J&K: ਜੰਮੂ-ਕਸ਼ਮੀਰ ‘ਚੋਂ ਹਟਾਏਗਾ AFSPA, ਫੌਜ ਵਾਪਸ ਬੁਲਾਉਣ ‘ਤੇ ਅਮਿਤ ਸ਼ਾਹ ਦੀ ਰਣਨੀਤੀ ਜਾਣੋ
ਅਫਸਪਾ ਕਾਨੂੰਨ ਅਰਥਾਤ ਆਰਮਡ ਫੋਰਸਿਜ਼ ਐਕਟ ਦੇ ਤਹਿਤ, ਇਸਦਾ ਉਦੇਸ਼ ਦੇਸ਼ ਦੇ ਗੜਬੜ ਵਾਲੇ ਖੇਤਰਾਂ ਵਿੱਚ ਜਨਤਕ ਵਿਵਸਥਾ ਨੂੰ ਲਾਗੂ ਕਰਨਾ ਹੈ। ਇਸ ਤਹਿਤ ਫੌਜ ਨੂੰ ਤਲਾਸ਼ੀ ਲੈਣ, ਗ੍ਰਿਫਤਾਰ ਕਰਨ ਅਤੇ ਗੋਲੀ ਚਲਾਉਣ ਦਾ ਅਧਿਕਾਰ ਹੈ।
Centre Plan to Remove AFSPA From JK: ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਰਾਜਾਂ ਦੇ ਲੋਕ ਲੰਬੇ ਸਮੇਂ ਤੋਂ ਅਫਸਪਾ ਹਟਾਉਣ ਦੀ ਮੰਗ ਕਰ ਰਹੇ ਸਨ। ਇਸ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ ਤੋਂ ਆਰਮਡ ਫੋਰਸਿਜ਼ ਐਕਟ (ਅਫਸਪਾ) ਨੂੰ ਹਟਾਉਣ ‘ਤੇ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਫੌਜਾਂ ਨੂੰ ਵਾਪਸ ਬੁਲਾਉਣ ਅਤੇ ਕਾਨੂੰਨ ਵਿਵਸਥਾ ਨੂੰ ਜੰਮੂ-ਕਸ਼ਮੀਰ ਪੁਲਸ ‘ਤੇ ਛੱਡਣ ਦੀ ਯੋਜਨਾ ਬਣਾ ਰਹੀ ਹੈ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਜੰਮੂ-ਕਸ਼ਮੀਰ ਵਿੱਚ ਚੋਣਾਂ ਕਰਵਾਉਣ ਬਾਰੇ ਬਿਆਨ ਦਿੱਤਾ ਹੈ। ਦੇਖੋ ਵੀਡੀਓ…