ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਮਾਨ ਮੁੜ ਠੋਕ ਰਹੇ ਨੇ ਇੱਕ ਦੂਜੇ ਦੀ ਮੰਜੀ!
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਵਰਨਰ ਦੀ ਚਿਤਾਵਨੀ ਦਾ ਮੋੜਵਾਂ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਅਸੀਂ ਗਵਰਨਰ ਸਾਬ੍ਹ ਦੀਆਂ 16 ਚਿੱਠੀਆਂ ਚੋਂ 9 ਦੇ ਜੁਆਬ ਦੇ ਚੁੱਕੇ ਹਾਂ। ਬਾਕਿ ਦੇ ਜੁਆਬ ਤਿਆਰ ਨੇ ਸਾਰੇ ਭੇਜ ਦੇਵਾਂਗੇ।
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ. ਇਹ ਵਿਵਾਦ ਕਿਸੇ ਤੋਂ ਲੁਕਾਇਆ ਨਹੀਂ ਲੁਕਿਆ ਬਲਕਿ ਜਗਜ਼ਾਹਿਰ ਹੈ। ਬੀਤੇ ਕਈ ਦਿਨਾਂ ਤੋਂ ਕਿਸੇ ਨ ਕਿਸੇ ਮੁੱਦੇ ਨੂੰ ਲੈ ਕੇ ਇਹ ਵਿਵਾਦ ਵੱਧਦਾ ਜਾ ਰਿਹਾ ਹੈ। ਪਰ ਕੱਲ੍ਹ ਇਸ ਵਿਵਾਦ ਨੇ ਅੱਲਗ ਹੀ ਰੂਪ ਲੈ ਲਿਆ। ਪੰਜਾਬ ਦੇ ਗਵਰਨਰ ਨੇ ਬੀਤੇ ਕੱਲ੍ਹ ਚਿੱਠੀਆਂ ਦਾ ਜਵਾਬ ਨਾ ਦੇਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਸੀਐੱਮ ਮਾਨ ਉਨ੍ਹਾਂ ਦੀ ਚਿੱਠੀਆਂ ਦਾ ਜਵਾਬ ਨਹੀਂ ਦੇਣਗੇ ਤਾਂ ਸੂਬੇ ਵਿੱਚ ਮਜ਼ਬੂਰਨ ਉਨ੍ਹਾਂ ਨੂੰ ਰਾਸ਼ਟਰਪਤੀ ਸ਼ਾਸਨ ਲਗਾਉਣਾ ਪਵੇਗਾ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਵਰਨਰ ਦੀ ਚਿਤਾਵਨੀ ਦਾ ਮੋੜਵਾਂ ਜਵਾਬ ਦਿੱਤਾ ਗਿਆ ਹੈ। ਸੀਐੱਮ ਮਾਨ ਨੇ ਪ੍ਰੈੱਸ ਕਾਨਫਰੰਸ ਕਰ ਕਿਹਾ – ਅਸੀਂ ਦੇਸ਼ ਦਾ ਢਿੱਡ ਭਰਿਏ,ਦੇਸ਼ ਦੀ ਰਾਖੀ ਕਰੀਏ ਤੇ ਤੁਸੀਂ ਧਮਕੀਆਂ ਦਿੰਦੇ ਹੋ ਕਿ ਰਾਸ਼ਟਰਪਤੀ ਰਾਜ ਵਾ ਦੇਵਾਂਗੇ…ਕਿੱਥੋਂ ਹੁਕਮ ਆਉਂਦੇ ਨੇ ਤੁਹਾਨੂੰ? ਆਮ ਲੋਕਾਂ ਦੀ ਸਰਕਾਰ ਨੂੰ ਜਰਦੇ ਨਹੀਂ। ਪੰਜਾਬ ਦੇ ਗਵਰਨਰ ਬੋਣ ਦੇ ਨਾਤੇ ਕਦੇ ਵੀ ਪੰਜਾਬ ਨਾਲ ਨਹੀਂ ਖੜ੍ਹੇ ਗਵਰਨਰ ਸਾਬ੍ਹ ਪੰਜਾਬ ਯੂਨੀਵਰਸਿਟੀ ਵਾਲੇ ਮਸਲੇ ਤੇ ਹਰਿਆਣੇ ਦਾ ਪੱਖ ਪੂਰਿਆ… ਕਿਸਾਨਾਂ ਦਾ ਧਰਨਾ ਚੱਲ ਰਿਹਾ ਲਗਭਗ ਸਾਰੀਆਂ ਮੰਗਾਂ ਕੇਂਦਰ ਨਾਲ ਸੰਬੰਧਤ ਨੇ ਪਰ ਕਦੇ ਕੇਂਦਰ ਕੋਲ ਆਵਾਜ਼ ਨਹੀਂ ਚੁੱਕੀ।