ਭਾਗਸੁਨਾਗ ਝਰਨੇ ਦੇ ਕੋਲ ਨਹਾਉਣ ਗਏ ਨੌਜਵਾਨ ਦੀ ਰੁੜ੍ਹਣ ਕਾਰਨ ਹੋਈ ਮੌਤ
ਭਾਗਸੁਨਾਗ ਝਰਨੇ ਦੇ ਕੋਲ ਨਹਾਉਣ ਲਈ ਦੋਸਤਾਂ ਨਾਲ ਪਾਣੀ ਵਿੱਚ ਦਾਖਲ ਹੋਏ ਜਲੰਧਰ ਦੇ ਇੱਕ ਨੌਜਵਾਨ ਦੀ ਧਰਮਸ਼ਾਲਾ ਵਿੱਚ ਮੌਤ ਹੋ ਗਈ। ਪਾਣੀ ਅਚਾਨਕ ਵੱਧ ਗਿਆ ਅਤੇ ਵਹਾਅ ਬਹੁਤ ਤੇਜ਼ ਹੋ ਗਿਆ ਜਿਸ ਕਾਰਨ ਪਵਨ ਆਪਣੇ ਆਪ 'ਤੇ ਕਾਬੂ ਨਾ ਰੱਖ ਸਕਿਆ ਅਤੇ ਪਾਣੀ ਵਿੱਚ ਰੁੜ੍ਹ ਗਿਆ।
ਜਲੰਧਰ ਤੋਂ ਹਿਮਾਚਲ ਘੁੰਮਣ ਗਏ ਇੱਕ ਨੌਜਵਾਨ ਦੀ ਧਰਮਸ਼ਾਲਾ ਵਿੱਚ ਮੌਤ ਹੋ ਗਈ। ਦੱਸ ਦਈਏ ਕਿ ਉਹ ਧਰਮਸ਼ਾਲਾ ਦੇ ਮੈਕਲਿਓਡਗੰਜ ਸਥਿਤ ਭਾਗਸੁਨਾਗ ਝਰਨੇ ਦੇ ਕੋਲ ਨਹਾਉਣ ਲਈ ਦੋਸਤਾਂ ਨਾਲ ਪਾਣੀ ਵਿੱਚ ਦਾਖਲ ਹੋਇਆ ਸੀ। ਇਸ ਦੌਰਾਨ ਉਹ ਪਾਣੀ ਵਿੱਚ ਰੁੜ੍ਹ ਗਿਆ। ਨੌਜਵਾਨ ਦੇ ਰੁੜਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਫਿਲਹਾਲ ਹਿਮਾਚਲ ਐਸਡੀਆਰਐਫ ਨੇ ਮੌਕੇ ਤੋਂ 100 ਮੀਟਰ ਹੋਠਾਂ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪਵਨ ਕੁਮਾਰ (32) ਵਾਸੀ ਜਲੰਧਰ ਨੇੜੇ ਰਾਕੇਸ਼ ਟੈਂਟ ਹਾਊਸ ਵਜੋਂ ਹੋਈ ਹੈ। ਮ੍ਰਿਤਕ ਦੇ ਦੋਸਤ ਅਮਿਤ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਉਸ ਦੇ ਦੋਸਤ ਧਰਮਸ਼ਾਲਾ ਘੁਸੰਣ ਆਏ ਸਨ। ਇਹ ਸਾਰੇ ਭਾਗਸੁਨਾਗ ਝਰਨੇ ਦੇ ਹੇਠਾਂ ਨਾਲੇ ਵਿੱਚ ਨਹਾ ਰਹੇ ਸਨ। ਇਸ ਦੌਰਾਨ ਨਾਲੇ ਵਿੱਚ ਪਾਣੀ ਅਚਾਨਕ ਵੱਧ ਗਿਆ ਅਤੇ ਵਹਾਅ ਬਹੁਤ ਤੇਜ਼ ਹੋ ਗਿਆ। ਇਸ ਤੋਂ ਪਹਿਲਾਂ ਦੋ ਦੋਸਤ ਸੁਰੱਖਿਅਤ ਨਾਲੇ ‘ਚੋਂ ਬਾਹਰ ਨਿਕਲ ਕੇ ਦੂਜੇ ਕੋਨੇ ਵਿੱਚ ਪਹੁੰਚ ਗਏ ਪਰ ਪਵਨ ਆਪਣੇ ਆਪ ‘ਤੇ ਕਾਬੂ ਨਾ ਰੱਖ ਸਕਿਆ ਅਤੇ ਪਾਣੀ ਵਿੱਚ ਰੁੜ੍ਹ ਗਿਆ। ਸਥਾਨਕ ਲੋਕਾਂ ਅਤੇ ਦੋਸਤਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਐਸਡੀਆਰਐਫ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਨੌਜਵਾਨ ਦੀ ਲਾਸ਼ ਝਰਨੇ ਤੋਂ ਕਰੀਬ 100 ਮੀਟਰ ਹੇਠਾਂ ਬਰਾਮਦ ਕੀਤੀ।
Latest Videos

ਜਸਵਿੰਦਰ ਭੱਲਾ ਦੇ ਦੇਹਾਂਤ 'ਤੇ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ, ਕੀ ਬੋਲੇ ਸਿਤਾਰੇ?...ਵੇਖੋ

Supreme Court On Stray Dogs: ਜਿਨ੍ਹਾਂ ਲੋਕਾਂ ਨੂੰ ਕੁੱਤਿਆਂ ਨੇ ਕੱਟਿਆ, ਜਾਣੋ ਸੁਪਰੀਮ ਕੋਰਟ ਦੇ ਫੈਸਲੇ 'ਤੇ ਉਨ੍ਹਾਂ ਦੇ ਵਿਚਾਰ

ਪੁਲ ਤੋਂ ਹੇਠਾਂ ਡਿੱਗੀ ਵੈਸ਼ਨੋ ਦੇਵੀ ਜਾ ਰਹੀ ਬੱਸ, 1 ਸ਼ਰਧਾਲੂ ਦੀ ਮੌਤ, 40 ਜ਼ਖ਼ਮੀ, ਜਾਣੋਂ ਕਿਵੇਂ ਹੋਇਆ ਹਾਦਸਾ

Bhiwani ਦੀ Teacher Manisha ਕਤਲ ਕੇਸ ਵਿੱਚ Lawrence Bishnoi ਨੇ ਇਸ ਲਈ ਮਾਰੀ Entry
