AC ਕਮਰੇ ‘ਚ ਬੈਠ ਕੇ ਨਹੀਂ ਨਿਕਲਦੇ ਹੱਲ: CM ਭਗਵੰਤ ਮਾਨ
Updated On: 15 Mar 2023 16:35:PM
ਪੰਜਾਬ ਵਿੱਚ ਰੁਜ਼ਗਾਰ ਨੂੰ ਵਧਾਵਾ ਦੇਣ ਲਈ ਸੀਐੱਮ ਮਾਨ ਨੇ ਕਾਰੋਬਾਰੀਆਂ ਨਾਲ ਮੰਥਨ ਕੀਤਾ। ਕਾਰੋਬਾਰੀਆਂ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਕਾਰੋਬਾਰ ਕਰਨ ਲਈ ਤਿਆਰ ਹਾਂ। ਸਰਕਾਰ ਸਾਥ ਦਵੇ ਤਾਂ ਅਸੀਂ ਹਰ ਸੂਬੇ ਵਿੱਚ ਉਧਯੋਗ ਕਰਨਾ ਚਾਹੁੰਦੇ ਹਾਂ। ਸੀਐੱਮ ਮਾਨ ਨੇ ਕਿਹਾ- ਕਿ ਸਾਡੀ ਆਮ ਆਦਮੀ ਦੀ ਸਰਕਾਰ ਨੇ ਪੁਰਾਣੇ ਚੱਲਦੇ ਆ ਰਹੇ ਸਿਸਟਮ ਨੂੰ ਖ਼ਤਮ ਕੀਤਾ ਹੈ। ਸੂਬੇ ਚ ਵਿਕਾਸ ਅਤੇ ਰੁਜ਼ਗਾਰ ਲਈ ਅਸੀਂ ਹਰ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕੀ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲੇ।