AC ਦੀ ਠੰਡੀ ਹਵਾ ਮਿਲਦੇ ਹੀ ਚੋਰੀ ਕਰਨ ਆਇਆ ਚੋਰ ਸੌਂ ਗਿਆ
Subscribe to
Notifications
Subscribe to
Notifications
ਪੁਲਿਸ ਨੂੰ ਚੋਰਾਂ ਨੂੰ ਫੜਨ ਲਈ ਇੰਨੇ ਪਾਪੜ ਵੇਲਣੇ ਪੈਂਦੇ ਹਨ। ਜਿਹੜੇ ਚੋਰ ਸ਼ਾਤਿਰ ਹੁੰਦੇ ਹਨ ਉਹ ਛੇਤੀ ਪੁਲਿਸ ਦੇ ਅੜਿਕੇ ਨਹੀਂ ਆਉਂਦੇ। ਚੋਰੀ ਦੀ ਵਾਰਦਾਤ ਨੂੰ ਇਸ ਤਰੀਕੇ ਨਾਲ ਅੰਜਾਮ ਦਿੰਦੇ ਹਨ ਕਿ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਦਾ। ਪਰ ਕੁਝ ਚੋਰ ਆਪਣੇ ਕੰਮ ਵਿੱਚ ਇੰਨੇ ਕੱਚੇ ਹੁੰਦੇ ਹਨ ਕਿ ਉਨ੍ਹਾਂ ਨੂੰ ਫੜਨਾ ਪੁਲਿਸ ਲਈ ਆਸਾਨ ਕੰਮ ਹੈ। ਅਜਿਹਾ ਹੀ ਇਕ ਚੋਰ ਇਸ ਸਮੇਂ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਹੈ, ਜਿਸ ਨੂੰ ਪੁਲਿਸ ਨੇ ਚੋਰੀ ਕਰਦੇ ਹੋਏ ਮੌਕੇ ‘ਤੇ ਹੀ ਕਾਬੂ ਕਰ ਲਿਆ।
ਦਰਅਸਲ ਚੋਰ ਨੇ ਘਰ ਵਿੱਚ ਦਾਖਲ ਹੋ ਕੇ ਲੱਖਾਂ ਦਾ ਸਮਾਨ ਚੁਰਾਇਆ ਫਿਰ ਜਾਣ ਤੋਂ ਪਹਿਲਾਂ ਘਰ ਵਿੱਚ ਲੱਗੇ ਏਸੀ ਦੇ ਸਾਹਮਣੇ ਬੈਠਕੇ ਸੁਸਤ ਹੋਣ ਲੱਗਾ । ਏ.ਸੀ. ਦੀ ਠੰਡੀ ਹਵਾ ਮਿਲਦੇ ਹੀ ਚੋਰ ਉੱਥੇ ਹੀ ਸੌਂ ਗਿਆ। ਹੁਣ ਇਹ ਮਾਮਲਾ ਇੰਨਾ ਅਜੀਬ ਹੈ ਕਿ ਇਸ ਤੋਂ ਪਹਿਲਾਂ ਕਿਸੇ ਨੇ ਵੀ ਅਜਿਹੀ ਚੋਰੀ ਬਾਰੇ ਨਹੀਂ ਸੁਣਿਆ ਸੀ। ਚੋਰੀ ਅਤੇ ਚੋਰ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਗਈ। ਕਈ ਲੋਕਾਂ ਨੇ ਇਸ ਚੋਰ ਦੀ ਤਸਵੀਰ ਸ਼ੇਅਰ ਕਰਕੇ ਇਸ ਘਟਨਾ ਬਾਰੇ ਦੱਸਿਆ। ਸੋਸ਼ਲ ਮੀਡੀਆ ‘ਤੇ ਪਾਈ ਜਾਣਕਾਰੀ ਮੁਤਾਬਕ ਇਹ ਮਾਮਲਾ ਲਖਨਊ ਦੇ ਇੰਦਰਾ ਨਗਰ ਸੈਕਟਰ 20 ਦਾ ਦੱਸਿਆ ਜਾ ਰਿਹਾ ਹੈ। ਇੱਥੇ ਰਹਿਣ ਵਾਲੇ ਡਾਕਟਰ ਸੁਨੀਲ ਪਾਂਡੇ ਦੇ ਗੁਆਂਢੀਆਂ ਨੇ ਜਦੋਂ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ ਤਾਂ ਕਿਸੇ ਗੁਆਂਢੀਆਂ ਨੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ।
ਇਹ ਵੀ ਪੜ੍ਹੋ-
ਇਸ ਤਰ੍ਹਾਂ ਕੁੱਤੇ ਨੇ ਬਚਾਈ ਕਤੂਰੇ ਦੀ ਜਾਨ, ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ
ਸੂਚਨਾ ਮਿਲਣ ‘ਤੇ ਜਦੋਂ ਪੁਲਿਸ ਘਰ ਪਹੁੰਚੀ ਤਾਂ ਪੂਰੇ ਘਰ ‘ਚ ਵਿੱਚ ਉੱਥਲ-ਪੁੱਛਲ ਹੋਈ ਪਈ ਸੀ। ਘਰ ਦੀਆਂ ਸਾਰੀਆਂ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਦੋਂ ਪੁਲਿਸ ਨੇ ਚੋਰ ਨੂੰ ਡਰਾਇੰਗ ਰੂਮ ਵਿੱਚ ਸੁੱਤਾ ਦੇਖਿਆ। ਚੋਰ ਨੇ ਚੋਰੀ ਦਾ ਸਮਾਨ ਇੱਕ ਥੈਲੇ ਵਿੱਚ ਭਰ ਕੇ ਸਿਰਹਾਣੇ ਵਾਂਗ ਸਿਰ ਹੇਠਾਂ ਰੱਖਿਆ ਹੋਇਆ ਸੀ ਅਤੇ ਸੁੱਤਾ ਪਿਆ ਸੀ। ਪੁਲਿਸ ਨੇ ਜਿਵੇਂ ਹੀ ਚੋਰ ਨੂੰ ਦੇਖਿਆ ਤਾਂ ਸਮਝ ਗਏ ਕਿ ਉਹ ਸ਼ਰਾਬੀ ਸੀ। ਜਦੋਂ ਚੋਰ ਨੀਂਦ ਤੋਂ ਜਾਗਿਆ ਤਾਂ ਉਸ ਨੇ ਦੇਖਿਆ ਕਿ ਪੁਲਿਸ ਉਸ ਦੇ ਸਾਹਮਣੇ ਡੰਡੇ ਲੈ ਕੇ ਬੈਠੀ ਸੀ। ਪੁਲਿਸ ਨੇ ਤੁਰੰਤ ਚੋਰ ਨੂੰ ਕਾਬੂ ਕਰ ਲਿਆ ਅਤੇ ਚੋਰ ਬਾਰੇ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਚੋਰਾਂ ਨੇ ਅਜਿਹੇ ਹੋਰ ਕਿੰਨੇ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।