ਪੰਜਾਬ ਦੇ ਸੁਨਾਮ ਵਿੱਖੇ ਵਿਦੇਸ਼ੀ ਮਹਿਲਾ ਨਾਲ ਛੀਨਾ-ਝੱਪਟੀ ਦਾ ਮਾਮਲਾ, ਸੋਨੇ-ਚਾਂਦੀ ਦੇ ਗਹਿਣੇ ਤੇ 50000 ਕੈਸ਼ ਚੋਰੀ

Updated On: 10 Jan 2023 13:31:PM

ਸੁਨਾਮ ਦੇ ਸਰਾਫਾ ਬਾਜ਼ਾਰ ‘ਚ ਆਪਣੀ ਭੈਣ ਨਾਲ ਸੈਰ ਕਰਦੇ ਸਮੇਂ ਪੋਲੈਂਡ ਤੋਂ ਸੁਨਾਮ ਆਈ ਔਰਤ ਤੋਂ ਦੋ ਨੌਜਵਾਨਾਂ ਨੇ ਪਰਸ ਖੋਹ ਲਿਆ, ਝਗੜੇ ਦੌਰਾਨ ਔਰਤ ਹੇਠਾਂ ਡਿੱਗ ਕੇ ਜ਼ਖਮੀ ਹੋ ਗਈ।ਇਹ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ। ਔਰਤ ਦੇ ਪਰਸ ਵਿੱਚ ਸੋਨੇ-ਚਾਂਦੀ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਨਕਦ ਸਨ।ਪੁਲਿਸ ਨੇ ਅੱਜ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਸੋਸ਼ਲ ਮੀਡੀਆ ਦੀ ਮਦਦ ਨਾਲ ਕਾਰਵਾਈ ਕਰਦੇ ਹੋਏ ਇਕ ਦੋਸ਼ੀ ਨੂੰ 10000 ਰੁਪਏ ਦੀ ਨਕਦੀ ਅਤੇ ਇਕ ਮੋਬਾਈਲ ਸਮੇਤ ਕਾਬੂ ਕੀਤਾ ਹੈ।

Follow Us On

Published: 10 Jan 2023 13:26:PM