ਟਰੇਨ ਦਾ ਦਰਵਾਜ਼ਾ ਨਾ ਖੁੱਲ੍ਹਣ ‘ਤੇ, ਸ਼ਖਸ ਬੈਸਾਖੀਆਂ ਨਾਲ ਤੋੜਨ ਲੱਗਾ ਸ਼ੀਸ਼ਾ, ਵੀਡੀਓ ਪੋਸਟ ਕਰ ਰੇਲਵੇ ਨੇ ਦਿੱਤਾ ਜਵਾਬ
Indian Railway Viral Video: ਅਪਾਹਜ ਸ਼ਖਸ ਦਾ ਬੈਸਾਖੀ ਨਾਲ ਰੇਲ ਦਾ ਦਰਵਾਜ਼ਾ ਤੋੜਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਘਟਨਾ ਕਦੋਂ ਅਤੇ ਕਿੱਥੇ ਵਾਪਰੀ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਰੇਲਵੇ ਨੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਜਿੱਥੇ ਜ਼ਿਆਦਾਤਰ ਯੂਜ਼ਰਸ ਸ਼ਖਸ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ, ਉੱਥੇ ਹੀ ਕੁਝ ਦਾ ਕਹਿਣਾ ਹੈ ਕਿ ਟਰੇਨ 'ਚ ਇੰਨੀ ਭੀੜ ਹੈ ਕਿ ਅੰਦਰ ਮੌਜੂਦ ਲੋਕ ਦਰਵਾਜ਼ਾ ਵੀ ਨਹੀਂ ਖੋਲ੍ਹ ਰਹੇ ਹਨ, ਜਿਸ ਕਾਰਨ ਉਹ ਗੁੱਸੇ 'ਚ ਆ ਗਿਆ।
ਭਾਰਤੀ ਰੇਲਵੇ ਨਾਲ ਜੁੜੇ ਕਈ ਵੀਡੀਓ ਹਰ ਰੋਜ਼ ਵਾਇਰਲ ਹੁੰਦੇ ਰਹਿੰਦੇ ਹਨ। ਕੁਝ ਵਿੱਚ, ਯਾਤਰੀ ਮਸਤੀ ਕਰਦੇ ਹੋਏ ਦਿਖਾਈ ਦਿੰਦੇ ਹਨ, ਜਦੋਂ ਕਿ ਕਈਆਂ ਵਿੱਚ, ਯਾਤਰੀਆਂ ਨੂੰ ਸਫ਼ਰ ਦੌਰਾਨ ਉਨ੍ਹਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਿਖਾਉਂਦੇ ਹਨ। ਤਾਜ਼ਾ ਵੀਡੀਓ ਇਕ ਅਪਾਹਜ ਸ਼ਖਸ ਦੀ ਹੈ, ਜੋ ਰੇਲਗੱਡੀ ਦਾ ਦਰਵਾਜ਼ਾ ਨਾ ਖੁੱਲ੍ਹਣ ‘ਤੇ ਇੰਨਾ ਗੁੱਸੇ ‘ਚ ਆ ਜਾਂਦਾ ਹੈ ਕਿ ਉਹ ਆਪਣੀ ਬੈਸਾਖੀ ਨਾਲ ਇਸ ਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕਰਦਾ ਹੈ।
ਅਜਿਹਾ ਕਰਨ ਤੋਂ ਬਾਅਦ ਵੀ ਟਰੇਨ ਦੇ ਅੰਦਰ ਬੈਠੇ ਯਾਤਰੀ ਦਰਵਾਜ਼ਾ ਨਹੀਂ ਖੋਲ੍ਹਦੇ। ਵੀਡੀਓ ਵਾਇਰਲ ਹੋਣ ‘ਤੇ ਰੇਲਵੇ ਨੇ ਕਾਰਵਾਈ ਕਰਨ ਲਈ ਇਸ ਕਲਿੱਪ ਨੂੰ ਪੋਸਟ ਕਰਨ ਵਾਲੇ ਵਿਅਕਤੀ ਤੋਂ ਸਟੇਸ਼ਨ ਅਤੇ ਟਰੇਨ ਨਾਲ ਸਬੰਧਤ ਜਾਣਕਾਰੀ ਮੰਗੀ ਹੈ।
ਇਹ ਵੀਡੀਓ 47 ਸੈਕਿੰਡ ਦਾ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਸਟੇਸ਼ਨ ਦੇ ਪਲੇਟਫਾਰਮ ‘ਤੇ ਇਕ ਟਰੇਨ ਖੜ੍ਹੀ ਹੈ। ਟਰੇਨ ਯਾਤਰੀਆਂ ਨਾਲ ਖਚਾਖਚ ਭਰੀ ਹੋਈ ਹੈ। ਇੱਥੇ ਇੰਨੀ ਭੀੜ ਹੈ ਕਿ ਯਾਤਰੀਆਂ ਨੇ ਹੋਰ ਲੋਕਾਂ ਨੂੰ ਸਵਾਰ ਹੋਣ ਤੋਂ ਰੋਕਣ ਲਈ ਦਰਵਾਜ਼ੇ ਬੰਦ ਕਰ ਦਿੱਤੇ। ਅਜਿਹੀ ਸਥਿਤੀ ਵਿੱਚ ਇੱਕ ਅਪਾਹਜ ਯਾਤਰੀਆਂ ਨੂੰ ਦਰਵਾਜ਼ਾ ਖੋਲ੍ਹਣ ਲਈ ਕੰਹਿਦਾ ਹੈ।
ਉਹ ਦਰਵਾਜ਼ਾ ਖੋਲ੍ਹਣ ਦਾ ਇਸ਼ਾਰਾ ਕਰਦਾ ਹੈ। ਪਰ ਜਦੋਂ ਕੋਈ ਨਹੀਂ ਸੁਣਦਾ ਤਾਂ ਉਹ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਆਪਣੀ ਬੈਸਾਖੀ ਨਾਲ ਦਰਵਾਜ਼ੇ ‘ਤੇ ਲੱਗੇ ਸ਼ੀਸ਼ੇ ਨੂੰ ਮਾਰਦਾ ਹੈ। ਇਸ ਦੌਰਾਨ ਪੁਲਿਸ ਮੁਲਾਜ਼ਮ ਪਹੁੰਚ ਜਾਂਦਾ ਹੈ ਅਤੇ ਸ਼ਖਸ ਨੂੰ ਸਮਝਾਉਂਦਾ ਹੈ। ਉਹ ਉਸ ਨੂੰ ਸਾਇਡ ਵਿੱਚ ਜਾ ਕੇ ਬੈਠਣ ਲਈ ਕਹਿੰਦਾ ਹੈ। ਇਹ ਵੀਡੀਓ X ਹੈਂਡਲ @rishibagree ਤੋਂ 4 ਜਨਵਰੀ 2025 ਨੂੰ ਪੋਸਟ ਕਰਦੇ ਹੋਏ ਲਿਖਿਆ ਸੀ ਕਿ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਬਹੁਤ ਜ਼ਿਆਦਾ ਆਜ਼ਾਦੀ ਹੈ?
Too much freedom to vandalise public properties ???? pic.twitter.com/fOSOhv3lRB
ਇਹ ਵੀ ਪੜ੍ਹੋ
— Rishi Bagree (@rishibagree) January 4, 2025
ਇਕ ਯੂਜ਼ਰ ਨੇ ਲਿਖਿਆ- ਮੈਂ ਕੁਝ ਵੀ ਕਹਾਂਗਾ ਤਾਂ ਵਿਵਾਦ ਹੋਵੇਗਾ। ਇੱਕ ਹੋਰ ਨੇ ਕਿਹਾ- ਮੈਂ ਇਸ ਬਾਰੇ ਕੀ ਕਹਾਂ ਕਿ ਲੋਕ ਬਿਨਾਂ ਕਿਸੇ ਡਰ ਦੇ ਜਨਤਕ ਜਾਇਦਾਦ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੇ ਹਨ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਅਜਿਹੇ ਲੋਕਾਂ ਤੋਂ ਪੈਸੇ ਵਸੂਲ ਕੀਤੇ ਜਾਣੇ ਚਾਹੀਦੇ ਹਨ। ਜਦੋਂ ਕਿ ਕੁਝ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਜੇਲ੍ਹ ਵਿੱਚ ਡੱਕ ਕੇ ਮੁਰੰਮਤ ਕਰਨ ਦੀ ਲੋੜ ਹੈ। ਇਕ ਵਿਅਕਤੀ ਨੇ ਲਿਖਿਆ- ਇਹ ਅੰਦਰੋਂ ਦਰਵਾਜ਼ਾ ਬੰਦ ਕਰਨ ਵਾਲੇ ਲੋਕਾਂ ਦਾ ਕਸੂਰ ਹੈ, ਹੁਣ ਇਹ ਅਪਾਹਜ ਸ਼ਖਸ ਟਰੇਨ ਵਿੱਚ ਕਿਵੇਂ ਚੜ੍ਹੇਗਾ ਇਸ ਮਾਮਲੇ ‘ਤੇ ਤੁਹਾਡੀ ਕੀ ਰਾਏ ਹੈ?
ਇਹ ਵੀ ਪੜ੍ਹੌਂ- ਇੰਟਰਨੈੱਟ ਦੀ ਨਵੀਂ sensation ਬਣੀ ਸਾਂਵਲੀ ਸਲੋਨੀ ਜਯੋਤੀ, ਖੂਬਸੂਰਤੀ ਅਜਿਹੀ ਦੇਖਦੇ ਹੀ ਰਹਿ ਗਏ ਲੋਕ
ਜਦੋਂ ਮਾਮਲਾ ਵਾਇਰਲ ਹੋਇਆ, ਤਾਂ @RailwaySeva ਦੇ ਅਧਿਕਾਰਤ ਹੈਂਡਲ ਤੋਂ ਲਿਖਿਆ ਗਿਆ – ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਸਾਡੇ ਨਾਲ ਸਿੱਧੇ ਸੰਦੇਸ਼ (DM) ਰਾਹੀਂ ਸਟੇਸ਼ਨ ਦਾ ਨਾਮ ਅਤੇ ਮੋਬਾਈਲ ਨੰਬਰ ਸਾਂਝਾ ਕਰੋ, ਤਾਂ ਜੋ ਤੁਹਾਡੀ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ। . ਤੁਸੀਂ ਆਪਣੀਆਂ ਸਮੱਸਿਆਵਾਂ ਸਿੱਧੇ http://railmadad.indianrailways.gov.in ‘ਤੇ ਦਰਜ ਕਰ ਸਕਦੇ ਹੋ ਜਾਂ ਤੁਰੰਤ ਹੱਲ ਪ੍ਰਾਪਤ ਕਰਨ ਲਈ 139 ਡਾਇਲ ਕਰ ਸਕਦੇ ਹੋ।