Viral VIdeo: ਰਣਥੰਭੌਰ ਦੇ ਬਾਘਾਂ ਨੇ ਦਿਖਾਈ ਹਿੰਮਤ , ਤਿੰਨ ਸ਼ਾਵਕਾਂ ਨੇ ਘੇਰ ਕੀਤਾ ਹਿਰਨ ਦਾ ਸ਼ਿਕਾਰ
Tiger Hunt Sambar Deer: ਰਣਥੰਭੌਰ ਤੋਂ ਇਨ੍ਹੀਂ ਦਿਨੀਂ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਬਾਘ ਦੇ ਬੱਚਿਆ ਨੇ ਮਿਲ ਕੇ ਇੱਕ ਸਾਂਬਰ ਹਿਰਨ ਨੂੰ ਮਾਰ ਦਿੱਤਾ ਹੈ। ਇਹ ਦੇਖਣਾ ਕਾਫੀ ਦਿਲਚਸਪ ਹੈ ਕਿ ਜਿਸ ਤਰ੍ਹਾਂ ਇਨ੍ਹਾਂ ਬੱਚਿਆਂ ਨੇ ਸਾਂਬਰ ਹਿਰਨ ਦਾ ਸ਼ਿਕਾਰ ਕੀਤਾ। ਉੱਥੇ ਗਏ ਟੂਰਿਸਟ ਨੇ ਇਸ ਵੀਡੀਓ ਨੂੰ ਆਪਣੇ ਕੈਮਰੇ 'ਚ ਰਿਕਾਰਡ ਕਰ ਲਿਆ, ਜੋ ਹੁਣ ਲੋਕਾਂ 'ਚ ਵਾਇਰਲ ਹੋ ਰਿਹਾ ਹੈ।
ਜੰਗਲ ਦੀ ਦੁਨੀਆ ਦੂਰੋਂ ਤਾਂ ਜ਼ਿਆਦਾ ਖੂਬਸੂਰਤ ਲੱਗਦੀ ਹੈ ਪਰ ਇਹ ਓਨੀ ਹੀ ਖਤਰਨਾਕ ਹੈ। ਇੱਥੇ ਬਹੁਤ ਸਾਰੇ ਸ਼ਿਕਾਰੀ ਹਨ, ਜੋ ਮੌਕਾ ਮਿਲਦੇ ਹੀ ਆਪਣਾ ਸ਼ਿਕਾਰ ਦਾ ਕੰਮਤਮਾਮ ਕਰ ਦਿੰਦੇ ਹਨ। ਦੀ ਗੱਲ ਕਰੀਏ ਤਾਂ ਉਹ ਦੇਖਦੇ ਹੀ ਦੇਖਦੇ ਲੁਕਣ ਲੱਗ ਜਾਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਬਾਘ, ਸ਼ੇਰ ਅਤੇ ਚੀਤੇ ਤੋਂ ਜੰਗਲ ਵਿੱਚ ਜਿੰਨਾ ਖ਼ਤਰਾ ਹੈ, ਉਹਨਾਂ ਦੇ ਛੋਟੇ ਬੱਚਿਆਂ ਤੋਂ ਵੀ ਹੁੰਦਾ ਹੈ। ਅਜਿਹਾ ਹੀ ਕੁਝ ਅੱਜਕਲ ਦੇਖਣ ਨੂੰ ਮਿਲਿਆ। ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਨਜ਼ਰ ਆ ਰਿਹਾ ਹੈ।
ਜੰਗਲ ਨੂੰ ਜਾਣਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਵੱਡੀਆਂ ਬਿੱਲੀਆਂ ਆਪਣੇ ਬੱਚਿਆਂ ਨੂੰ ਜਨਮ ਤੋਂ ਹੀ ਆਤਮ ਨਿਰਭਰ ਬਣਨ ਦੀ ਸਿਖਲਾਈ ਦੇਣ ਲੱਗਦੀਆਂ ਹਨ। ਖਾਸ ਤੌਰ ‘ਤੇ ਜੇਕਰ ਬਾਘ ਦੀ ਗੱਲ ਕਰੀਏ ਤਾਂ ਇਹ ਆਪਣੇ ਬੱਚਿਆਂ ਨੂੰ ਜਨਮ ਤੋਂ ਹੀ ਸਵੈ-ਨਿਰਭਰ ਬਣਾਉਣ ਲਈ ਸਿਖਲਾਈ ਦੇਣੀ ਸ਼ੁਰੂ ਕਰ ਦਿੰਦਾ ਹੈ। ਇਨ੍ਹਾਂ ਦੇ ਦੰਦ ਵੀ ਬਹੁਤ ਜਲਦੀ ਉੱਗ ਜਾਂਦੇ ਹਨ, ਇਸ ਲਈ ਉਹ ਛੋਟੀ ਉਮਰ ਤੋਂ ਹੀ ਸ਼ਿਕਾਰ ਦੀ ਸਿਖਲਾਈ ਲੈਣ ਲੱਗ ਜਾਂਦੇ ਹਨ। ਹੁਣ ਤਾਂ ਤੁਸੀਂ ਬਾਘ ਨੂੰ ਕਈ ਵਾਰ ਸ਼ਿਕਾਰ ਕਰਦੇ ਹੋਏ ਦੇਖਿਆ ਹੋਵੇਗਾ ਪਰ ਇਨ੍ਹੀਂ ਦਿਨੀਂ ਜੋ ਵੀਡੀਓ ਸਾਹਮਣੇ ਆਈ ਹੈ, ਉਸ ‘ਚ ਇਹ ਟਾਈਗਰ ਨਹੀਂ ਸਗੋਂ ਇਸ ਦੇ ਬੱਚੇ ਹਨ ਜੋ ਸ਼ਿਕਾਰ ਕਰਦੇ ਨਜ਼ਰ ਆ ਰਹੇ ਹਨ।
ਵਾਇਰਲ ਹੋ ਰਿਹਾ ਇਹ ਵੀਡੀਓ ਰਣਥੰਭੌਰ ਦਾ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਘ ਦੇ ਬੱਚੇ ਇਕੱਠੇ ਇੱਕ ਵੱਡੇ ਸਾਂਬਰ ਹਿਰਨ ਦਾ ਸ਼ਿਕਾਰ ਕਰ ਰਹੇ ਹਨ। ਜਿਸ ਤਰੀਕੇ ਨਾਲ ਉਨ੍ਹਾਂ ਨੇ ਆਪਣੇ ਸ਼ਿਕਾਰ ਨੂੰ ਫੜਿਆ, ਉਹ ਬਹੁਤ ਦਿਲਚਸਪ ਲੱਗਦਾ ਹੈ। ਇਨ੍ਹਾਂ ਵਿਚ ਇਕ ਵੱਢੇ ਹਿਰਨ ‘ਤੇ ਅੱਗੇ ਤੋਂ ਅਤੇ ਦੂਜੇ ਪਿੱਛੇ ਤੋਂ ਹਮਲਾ ਕਰਦਾ ਹੈ ਅਤੇ ਅੰਤ ਵਿਚ ਤਿੰਨੋਂ ਮਿਲ ਕੇ ਇਸ ਨੂੰ ਮਾਰ ਦਿੰਦੇ ਹਨ। ਇਹ ਵੀਡੀਓ ਰਣਥੰਭੌਰ ਦੀ ਯਾਤਰਾ ‘ਤੇ ਆਏ ਇਕ ਸੈਲਾਨੀ ਨੇ ਕੈਮਰੇ ‘ਚ ਕੈਦ ਕੀਤਾ ਹੈ, ਜੋ ਹੁਣ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ
ਇਹ ਵੀ ਪੜ੍ਹੌ- OMG:ਤਾਮਿਲਨਾਡੂ ਦੇ ਗੋਲਗਪੇ ਵੇਚਣ ਵਾਲੇ ਦਾ GST ਨੋਟਿਸ ਵਾਇਰਲ, UPI ਰਾਹੀਂ ਸਾਲ ਚ ਕਮਾਏ 40 ਲੱਖ ਰੁਪਏ
ਇਸ ਵੀਡੀਓ ਨੂੰ ਰਣਥੰਬੌਰ ਦੇ ਇੰਸਟਾਗ੍ਰਾਮ ਹੈਂਡਲ @ranthambhorepark ‘ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਦੇ ਨਾਲ ਉਸਨੇ ਕੈਪਸ਼ਨ ਲਿਖਿਆ ਕਿ ਰਣਥੰਭੌਰ ਵਿੱਚ ਇੱਕ ਰੋਮਾਂਚਕ ਮੁਕਾਬਲਾ ਹੋਇਆ..! ਹਜ਼ਾਰਾਂ ਲੋਕਾਂ ਨੇ ਨਾ ਸਿਰਫ ਇਸ ਵੀਡੀਓ ਨੂੰ ਦੇਖਿਆ ਬਲਕਿ ਇਸ ਨੂੰ ਕਾਫੀ ਪਸੰਦ ਵੀ ਕੀਤਾ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।