Viral Video: ਖ਼ਤਰਨਾਕ ਪਹਾੜੀ ‘ਤੇ ਵੀ ਘੁੰਮਦੇ ਹਨ ਲੋਕ, ਡਿੱਗੇ ਤਾਂ ਲਾਸ਼ ਵੀ ਨਹੀਂ ਮਿਲੇਗੀ

tv9-punjabi
Updated On: 

20 Jan 2024 22:21 PM

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਇਸ ਵੀਡੀਓ 'ਚ ਕੁਝ ਲੋਕ ਅਜਿਹੇ ਖਤਰਨਾਕ ਪਹਾੜੀ ਰਸਤੇ 'ਤੇ ਘੁੰਮਦੇ ਨਜ਼ਰ ਆ ਰਹੇ ਹਨ, ਜਿੱਥੇ ਇੱਕ ਛੋਟੀ ਜਿਹੀ ਗਲਤੀ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ। ਜੇਕਰ ਕੋਈ ਉਥੋਂ ਡਿੱਗ ਜਾਵੇ ਤਾਂ ਉਸ ਦੀ ਲਾਸ਼ ਦਾ ਵੀ ਪਤਾ ਨਹੀਂ ਚੱਲੇਗਾ ਕਿ ਉਹ ਕਿੱਥੇ ਗਈ ਹੈ। ਇਸ ਵਾਇਰਲ ਵੀਡੀਓ ਨੂੰ ਦੇਖ ਕੇ ਤੁਸੀਂ ਸ਼ਾਇਦ ਹੀ ਉੱਥੇ ਜਾਣ ਬਾਰੇ ਸੋਚੋਗੇ।

Viral Video: ਖ਼ਤਰਨਾਕ ਪਹਾੜੀ ਤੇ ਵੀ ਘੁੰਮਦੇ ਹਨ ਲੋਕ, ਡਿੱਗੇ ਤਾਂ ਲਾਸ਼ ਵੀ ਨਹੀਂ ਮਿਲੇਗੀ

ਕੀ ਤੁਸੀਂ ਅਜਿਹੀ ਖ਼ਤਰਨਾਕ ਜਗ੍ਹਾ 'ਤੇ ਜਾਣਾ ਪਸੰਦ ਕਰੋਗੇ? (Photo Credit: tv9hindi.com)

Follow Us On

ਇਸ ਧਰਤੀ ‘ਤੇ ਜਿੰਨੀਆਂ ਖ਼ੂਬਸੂਰਤ ਥਾਵਾਂ ਹਨ, ਓਨੀਆਂ ਹੀ ਖ਼ਤਰਨਾਕ ਥਾਵਾਂ ਵੀ ਹਨ, ਜਿੱਥੇ ਜਾਣਾ ਹਰ ਕਿਸੇ ਲਈ ਸੰਭਵ ਨਹੀਂ ਹੈ। ਉਨ੍ਹਾਂ ਖ਼ਤਰਨਾਕ ਥਾਵਾਂ ‘ਤੇ ਜਾਣ ਦੀ ਹਿੰਮਤ ਸਿਰਫ਼ ਕੁਝ ਹੀ ਲੋਕਾਂ ਵਿੱਚ ਹੁੰਦੀ ਹੈ। ਭਾਰਤ ਤੋਂ ਚੀਨ ਤੱਕ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਜਾਣ ਦਾ ਮਤਲਬ ਮੌਤ ਦਾ ਸਾਹਮਣਾ ਕਰਨਾ ਹੁੰਦਾ ਹੈ ਪਰ ਫਿਰ ਵੀ ਕੁਝ ਲੋਕ ਉੱਥੇ ਜਾਣ ਤੋਂ ਪਿੱਛੇ ਨਹੀਂ ਹਟਦੇ। ਅੱਜਕਲ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਹੀ ਖਤਰਨਾਕ ਜਗ੍ਹਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਸ਼ਾਇਦ ਹੀ ਉੱਥੇ ਜਾਣ ਬਾਰੇ ਸੋਚੋਗੇ।

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕੁੱਝ ਲੋਕ ਖਤਰਨਾਕ ਅਤੇ ਜਾਨਲੇਵਾ ਪਹਾੜੀ ਸੜਕ ‘ਤੇ ਖੁਸ਼ੀ ਨਾਲ ਘੁੰਮਦੇ ਦਿਖਾਈ ਦੇ ਰਹੇ ਹਨ। ਇੱਥੋਂ ਹੇਠਾਂ ਦਾ ਨਜ਼ਾਰਾ ਇੰਨਾ ਡਰਾਉਣਾ ਲੱਗਦਾ ਹੈ ਕਿ ਕਿਸੇ ਦੀ ਵੀ ਰੂਹ ਕੰਬ ਜਾਂਦੀ ਹੈ, ਪਰ ਇਨ੍ਹਾਂ ਲੋਕਾਂ ਨੂੰ ਦੇਖ ਕੇ ਅਜਿਹਾ ਬਿਲਕੁਲ ਵੀ ਨਹੀਂ ਲੱਗਦਾ ਕਿ ਇਹ ਡਰੇ ਹੋਏ ਹਨ, ਸਗੋਂ ਬਹੁਤ ਖੁਸ਼ੀ ਨਾਲ ਇਸ ਤਰ੍ਹਾਂ ਚੱਲ ਰਹੇ ਹਨ ਜੇਕਰ ਇਹ ਡਿੱਗ ਗਏ ਤਾਂ ਉਨ੍ਹਾਂ ਨੂੰ ਕੁਝ ਨਹੀਂ ਹੋਵੇਗਾ। ਵੀਡੀਓ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਕੋਈ ਗਲਤੀ ਨਾਲ ਉਥੋਂ ਹੇਠਾਂ ਡਿੱਗ ਜਾਵੇ ਤਾਂ ਉਸ ਦਾ ਕੀ ਹਾਲ ਹੋਵੇਗਾ। ਸ਼ਾਇਦ ਡਿੱਗਣ ਵਾਲਿਆਂ ਦੀਆਂ ਲਾਸ਼ਾਂ ਵੀ ਨਾ ਮਿਲੀਆਂ ਹੋਣ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਖ਼ਤਰਨਾਕ ਪਹਾੜੀ ਸੜਕ ਚੀਨ ਦੇ ਚੋਂਗਕਿੰਗ ‘ਚ ਸਥਿਤ ਪਹਾੜ ਦੇ ਵਿਚਕਾਰ ਹੈ, ਜਿਸ ਨੂੰ ਦੇਖਦਿਆਂ ਹੀ ਕਿਸੇ ਦੀ ਵੀ ਹਾਲਤ ਖ਼ਰਾਬ ਹੋ ਸਕਦੀ ਹੈ।

ਵੀਡੀਓ ਦੇਖੋ

ਰੂਹ ਨੂੰ ਝੰਜੋੜ ਦੇਣ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @gunsnrosesgirl3 ਨਾਮ ਦੀ ਆਈਡੀ ਨਾਲ ਸ਼ੇਅਰ ਕੀਤੀ ਗਈ ਹੈ। ਸਿਰਫ 13 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 1 ਲੱਖ 38 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਸੈਂਕੜੇ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ।

ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਨੇ ਕਈ ਤਰ੍ਹਾਂ ਦੇ ਕਮੈਂਟ ਵੀ ਕੀਤੇ ਹਨ। ਕੋਈ ਕਹਿ ਰਿਹਾ ਹੈ ਕਿ ‘ਚੀਨ ‘ਚ ਅਜਿਹੇ ਕਈ ਖਤਰਨਾਕ ਪਹਾੜ ਹਨ’, ਜਦਕਿ ਕੋਈ ਕਹਿ ਰਿਹਾ ਹੈ ਕਿ ‘ਮੈਂ ਕਦੇ ਇੱਥੇ ਜਾਣ ਦੀ ਗਲਤੀ ਨਹੀਂ ਕਰਦਾ’। ਇਸੇ ਤਰ੍ਹਾਂ ਇੱਕ ਯੂਜ਼ਰ ਨੇ ਲਿਖਿਆ ਹੈ ਕਿ ‘ਯਾਦ ਰੱਖੋ, ਲਾਪਰਵਾਹੀ ਨਾਲ ਆਪਣੇ ਆਪ ਨੂੰ ਖਤਰੇ ‘ਚ ਪਾਉਣਾ ਤਕਨੀਕੀ ਤੌਰ ‘ਤੇ ਖੁਦਕੁਸ਼ੀ ਹੈ’, ਜਦਕਿ ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ‘ਇਹ ਸ਼ਾਨਦਾਰ ਅਤੇ ਡਰਾਉਣਾ ਦੋਵੇਂ ਹੈ।’

ਇਹ ਵੀ ਪੜ੍ਹੋ: ਮਾਂ ਤਾਂ ਮਾਂ ਹੁੰਦੀ ਹੈ: ਮੀਂਹ ਵਿੱਚ ਭਿੱਜ ਰਹੇ ਕਤੂਰਿਆਂ ਲਈ ਮਦਦ ਮੰਗਣ ਪਹੁੰਚੀ ਕੁੱਤੀ, ਵੀਡੀਓ ਦੇਖਕੇ ਹੈਰਾਨ ਰਹਿ ਜਾਓਗੇ ਤੁਸੀਂ