Ludhiana Bypoll ‘ਚ ਜਿੱਤ ਤੋਂ ਬਾਅਦ AAP ਨੇ ਰੋਡ ਸ਼ੋਅ ਕਰ ਕੀਤਾ ਲੋਕਾਂ ਦਾ ਧੰਨਵਾਦ
ਸੀਐਮ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਪੱਛਮੀ ਦੀ ਜਿੱਤ ਤੋਂ ਬਾਅਦ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਜੋ ਫਤਵਾ ਦਿੱਤਾ ਹੈ ਉਸ ਦਾ ਦਿਲ ਦੀ ਗਹਿਰਾਇਆਂ ਨਾਲ ਧੰਨਵਾਦ। ਉਨ੍ਹਾਂ ਨੇ ਕਿਹਾ ਕੀ ਪਿਛਲੀ ਬਾਰ ਨਾਲੋਂ ਵੀ ਜਿਆਦਾ ਮਾਰਜ਼ਨ ਦੇ ਨਾਲ ਤੁਸੀਂ ਸੰਜੀਵ ਅਰੋੜਾ ਨੂੰ ਜਿਤਾਇਆ ਹੈ।
ਲੁਧਿਆਣਾ ਪੱਛਮੀ ਦੀ ਜਿੱਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੋਡ ਸ਼ੋਅ ਕੱਢਿਆ ਗਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਲੁਧਿਆਣਾ ਪੱਛਮੀ ਦੇ ਜੇੱਤੂ ਉਮੀਦਵਾਰ ਸੰਜੀਵ ਅਰੋੜਾ ਨੂੰ ਗਲੇ ਵਿੱਚ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ, AAP ਪੰਜਾਬ ਪ੍ਰਧਾਨ ਅਮਨ ਅਰੋੜਾ, ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਸਣੇ ਪਾਰਟੀ ਦੇ ਹੋਰ ਵਿਧਾਇਕ ਵੀ ਨਜ਼ਰ ਆਏ।
