America Viral Video: ਅਮਰੀਕਾ ‘ਚ ਰਹਿ ਰਹੇ ਭਾਰਤੀ ਜੋੜੇ ਨੇ ਨੌਜਵਾਨਾਂ ਨੂੰ ਦਿੱਤੀ ਸਲਾਹ- US ਆਉਣ ਤੋਂ ਪਹਿਲਾਂ ਦੋ ਵਾਰ ਸੋਚੋ

Published: 

20 Aug 2026 11:45 AM IST

America Viral Video: ਅਮਰੀਕਾ ਵਿੱਚ ਰਹਿ ਰਹੇ ਇੱਕ ਭਾਰਤੀ ਜੋੜੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਮਰੀਕਾ ਨਾ ਆਉਣ ਦੀ ਸਲਾਹ ਦਿੰਦੇ ਹੋਏ ਵੀਜ਼ਾ ਦੀ ਅਨਿਸ਼ਚਿਤਤਾ ਅਤੇ ਸੱਭਿਆਚਾਰਕ ਭੇਦਭਾਵ ਵਰਗੇ ਕਈ ਵੱਡੇ ਕਾਰਨ ਦੱਸੇ ਹਨ।

America Viral Video: ਅਮਰੀਕਾ ਚ ਰਹਿ ਰਹੇ ਭਾਰਤੀ ਜੋੜੇ ਨੇ ਨੌਜਵਾਨਾਂ ਨੂੰ ਦਿੱਤੀ ਸਲਾਹ- US ਆਉਣ ਤੋਂ ਪਹਿਲਾਂ ਦੋ ਵਾਰ ਸੋਚੋ

'ਅਮਰੀਕਾ ਨਾ ਆਓ', ਵਾਇਰਲ ਹੋਇਆ ਬਿਆਨ

ਅੱਜਕੱਲ੍ਹ ਕਈ ਨੌਜਵਾਨ ਪੜ੍ਹਾਈ ਅਤੇ ਨੌਕਰੀ ਲਈ ਵਿਦੇਸ਼ ਜਾਣ ਦਾ ਸੁਪਨਾ ਦੇਖਦੇ ਹਨ, ਪਰ ਅਮਰੀਕਾ ਵਿੱਚ ਰਹਿ ਰਹੇ ਇੱਕ ਭਾਰਤੀ ਜੋੜੇ ਦਾ ਮੰਨਣਾ ਹੈ ਕਿ ਹੁਣ ਹਾਲਾਤ ਬਦਲ ਚੁੱਕੇ ਹਨ। ਇੰਸਟਾਗ੍ਰਾਮ ‘ਤੇ ਵਾਇਰਲ ਹੋ ਰਹੇ ਇੱਕ ਸਟ੍ਰੀਟ ਇੰਟਰਵਿਊ ਵਿੱਚ ਸੁਹਾਸ ਅਤੇ ਪ੍ਰਿਯੰਕਾ ਨਾਮ ਦੇ ਭਾਰਤੀ ਜੋੜੇ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਅਮਰੀਕਾ ਆਉਣ ਦਾ ਫੈਸਲਾ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ। ਉਨ੍ਹਾਂ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ ‘ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।

ਜੋੜੇ ਨੇ US ਨਾ ਆਉਣ ਦੀ ਸਲਾਹ ਕਿਉਂ ਦਿੱਤੀ?

ਇੰਟਰਵਿਊ ਵਿੱਚ ਜਦੋਂ ਸੁਹਾਸ ਤੋਂ ਪੁੱਛਿਆ ਗਿਆ ਕਿ ਉਹ ਵਿਦੇਸ਼ ਵਿੱਚ ਵੱਸਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਕੀ ਕਹਿਣਗੇ, ਤਾਂ ਉਨ੍ਹਾਂ ਦਾ ਸਿੱਧਾ ਜਵਾਬ ਸੀ- ਨਾ ਆਓ। ਸੁਹਾਸ ਨੇ ਦੱਸਿਆ ਕਿ ਜਦੋਂ ਉਹ ਅਮਰੀਕਾ ਆਏ ਸਨ, ਉਸ ਸਮੇਂ ਭਾਰਤ ਵਿੱਚ ਬਿਹਤਰ ਕਰੀਅਰ ਅਤੇ ਜੀਵਨ ਪੱਧਰ ਹਾਸਲ ਕਰਨਾ ਕਾਫ਼ੀ ਮੁਸ਼ਕਲ ਸੀ। ਉਸ ਵੇਲੇ US ਆਉਣਾ ਇੱਕ ਆਸਾਨ ਵਿਕਲਪ ਸੀ, ਪਰ ਅੱਜ ਭਾਰਤ ਵਿੱਚ ਮੌਕੇ ਅਤੇ ਨਿਵੇਸ਼ ਕਾਫ਼ੀ ਵਧ ਚੁੱਕੇ ਹਨ। ਉਨ੍ਹਾਂ ਮੁਤਾਬਕ, ਜੋ ਚੀਜ਼ਾਂ ਲੋਕ ਅਮਰੀਕਾ ਆ ਕੇ ਹਾਸਲ ਕਰਦੇ ਹਨ, ਉਹ ਹੁਣ ਭਾਰਤ ਵਿੱਚ ਵੀ ਸੰਭਵ ਹਨ।

ਵੀਜ਼ਾ ਅਤੇ ਗ੍ਰੀਨ ਕਾਰਡ ਦਾ ਤਣਾਅ

ਜੋੜੇ ਨੇ ਅਮਰੀਕਾ ਵਿੱਚ ਰਹਿਣ ਦੇ ਕਈ ਨਿੱਜੀ ਅਤੇ ਮਾਨਸਿਕ ਨੁਕਸਾਨ ਗਿਣਾਏ। ਜੋੜੇ ਨੇ ਕਿਹਾ ਕਿ ਪਰਿਵਾਰ, ਦੋਸਤਾਂ ਅਤੇ ਆਪਣੀ ਮਿੱਟੀ ਤੋਂ ਦੂਰ ਇੱਕ ਅਜਨਬੀ ਦੇਸ਼ ਵਿੱਚ ਤਾਲਮੇਲ ਬਿਠਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਸੁਹਾਸ ਨੇ ਮੰਨਿਆ ਕਿ ਇੰਨੇ ਸਾਲਾਂ ਬਾਅਦ ਵੀ ਉਨ੍ਹਾਂ ਨੂੰ ਵਿਦੇਸ਼ ਵਿੱਚ ਪੂਰੀ ਤਰ੍ਹਾਂ ਆਪਣਾਪਣ ਮਹਿਸੂਸ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਭਾਰਤੀਆਂ ਲਈ ਗ੍ਰੀਨ ਕਾਰਡ ਦਾ ਲੰਮਾ ਇੰਤਜ਼ਾਰ, ਲਗਾਤਾਰ ਨੌਕਰੀ ਗੁਆਉਣ ਦਾ ਡਰ ਅਤੇ ਲਾਈਫ ਪਾਰਟਨਰ ਦੇ ਕਰੀਅਰ ‘ਤੇ ਲੱਗਣ ਵਾਲੀ ਰੋਕ ਇੱਕ ਬਹੁਤ ਵੱਡੀ ਕੀਮਤ ਹੈ।

ਸੋਸ਼ਲ ਮੀਡੀਆ ‘ਤੇ ਵੰਡੀ ਲੋਕਾਂ ਦੀ ਰਾਏ

ਜਦੋਂ ਯੂਜ਼ਰਜ਼ ਨੇ ਸੁਹਾਸ ਤੋਂ ਪੁੱਛਿਆ ਕਿ ਉਹ ਖੁਦ ਭਾਰਤ ਵਾਪਸ ਕਿਉਂ ਨਹੀਂ ਆ ਜਾਂਦੇ, ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਇੱਕ ਵਾਰ ਵਿਦੇਸ਼ ਵਿੱਚ ਪੂਰੀ ਜ਼ਿੰਦਗੀ ਵਸਾ ਲੈਣ ਤੋਂ ਬਾਅਦ ਵਾਪਸ ਆਉਣਾ ਬਹੁਤ ਖਰਚੀਲਾ ਅਤੇ ਮਾਨਸਿਕ ਤੌਰ ‘ਤੇ ਮੁਸ਼ਕਲ ਹੁੰਦਾ ਹੈ। ਉਨ੍ਹਾਂ ਕਿਹਾ, ਜੇਕਰ ਅੱਜ ਮੈਨੂੰ 2026 ਵਿੱਚ ਇਹ ਫੈਸਲਾ ਦੁਬਾਰਾ ਲੈਣਾ ਹੁੰਦਾ, ਤਾਂ ਮੈਂ ਕਦੇ ਅਮਰੀਕਾ ਨਹੀਂ ਆਉਂਦਾ।

ਇਸ ਵੀਡੀਓ ‘ਤੇ ਇੰਟਰਨੈੱਟ ਯੂਜ਼ਰਜ਼ ਦੀ ਰਾਏ ਵੰਡੀ ਹੋਈ ਹੈ। ਕੁਝ ਲੋਕਾਂ ਨੇ ਉਨ੍ਹਾਂ ਦੀ ਇਮਾਨਦਾਰੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਆਪਣੇ ਦੇਸ਼ ਵਿੱਚ ਰਹਿਣਾ ਸਭ ਤੋਂ ਬਿਹਤਰ ਹੈ, ਜਦਕਿ ਹੋਰਾਂ ਦਾ ਮੰਨਣਾ ਸੀ ਕਿ ਵਿਦੇਸ਼ ਦਾ ਤਜਰਬਾ ਜ਼ਿੰਦਗੀ ਵਿੱਚ ਇੱਕ ਵਾਰ ਜ਼ਰੂਰ ਲੈਣਾ ਚਾਹੀਦਾ ਹੈ।

ਇੱਥੇ ਦੇਖੋ ਵਾਇਰਲ ਵੀਡੀਓ

Loading...
Unable to load recommendations.
Follow Us
Related Stories
Moga: 70 ਸਾਲਾ ਬਜ਼ੁਰਗ ਜੋੜੇ ਨੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ 3 ਨੌਜਵਾਨਾਂ ਦਾ ਕੀਤਾ ਡਟ ਕੇ ਮੁਕਾਬਲਾ, ਇੱਕ ਨੂੰ ਝੋਨੇ ਦੇ ਖੇਤ ‘ਚੋਂ ਫੜਿਆ
Foreign Yoga Teacher: ਚੱਲਦੀ ਟਰੇਨ ‘ਚ ਇਸ ਵਿਦੇਸ਼ੀ ਮਹਿਲਾ ਨੇ ਕੀਤਾ ਕੁਝ ਅਜਿਹਾ, ਵਾਇਰਲ ਵੀਡੀਓ ‘ਤੇ ਛਿੜ ਗਈ ਬਹਿਸ
ਇੱਕ ਪਾਸੇ ਛੋਟਾ ਇੰਡੀਅਨ ਕੋਬਰਾ, ਦੂਜੇ ਪਾਸੇ ਵਿਸ਼ਾਲ ਕਿੰਗ ਕੋਬਰਾ… ਅਚਾਨਕ ਹੋਇਆ ਖੌਫ਼ਨਾਕ ਹਮਲਾ, VIDEO ਵਾਇਰਲ
Viral Video: 80 ਸਾਲਾ ਪਿਤਾ ਦਾ ਪਹਿਲਾ ਹਵਾਈ ਸਫ਼ਰ ਹੋਇਆ ਯਾਦਗਾਰ, ਪੁੱਤਰ ਦੀ ਕਹਾਣੀ ਨੇ ਸੋਸ਼ਲ ਮੀਡੀਆ ‘ਤੇ ਜਿੱਤਿਆ ਲੋਕਾਂ ਦਾ ਦਿਲ
Train Video: ਟ੍ਰੇਨ ‘ਚ ਰੋਂਦੇ ਬੱਚੇ ਨੂੰ ਹਸਾਉਣ ਲਈ ਚਾਹ ਵਾਲੇ ਨੇ ਕੀਤਾ ਡਾਂਸ, ਜਿੱਤਿਆ ਲੋਕਾਂ ਦਾ ਦਿਲ, ਦੇਖੋ ਵਾਇਰਲ ਵੀਡੀਓ
Viral Dance Video: ‘ਬੇਸ਼ਰਮੀ ਦੀ ਹਾਈਟ’ ਗਾਣੇ ‘ਤੇ ਕੁੜੀ ਨੇ ਕੀਤਾ ਜ਼ਬਰਦਸਤ ਡਾਂਸ, ਐਨਰਜੀ ਤੇ ਐਕਸਪ੍ਰੈਸ਼ਨ ਨੇ ਜਿੱਤਿਆ ਲੋਕਾਂ ਦਾ ਦਿਲ