਮਾਂ ਨੇ ਕੀਤੀ ਜਨਤਾ ਨੂੰ ਇਹ ਅਪੀਲ

| Edited By: Isha Sharma

Jun 04, 2024 | 5:07 PM

ਮਹਰੂਮ ਅਦਾਕਾਰ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵੱਲੋਂ ਪੰਜਾਬ ਦੇ ਮੁੱਦੇ ਨੂੰ ਕੌਮੀ ਪੱਧਰ ਤੇ ਉਠਾਉਣ ਦੇ ਮਕਸਦ ਨਾਲ ਇੱਕ ਜੱਥੇਬੰਦੀ ਬਣਾਈ ਗਈ। ਜਿਸ ਦਾ ਨਾਮ ਵਾਰਿਸ ਪੰਜਾਬ ਦੇ ਰੱਖਿਆ ਗਿਆ। ਸਤੰਬਰ 2022 ਵਿੱਚ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਇਸ ਜੱਥੇਬੰਦੀ ਦੀ ਜਿੰਮੇਵਾਰੀ ਖਾਲਿਸਤਾਨੀ ਹਿਮਾਇਤੀ ਅੰਮ੍ਰਿਤਪਾਲ ਸਿੰਘ ਨੂੰ ਮਿਲੀ ਸੀ।

ਖਡੂਰ ਸਾਹਿਬ ਲੋਕ ਸਭਾ ਸੀਟ ਨੂੰ ਪੰਥਕ ਸੀਟ ਮੰਨਿਆ ਜਾਂਦਾ ਹੈ। ਇਸ ਵਾਰ ਇਸ ਸੀਟ ਤੋਂ ਕਾਂਗਰਸ ਨੂੰ ਸਿਆਸੀ ਝਟਕਾ ਲਗਦਾ ਦਿਖਾਈ ਦੇ ਰਿਹਾ ਹੈ। ਅੰਮ੍ਰਿਤਪਾਲ ਸਿੰਘ ਨੇ ਵੱਡੀ ਫਰਕ ਨਾਲ ਸੀਟ ਜਿੱਤ ਲਈ ਹੈ। ਖਡੁਰ ਸਾਹਿਬ ਦੀ ਪੰਥਕ ਸੀਟ ਤੇ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਵੱਡੀ ਜਿੱਤ ਹਾਸਿਲ ਕਰ ਲਈ ਹੈ। ਅੰਮ੍ਰਿਤਪਾਲ ਸਿੰਘ ਨੇ 1 ਲੱਖ 29 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਵਿਰੋਧੀ ਉਮੀਦਵਾਰ ਨੂੰ ਹਰਾਇਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਉਨ੍ਹਾਂ ਦੀ ਮਾਤਾ ਨੇ ਕਿਹਾ ਅਸੀਂ ਸੰਗਤ ਦਾ ਦਿਲੋਂ ਧੰਨਵਾਦ ਕਰਦੇ ਹਾਂ।