ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Shocking: ਗਜ਼ਬ! ਖਾਣ ਲਈ ਪਰੋਸ ਦਿੱਤਾ ਜ਼ਿੰਦਾ ਆਕਟੋਪਸ, ਵੀਡੀਓ ਹੋਈ ਵਾਇਰਲ

Viral Video: ਸੋਸ਼ਲ ਮੀਡੀਆ 'ਤੇ ਇਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਦਰਅਸਲ, ਇਕ ਰੈਸਟੋਰੈਂਟ ਵਿਚ ਡਾਇਨਿੰਗ ਟੇਬਲ 'ਤੇ ਖਾਣ ਲਈ ਜਿਉਂਦਾ ਆਕਟੋਪਸ ਹੀ ਪਰੋਸ ਦਿੱਤਾ ਗਿਆ, ਪਰ ਇਸ ਤੋਂ ਪਹਿਲਾਂ ਕਿ ਕੋਈ ਵੀ ਇਸ ਨੂੰ ਖਾਂਦਾ, ਆਕਟੋਪਸ ਡਾਇਨਿੰਗ ਟੇਬਲ ਤੋਂ ਭੱਜਣ ਸ਼ੂਰੂ ਕਰ ਦਿੱਤਾ। ਜ਼ਰਾ ਸੋਚੋ ਕਿ ਜੇਕਰ ਤੁਹਾਡੇ ਨਾਲ ਅਜਿਹਾ ਕੁਝ ਵਾਪਰਦਾ ਹੈ ਤਾਂ ਤੁਹਾਡੀ ਕੀ ਹਾਲਤ ਹੋਵੇਗੀ।

Shocking: ਗਜ਼ਬ! ਖਾਣ ਲਈ ਪਰੋਸ ਦਿੱਤਾ ਜ਼ਿੰਦਾ ਆਕਟੋਪਸ, ਵੀਡੀਓ ਹੋਈ ਵਾਇਰਲ
ਗਜ਼ਬ, ਖਾਣ ਲਈ ਜ਼ਿਊਦਿਆਂ ਹੀ ਪਰੋਸ ਦਿੱਤਾ ਆਕਟੋਪਸ, ਵੀਡੀਓ ਹੋਈ ਵਾਇਰਲ (pic credit: Instagram/bestfishing2024)
Follow Us
tv9-punjabi
| Updated On: 07 May 2024 19:13 PM

ਭਾਵੇਂ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਦੁਨੀਆ ਤੇਜ਼ੀ ਨਾਲ ਸ਼ਾਕਾਹਾਰੀ ਵੱਲ ਵਧ ਰਹੀ ਹੈ, ਪਰ ਅਜੇ ਵੀ ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਮਾਸਾਹਾਰੀ ਖਾਣਾ ਪਸੰਦ ਕਰਦੇ ਹਨ। ਜੇਕਰ ਨਾਨ-ਵੈਜ ਨਾ ਮਿਲੇ ਤਾਂ ਉਹ ਖਾਣਾ ਪਸੰਦ ਨਹੀਂ ਕਰਦੇ। ਵੈਸੇ ਤਾਂ ਕੁਝ ਲੋਕਾਂ ਨੂੰ ਘਰ ਦਾ ਨਾਨ-ਵੈਜ ਖਾਣਾ ਪਸੰਦ ਹੁੰਦਾ ਹੈ, ਜਦੋਂ ਕਿ ਕੁਝ ਲੋਕਾਂ ਨੂੰ ਹੋਟਲ ਜਾਂ ਰੈਸਟੋਰੈਂਟ ਦਾ ਨਾਨ-ਵੈਜ ਪਸੰਦ ਹੁੰਦਾ ਹੈ, ਪਰ ਜ਼ਰਾ ਸੋਚੋ ਕਿ ਤੁਸੀਂ ਕਿਸੇ ਰੈਸਟੋਰੈਂਟ ‘ਚ ਨਾਨ-ਵੈਜ ਖਾਣ ਲਈ ਬੈਠੇ ਹੋ ਅਤੇ ਉਹ ਨਾਨ-ਵੈਜ ਚੀਜ਼ਾਂ ਆਪ ਹੀ ਭੱਜ ਰਹੀਆਂ ਹੋਣ। ਜੀ ਹਾਂ, ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਅਜਿਹਾ ਹੀ ਹੈਰਾਨ ਕਰਨ ਵਾਲਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ।

ਦਰਅਸਲ, ਇੱਕ ਰੈਸਟੋਰੈਂਟ ਵਿੱਚ ਡਾਇਨਿੰਗ ਟੇਬਲ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ਪਰੋਸੀਆਂ ਗਈਆਂ ਸਨ, ਜਿਸ ਵਿੱਚ ਇੱਕ ਜ਼ਿੰਦਾ ਆਕਟੋਪਸ ਵੀ ਸੀ ਅਤੇ ਉਹ ਆਕਟੋਪਸ ਅਚਾਨਕ ਪਰੋਸਣ ਵਾਲੇ ਭਾਂਡੇ ਵਿੱਚੋਂ ਬਾਹਰ ਆ ਜਾਂਦਾ ਹੈ ਅਤੇ ਭੱਜਣਾ ਸ਼ੁਰੂ ਕਰ ਦਿੰਦਾ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਆਕਟੋਪਸ ਮੇਜ਼ ‘ਤੇ ਚੱਲਦੇ ਹੋਏ ਅੱਗੇ ਵਧਦਾ ਹੈ ਅਤੇ ਹੇਠਾਂ ਉਤਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਨਜ਼ਾਰਾ ਸੱਚਮੁੱਚ ਹੈਰਾਨ ਕਰਨ ਵਾਲਾ ਨਜ਼ਾਰਾ ਸੀ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਅਜੀਬੋ-ਗਰੀਬ ਘਟਨਾ ਕਿੱਥੇ ਵਾਪਰੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਜਾਪਾਨ ਅਤੇ ਕੋਰੀਆ ਵਰਗੇ ਕਈ ਦੇਸ਼ਾਂ ‘ਚ ਲੋਕ ਆਕਟੋਪਸ ਦਾ ਮੀਟ ਵੀ ਖਾਂਦੇ ਹਨ ਅਤੇ ਕਈ ਥਾਵਾਂ ‘ਤੇ ਇਸ ਨੂੰ ਜਿੰਦਾ ਵੀ ਖਾਂਦੇ ਹਨ।

ਦੇਖੋ ਵਾਇਰਲ ਵੀਡੀਓ

View this post on Instagram

A post shared by Best Fishing 2024 🎣 (@bestfishing2024)

ਇਸ ਹੈਰਾਨ ਕਰਨ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ bestfishing2024 ਨਾਂ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 37 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਇਸ ਵੀਡੀਓ ਨੂੰ 4.5 ਲੱਖ ਤੋਂ ਵੱਧ ਲੋਕ ਲਾਈਕ ਵੀ ਕਰ ਚੁੱਕੇ ਹਨ।

ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਯੂਜ਼ਰ ਨੇ ਗੁੱਸੇ ‘ਚ ਕਮੈਂਟ ‘ਚ ਲਿਖਿਆ, ‘ਜਾਨਵਰ ਵੀ ਜਿਊਣਾ ਚਾਹੁੰਦੇ ਹਨ। ਇਨਸਾਨ ਇੰਨਾ ਬੇਰਹਿਮ ਹੁੰਦਾ ਜਾ ਰਿਹਾ ਹੈ ਕਿ ਉਹ ਜਿਊਂਦੇ ਜਾਨਵਰਾਂ ਨੂੰ ਵੀ ਖਾ ਜਾਂਦਾ ਹੈ, ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ‘ਇਹ ਬਹੁਤ ਦੁਖਦਾਈ ਹੈ। ਮਨੁੱਖ ਇਸ ਧਰਤੀ ‘ਤੇ ਰਹਿਣ ਦੇ ਲਾਇਕ ਨਹੀਂ ਹੈ। ਇਸੇ ਤਰ੍ਹਾਂ ਇਕ ਯੂਜ਼ਰ ਨੇ ਲਿਖਿਆ ਹੈ ਕਿ ‘ਇਹ ਦ੍ਰਿਸ਼ ਡਰਾਉਣਾ ਹੈ। ਜੇ ਮੇਰੇ ਮੇਜ਼ ‘ਤੇ ਅਜਿਹਾ ਕੁਝ ਹੁੰਦਾ, ਤਾਂ ਮੇਰੀ ਹਾਲਤ ਹੋਰ ਵਿਗੜ ਜਾਣੀ ਸੀ।

Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?...
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?...
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!...
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ...
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?...
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ...
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ...
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ...
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ...
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ...
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼...
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ...
ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ 10 ਗਾਰੰਟੀਆਂ ,ਕਿਹਾ- ਚੀਨ ਤੋਂ ਛੁਡਵਾਉਣੀ ਹੈ ਜ਼ਮੀਨ
ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ 10 ਗਾਰੰਟੀਆਂ ,ਕਿਹਾ- ਚੀਨ ਤੋਂ ਛੁਡਵਾਉਣੀ ਹੈ ਜ਼ਮੀਨ...
Stories