ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ… ਵਾਪਸ ਆਈ ਲਾਸ਼…ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ…ਪੀੜਤਾਂ ਦਾ ਪ੍ਰਦਰਸ਼ਨ

| Edited By: Kusum Chopra

Sep 02, 2026 | 4:04 PM IST

ਇਸੇ ਦੌਰਾਨ ਗੁਰਦਾਸਪੁਰ ਤੋਂ ਜਲੰਧਰ ਪਹੁੰਚੀ ਇੱਕ ਮਹਿਲਾ ਨੇ ਆਪਣੀ ਧੀ ਨਾਲ ਵਾਪਰੀ ਪੂਰੀ ਘਟਨਾ ਬਾਰੇ ਦੱਸਿਆ। ਉਨ੍ਹਾਂ ਆਰੋਪ ਲਗਾਇਆ ਕਿ ਕਰੀਬ 2 ਸਾਲ ਪਹਿਲਾਂ ਪਿਰਾਮਿਡ ਈ-ਸਰਵਿਸ ਦੇ ਏਜੰਟ ਰਾਹੀਂ ਉਨ੍ਹਾਂ ਦੀ ਧੀ ਦਾ ਕੈਨੇਡਾ ਦਾ ਸਟਡੀ ਵੀਜ਼ਾ ਲਗਵਾਇਆ ਗਿਆ ਅਤੇ ਕੈਲਗਰੀ ਦੇ ਪੋਰਟੇਜ ਕਾਲਜ ਵਿੱਚ ਦਾਖਲਾ ਕਰਵਾਇਆ ਗਿਆ।

ਇੱਕ ਮਾਂ ਨੇ ਬੇਟੀ ਦੇ ਚੰਗੇ ਭਵਿੱਖ ਲਈ ਕਰਜਾ ਚੁੱਕ ਕੇ ਸ਼ਾਰਜਾਹ ਭੇਜਨ ਲਈ ਇਮੀਗ੍ਰੇਸ਼ਨ ਏਜੰਸੀ ਰਾਹੀਂ ਵੀਜਾ ਲਗਵਾਇਆ। ਪਰ ਉਸਦੀ ਬੇਟੀ ਨੂੰ ਓਮਾਨ ਭੇਜ ਦਿੱਤਾ ਗਿਆ। ਜਿੱਥੇ ਉਸਦੀ ਮੌਤ ਹੋ ਗਈ। ਕੁੜੀ ਦੀ ਮੌਤ ਨੂੰ 4 ਮਹੀਨੇ ਹੋ ਗਏ…ਪਰ ਏਜੰਸੀ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਗਿਆ। ਹੁਣ ਜਦੋਂ ਇਸੇ ਏਜੰਸੀ ਦੇ ਤਾਰ ਕੈਨੇਡਾ ਦੇ ਕੈਲਗਰੀ ਦੇ ਪੋਰਟੇਜ ਕਾਲਜ ‘ਤੇ 1,500 ਪੰਜਾਬੀ ਵਿਦਿਆਰਥੀਆਂ ਨਾਲ ਧੋਖਾਧੜੀ ਨਾਲ ਜੁੜੇ ਤਾਂ ਕੁੜੀ ਦੀ ਮਾਂ ਵੀ ਪ੍ਰਦਰਸ਼ਨ ਕਰਨ ਪਹੁੰਚੀ। ਉਸਨੇ ਇਮੀਗ੍ਰੇਸ਼ਨ ਏਜੰਸੀ ਤੇ ਗੰਭੀਰ ਆਰੋਪ ਲਗਾਉਂਦਿਆਂ ਹੱਡਬੀਤੀ ਦੱਸੀ। ਇਸਤੋਂ ਇਲਾਵਾ ਕੈਨੇਡਾ ਵਿੱਚ ਵਿਦਿਆਰਥੀਆਂ ਨਾਲ ਹੋਈ ਧੋਖਾਥੜੀ ਦੇ ਪੀੜਤ ਮਾਪਿਆਂ ਨੇ ਵੀ ਜੋਰਦਾਰ ਪ੍ਰਦਰਸ਼ਨ ਕੀਤਾ।

Loading...
Unable to load recommendations.
Follow Us