OMG: 12 ਫੁੱਟ ਲੰਬਾ ਅਜਗਰ ਵਿਲਾ ‘ਚ ਵੜਿਆ, ਨਿਗਲ ਗਿਆ ਬੱਕਰੀ, ਹੈਰਾਨ ਕਰਨ ਵਾਲੀ ਵੀਡੀਓ ਆਈ ਸਾਹਮਣੇ

tv9-punjabi
Updated On: 

24 Jul 2024 14:08 PM

IFS ਅਧਿਕਾਰੀ ਸੁਸ਼ਾਂਤ ਨੰਦਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ਓਡੀਸ਼ਾ 'ਚ 12 ਫੁੱਟ ਤੋਂ ਜ਼ਿਆਦਾ ਲੰਬੇ ਅਜਗਰ ਨੇ ਇੱਕ ਬੱਕਰੀ ਨੂੰ ਨਿਗਲ ਲਿਆ ਸੀ। ਉਸਨੂੰ ਇੱਕ ਵਿਲਾ ਤੋਂ ਰੈਸਕਿਊ ਕੀਤਾ ਗਿਆ ਅਤੇ ਫਿਰ ਬਰਹਮਪੁਰ ​​ਡਿਵੀਜ਼ਨ ਦੇ ਖਾਲੀਕੋਟ ਰੇਂਜ ਦੇ ਜੰਗਲਾਂ ਵਿੱਚ ਸੁਰੱਖਿਅਤ ਛੱਡ ਦਿੱਤਾ ਗਿਆ।

OMG: 12 ਫੁੱਟ ਲੰਬਾ ਅਜਗਰ ਵਿਲਾ ਚ ਵੜਿਆ, ਨਿਗਲ ਗਿਆ ਬੱਕਰੀ, ਹੈਰਾਨ ਕਰਨ ਵਾਲੀ ਵੀਡੀਓ ਆਈ ਸਾਹਮਣੇ

ਵਾਇਰਲ ਵੀਡੀਓ (Pic Source:X/@susantananda3)

Follow Us On

ਮਾਨਸੂਨ ਸ਼ੁਰੂ ਹੋਣ ਦੇ ਨਾਲ ਹੀ ਭਾਰਤ ਦੇ ਲਗਭਗ ਸਾਰੇ ਹਿੱਸਿਆਂ ਤੋਂ ਸੱਪਾਂ ਦੇ ਰੈਸਕਿਊ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਬਰਸਾਤ ਦੇ ਮੌਸਮ ਦੌਰਾਨ ਪਾਣੀ ਨਾਲ ਭਰੇ ਟੋਇਆਂ ਕਾਰਨ ਥਾਂ-ਥਾਂ ਸੱਪਾਂ ਦੇ ਨਜ਼ਰ ਆਉਣ ਵਿੱਚ ਵਾਧਾ ਹੋ ਗਿਆ ਹੈ। ਹਾਲ ਹੀ ‘ਚ ਓਡੀਸ਼ਾ ‘ਚ ਜੰਗਲਾਤ ਵਿਭਾਗ ਨੇ 12 ਫੁੱਟ ਤੋਂ ਜ਼ਿਆਦਾ ਲੰਬੇ ਅਜਗਰ ਨੂੰ ਬਚਾਇਆ ਹੈ। ਇਸ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਨੂੰ ਭਾਰਤੀ ਜੰਗਲਾਤ ਸੇਵਾ ਅਧਿਕਾਰੀ ਸੁਸ਼ਾਂਤ ਨੰਦਾ ਨੇ ਐਕਸ ‘ਤੇ ਸਾਂਝਾ ਕੀਤਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਵੱਡਾ ਅਜਗਰ ਕਥਿਤ ਤੌਰ ‘ਤੇ ਵਿਲਾ ‘ਚ ਦਾਖਲ ਹੋ ਗਿਆ ਸੀ ਅਤੇ ਇੱਕ ਬੱਕਰੀ ਨੂੰ ਨਿਗਲ ਲਿ ਅਤੇ ਉਹ ਠੀਕ ਤਰ੍ਹਾਂ ਨਾਲ ਚੱਲ ਵੀ ਨਹੀਂ ਪਾ ਰਿਹਾ ਸੀ। ਜਲਦੀ ਹੀ ਇਸ ਦੀ ਸੂਚਨਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਤੇ ਸੱਪ ਰੈਸਕਿਊ ਟੀਮ ਨੂੰ ਦਿੱਤੀ ਗਈ।

ਜੰਗਲਾਤ ਵਿਭਾਗ ਦੇ ਕਰਮਚਾਰੀ ਅਤੇ ਸੱਪ ਬਚਾਓ ਟੀਮ ਦੇ ਮੈਂਬਰਾਂ ਨੇ ਮੌਕੇ ‘ਤੇ ਪਹੁੰਚ ਕੇ ਅਜਗਰ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਵਿਸ਼ਾਲ ਸੱਪ ਨੂੰ ਦੇਖਣ ਲਈ ਆਸ-ਪਾਸ ਦੇ ਇਲਾਕੇ ਤੋਂ ਭਾਰੀ ਭੀੜ ਇਕੱਠੀ ਹੋ ਗਈ। ਕੁਝ ਲੋਕ ਆਪਣੇ ਮੋਬਾਈਲ ਫੋਨਾਂ ਨਾਲ ਸੱਪ ਦੀਆਂ ਤਸਵੀਰਾਂ ਲੈਂਦੇ ਦੇਖੇ ਗਏ। ਅਜਗਰ ਨੂੰ ਬਚਾਇਆ ਗਿਆ ਅਤੇ ਬਰਹਮਪੁਰ ​​ਵਣ ਮੰਡਲ ਅਧੀਨ ਖਾਲੀਕੋਟ ਰੇਂਜ ਦੇ ਜੰਗਲਾਂ ਵਿੱਚ ਸੁਰੱਖਿਅਤ ਛੱਡ ਦਿੱਤਾ ਗਿਆ।

IFS ਅਧਿਕਾਰੀ ਨੇ ਬਚਾਅ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 12 ਫੁੱਟ ਤੋਂ ਜ਼ਿਆਦਾ ਲੰਬੇ ਅਜਗਰ ਨੇ ਇੱਕ ਬੱਕਰੀ ਨੂੰ ਨਿਗਲ ਲਿਆ ਸੀ। ਉਸਨੂੰ ਇੱਕ ਵਿਲਾ ਤੋਂ ਬਚਾਇਆ ਗਿਆ ਅਤੇ ਫਿਰ ਬਰਹਮਪੁਰ ​​ਡਿਵੀਜ਼ਨ ਦੇ ਖਾਲੀਕੋਟ ਰੇਂਜ ਦੇ ਜੰਗਲਾਂ ਵਿੱਚ ਸੁਰੱਖਿਅਤ ਛੱਡ ਦਿੱਤਾ ਗਿਆ। ਆਈਐਫਐਸ ਅਧਿਕਾਰੀ ਨੇ ਸੁਰੱਖਿਅਤ ਬਚਾਅ ਅਤੇ ਬਾਅਦ ਵਿੱਚ ਰਿਹਾਈ ਲਈ ਬਰਹਮਪੁਰ ​​ਟੀਮ ਦੀ ਵੀ ਪ੍ਰਸ਼ੰਸਾ ਕੀਤੀ।