ਪੰਜਾਬ ਵਿੱਚ ਖੁੱਲ੍ਹਣਗੇ 400 ਹੋਰ ਆਮ ਆਦਮੀ ਕਲੀਨਿਕ

| Edited By:

| Mar 15, 2023 | 4:34 PM

ਪੰਜਾਬ ਵਿੱਚ ਖੁੱਲ੍ਹਣਗੇ 400 ਹੋਰ ਮੁਹੱਲਾ ਕਲੀਨਿਕ। 26 ਜਨਵਰੀ ਨੂੰ ਪੰਜਾਬੀਆਂ ਨੂੰ ਕੀਤੇ ਜਾਣਗੇ ਸਮਰਪਿਤ।

ਪੰਜਾਬ ਦੇ ਕੈਬੀਨੇਟ ਮੰਤਰੀ ਹਰਪਾਲ ਚੀਮਾ ਅਤੇ ਡਾ.ਬਲਬੀਰ ਸਿੰਘ ਵੱਲੋਂ ਇੱਥੇ ਇਕ ਅਹਿਮ ਪ੍ਰੇਸ ਕਾਨਫਰੰਸ ਕੀਤੀ ਗਈ। ਇਸ ਦੌਰਾਣ ਸੰਬੋਧਨ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਚੋਣਾ ਦੌਰਾਣ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨੂੰ ਵਾਦਾ ਕੀਤਾ ਸੀ ਕਿ ਇੱਥੇ ਸਿਹਤ ਸਹੁਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਸਾਢੀ ਸਰਕਾਰ ਨੇ 100 ਮੋਹਲਾ ਕਲੀਨਿਕ ਖੋਲੇ ਸੀ। ਡਾ. ਬਲਬੀਰ ਸਿੰਘ ਨੇ ਜਾਣਕੀਰੀ ਦਿੰਦਿਆ ਕਿਹਾ ਕਿ ਪੰਜਾਬ ਲਈ Ola ਦੀ ਤਰ੍ਹਾਂ ਇੱਕ ਐਪ ਬਣਾਈ ਜਾਵੇਗੀ, ਐਂਬੁਲੈਂਸ ਹਰ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਲਈ ਉਪਲਬਧ ਰਹਿਣਗੀਆਂ ਅਤੇ ਐਂਬੁਲੈਂਸ ਚਲਦੇ-ਫਿਰਦੇ ਹਸਪਤਾਲ ਵਾਂਗੂ ਕੰਮ ਕਰਨਗੀਆਂ।

Published on: Jan 23, 2023 02:20 PM