OMG: ਹੱਸਦੀਆਂ ਮੱਛੀਆਂ ਤੁਹਾਨੂੰ ਵੀ ਕਰ ਦੇਣਗੀਆਂ ਮੋਹਿਤ, ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਕਿਹਾ- ਸ਼ਾਨਦਾਰ ਨਜ਼ਾਰਾ!

Updated On: 

12 Sep 2023 10:31 AM

ਕੁਝ ਮੱਛੀਆਂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਇਸ ਵੀਡੀਓ 'ਚ ਇਹ ਮੱਛੀਆਂ ਕਾਫੀ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀਆਂ ਹਨ। ਇਹ ਹੱਸਣ ਵਾਲੀਆਂ ਮੱਛੀਆਂ ਬਹੁਤ ਅਲੱਗ-ਥਲੱਗ ਲੱਗਦੀਆਂ ਹਨ। ਇਸ ਵੀਡੀਓ ਨੂੰ 667 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਵੀਡੀਓ ਨੂੰ 60 ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਪੜ੍ਹੋ ਪੂਰੀ ਖ਼ਬਰ-

OMG: ਹੱਸਦੀਆਂ ਮੱਛੀਆਂ ਤੁਹਾਨੂੰ ਵੀ ਕਰ ਦੇਣਗੀਆਂ ਮੋਹਿਤ, ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਕਿਹਾ- ਸ਼ਾਨਦਾਰ ਨਜ਼ਾਰਾ!
Follow Us On

Trading news: ਸੋਸ਼ਲ ਮੀਡੀਆ ‘ਤੇ ਆਉਣ ਵਾਲੇ ਜਾਨਵਰਾਂ ਅਤੇ ਪੰਛੀਆਂ ਦੇ ਵੀਡੀਓ ਅਕਸਰ ਹੈਰਾਨ ਕਰ ਦਿੰਦੇ ਹਨ। ਇਸ ਦੇ ਨਾਲ ਹੀ ਜੇਕਰ ਅਸੀਂ ਮੱਛੀਆਂ ਦੀ ਗੱਲ ਕਰੀਏ ਤਾਂ ਮੱਛੀਆਂ ਪਾਣੀ ਵਿੱਚ ਰਹਿਣ ਵਾਲੇ ਉਹ ਜੀਵ ਹਨ, ਜੋ ਹਰ ਕਿਸੇ ਨੂੰ ਆਕਰਸ਼ਿਤ ਕਰਦੇ ਹਨ। ਦੁਨੀਆਂ ਭਰ ਵਿੱਚ ਮੱਛੀਆਂ ਦੀਆਂ ਸੈਂਕੜੇ ਕਿਸਮਾਂ ਹਨ। ਇਨ੍ਹੀਂ ਦਿਨੀਂ ਕੁਝ ਮੱਛੀਆਂ ਦੇ ਵੀਡੀਓ ਸੋਸ਼ਲ ਮੀਡੀਆ (Social media) ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।

ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਹ ਮੱਛੀਆਂ ਕਾਫੀ ਵੱਖਰੇ ਅੰਦਾਜ਼ ‘ਚ ਦਿਖਾਈ ਦੇ ਰਹੀਆਂ ਹਨ। ਇਹ ਹੱਸਣ ਵਾਲੀਆਂ ਮੱਛੀਆਂ (Fishes) ਬਹੁਤ ਅਲੱਗ-ਥਲੱਗ ਲੱਗਦੀਆਂ ਹਨ। ਵੀਡੀਓ ਦੀ ਸ਼ੁਰੂਆਤ ‘ਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਮੱਛੀਆਂ ਅਚਾਨਕ ਦਿਖਾਈ ਦਿੰਦੀਆਂ ਹਨ, ਉਨ੍ਹਾਂ ਦੇ ਮੂੰਹ ਦਾ ਡਿਜ਼ਾਈਨ ਬਹੁਤ ਵੱਖਰਾ ਹੁੰਦਾ ਹੈ, ਅਜਿਹਾ ਲੱਗਦਾ ਹੈ ਜਿਵੇਂ ਉਹ ਹਮੇਸ਼ਾ ਹੱਸਦੀਆਂ ਰਹਿੰਦੀਆਂ ਹਨ।

60 ਹਜ਼ਾਰ ਲੋਕ ਕਰ ਚੁਕੇ ਹਨ ਵੀਡੀਓ ਨੂੰ ਲਾਇਕ

ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ‘ਬੂਟੇਂਗੀਬਿਡੇਨ’ ਹੈਂਡਲ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਹ ਤੇਜ਼ੀ ਨਾਲ ਵਾਇਰਲ (Viral) ਹੋਣ ਲੱਗਾ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 667 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵੀਡੀਓ ਨੂੰ 60 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵੀਡੀਓ ਨੂੰ 8 ਹਜ਼ਾਰ ਤੋਂ ਵੱਧ ਲੋਕ ਰੀਟਵੀਟ ਕਰ ਚੁੱਕੇ ਹਨ। ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਸ ਵੀ ਇਸ ਵੀਡੀਓ ‘ਤੇ ਖੂਬ ਕਮੈਂਟ ਕਰ ਰਹੇ ਹਨ।

Exit mobile version