I.N.D.I.A ਗੱਠਜੋੜ ਚ AAP ਅਤੇ AKALI DAL ਨੂੰ ਸ਼ਾਮਲ ਕਰਨ ਤੇ ਭੜਕੀ PUNJAB CONGRESS ? – Punjabi News

I.N.D.I.A ਗੱਠਜੋੜ ਚ AAP ਅਤੇ AKALI DAL ਨੂੰ ਸ਼ਾਮਲ ਕਰਨ ਤੇ ਭੜਕੀ PUNJAB CONGRESS ?

Published: 

30 Aug 2023 15:08 PM

ਲੋਕ ਸਭਾ ਚੋਣਾਂ 2024 ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ​​ਟੱਕਰ ਦੇਣ ਲਈ INDIA ਗਠਜੋੜ ਲਗਾਤਾਰ ਸਿਆਸੀ ਗੁੱਟ ਜੋੜ ਰਿਹਾ ਹੈ। NDIA ਗਠਜੋੜ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

Follow Us On

ਲੋਕ ਸਭਾ ਚੋਣਾਂ 2024 ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ​​ਟੱਕਰ ਦੇਣ ਲਈ INDIA ਗਠਜੋੜ ਲਗਾਤਾਰ ਸਿਆਸੀ ਗੁੱਟ ਜੋੜ ਰਿਹਾ ਹੈ। ਮੁੰਬਈ ਮੀਟਿੰਗ ਲਈ 5 ਪਾਰਟੀਆਂ ਨੂੰ ਇਕੱਠੇ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ 5 ਪਾਰਟੀਆਂ ਰਾਹੀਂ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਅਸਾਮ ਅਤੇ ਹਰਿਆਣਾ ਦੇ ਸਮੀਕਰਨਾਂ ਨੂੰ ਠੀਕ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। INDIA ਗਠਜੋੜ ਵੱਲੋਂ ਅਕਾਲੀ ਦਲ ਨਾਲ ਸੰਪਰਕ ਕੀਤਾ ਗਿਆ ਹੈ। INDIA ਗਠਜੋੜ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

ਇਹ 26 ਪਾਰਟੀਆਂ ਦਾ ਗਠਜੋੜ ਹੈ। ਇਸ ਗਠਜੋੜ ਦੀ ਪਹਿਲੀ ਬੈਠਕ ਬਿਹਾਰ ਦੇ ਪਟਨਾ ਵਿੱਚ ਹੋਈ ਸੀ, ਦੂਸਰੀ ਮੀਟਿੰਗ ਕਰਨਾਟਕ ਦੇ
ਬੈਂਗਲੁਰੂ ਵਿਖੇ ਹੋਈ ਅਤੇ ਹੁਣ ਤੀਸਰੀ ਬੈਠਕ ਮੁੰਬਈ ਵਿਖੇ 31 ਅਗਸਤ ਅਤੇ 1 ਸਤੰਬਰ ਨੂੰ ਹੋਣ ਜਾ ਰਹੀ ਹੈ। ਇਸ ਬੈਠਕ ਵਿੱਚ ਸ਼੍ਰੋਮਣੀ ਅਕਾਲੀ ਦੇ ਸ਼ਾਮਲ ਹੋਣ ਦੀਆਂ ਅਟਕਲਾਂ ਵੀ ਲਗਾਈਆਂ ਜਾ ਰਹਿਆਂ ਹਨ।

ਸੁਖਬੀਰ ਸਿੰਘ ਬਾਦਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੈ। ਪਹਿਲਾਂ ਇਹ NDA ਗਠਜੋੜ ਦਾ ਹਿੱਸਾ ਸੀ, ਪਰ 2020 ਵਿੱਚ ਬਾਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ। ਸੂਤਰਾਂ ਦੀ ਮੁਤਾਬਕ ਅਕਾਲੀ ਦਲ ਨਿਤੀਸ਼ ਕੁਮਾਰ ਦੇ ਸੰਪਰਕ ਵਿੱਚ ਹਨ ਦੱਸਿਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਇਸ ਵੇਲੇ ਬਹੁਤ ਕਮਜ਼ੋਰ ਹੋ ਗਈ ਹੈ। ਪਾਰਟੀ ਨੇ 2019 ਦੀਆਂ ਚੋਣਾਂ ਵਿੱਚ 2 ਸੀਟਾਂ ਜਿੱਤੀਆਂ ਸਨ, ਪਰ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਬੁਰੀ ਤਰ੍ਹਾਂ ਨਾਲ ਹਾਰ ਗਈ ਸੀ। ਅਕਾਲੀ ਉਮੀਦਵਾਰ ਸਿਰਫ਼ 3 ਸੀਟਾਂ ਹੀ ਜਿੱਤ ਸਕੇ।

Exit mobile version