ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!

| Edited By: Rohit Kumar

| Jan 03, 2025 | 6:38 PM

ਹਾਈਵੇ ਬੰਦ ਕਰਨ ਵਾਲੇ ਰਾਜਨ ਕਾਂਤ ਸ਼ਰਮਾ ਦਾ ਕਹਿਣਾ ਹੈ ਕਿ 2023 ਵਿੱਚ ਨਿਸ਼ਾਨਦੇਹੀ ਦੌਰਾਨ ਅੱਠ ਬਿਸਵਾ ਜ਼ਮੀਨ ਉਸ ਦੀ ਮਾਂ ਸੀਤਾ ਸ਼ਰਮਾ ਦੇ ਨਾਂ 'ਤੇ ਇਸ ਹਾਈਵੇਅ 'ਤੇ ਨਿਕਲੀ ਸੀ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਉਸ ਨੂੰ ਦੁਕਾਨ ਲਾਉਣ ਲਈ ਜ਼ਮੀਨ ਮੁਹੱਈਆ ਕਰਵਾਈ ਜਾਵੇ ਪਰ ਪ੍ਰਸ਼ਾਸਨ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ।

ਸ਼ਿਮਲਾ-ਧਰਮਸ਼ਾਲਾ ਹਾਈਵੇਅ ‘ਤੇ ਜ਼ਮੀਨੀ ਵਿਵਾਦ ਕਾਰਨ ਇਕ ਵਾਰ ਫਿਰ ਤੋਂ ਹਾਈਵੇਅ ‘ਤੇ ਪੱਥਰ ਰੱਖ ਕੇ ਇਕਤਰਫਾ ਬੰਦ ਕਰ ਦਿੱਤਾ ਗਿਆ ਹੈ। ਹਾਈਵੇਅ ਬੰਦ ਕਰਨ ਵਾਲੇ ਸ਼ਖਸ ਦਾ ਕਹਿਣਾ ਹੈ ਕਿ ਹਾਈਵੇਅ ਦੀ ਅੱਠ ਬਿਸਵਾ ਜ਼ਮੀਨ ਉਸ ਦੀ ਮਾਂ ਦੇ ਨਾਂਅ ਸੀ, ਪਰ ਉਸ ਨੂੰ ਹੁਣ ਤੱਕ ਮੁਆਵਜ਼ਾ ਨਹੀਂ ਮਿਲਿਆ, ਹਾਈਵੇ ਬੰਦ ਕਰਨ ਵਾਲੇ ਰਾਜਨ ਕਾਂਤ ਸ਼ਰਮਾ ਦਾ ਕਹਿਣਾ ਹੈ ਕਿ 2023 ਵਿੱਚ ਨਿਸ਼ਾਨਦੇਹੀ ਦੌਰਾਨ ਅੱਠ ਬਿਸਵਾ ਜ਼ਮੀਨ ਉਸ ਦੀ ਮਾਂ ਸੀਤਾ ਸ਼ਰਮਾ ਦੇ ਨਾਂ ‘ਤੇ ਇਸ ਹਾਈਵੇਅ ‘ਤੇ ਨਿਕਲੀ ਸੀ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਉਸ ਨੂੰ ਦੁਕਾਨ ਲਾਉਣ ਲਈ ਜ਼ਮੀਨ ਮੁਹੱਈਆ ਕਰਵਾਈ ਜਾਵੇ ਪਰ ਪ੍ਰਸ਼ਾਸਨ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਵਾਦ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ।

Published on: Jan 03, 2025 06:33 PM