Pahalgam Terror Attack: ਲੈਫਟੀਨੈਂਟ ਵਿਨੈ ਨਰਵਾਲ ਦੇ ਨਾਮ ‘ਤੇ ਵਾਇਰਲ ਹੋ ਰਹੀ ਵੀਡੀਓ ਫਰਜ਼ੀ, ਸਾਹਮਣੇ ਆਇਆ ਕਪਲ, ਦੱਸੀ ਸਚਾਈ- ‘ਅਸੀਂ ਜ਼ਿੰਦਾ ਹਾਂ’

tv9-punjabi
Updated On: 

25 Apr 2025 10:51 AM

Pahalgam Terror Attack: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਮਲੇ ਵਿੱਚ ਸ਼ਹੀਦ ਹੋਏ ਭਾਰਤੀ ਜਲ ਸੈਨਾ ਦੇ ਅਧਿਕਾਰੀ ਲੈਫਟੀਨੈਂਟ ਵਿਨੇ ਨਰਵਾਲ ਤੇ ਉਨ੍ਹਾਂ ਦੀ ਪਤਨੀ ਦਾ ਆਖਰੀ ਵੀਡੀਓ ਹੈ, ਜਦੋਂ ਕਿ ਸੱਚਾਈ ਕੁਝ ਹੋਰ ਹੈ।

Pahalgam Terror Attack: ਲੈਫਟੀਨੈਂਟ ਵਿਨੈ ਨਰਵਾਲ ਦੇ ਨਾਮ ਤੇ ਵਾਇਰਲ ਹੋ ਰਹੀ ਵੀਡੀਓ ਫਰਜ਼ੀ, ਸਾਹਮਣੇ ਆਇਆ ਕਪਲ, ਦੱਸੀ ਸਚਾਈ- ਅਸੀਂ ਜ਼ਿੰਦਾ ਹਾਂ
Follow Us On

ਕਸ਼ਮੀਰ ਦੇ ਪਹਿਲਗਾਮ ਵਿੱਚ ਜੋ ਹੋਇਆ, ਉਸ ਨੇ ਭਾਰਤੀਆਂ ਦੇ ਦਿਲਾਂ ਨੂੰ ਕਾਫੀ ਠੇਸ ਪਹੁੰਚਾਈ ਹੈ। ਬਹਾਦਰ ਜਲ ਸੈਨਾ ਅਧਿਕਾਰੀ ਲੈਫਟੀਨੈਂਟ ਵਿਨੈ ਨਰਵਾਲ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਨਰਵਾਲ ਉਨ੍ਹਾਂ 28 ਸੈਲਾਨੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਪਾਕਿਸਤਾਨ ਦੇ ਕਾਇਰ ਅੱਤਵਾਦੀਆਂ ਨੇ ਮਾਰ ਦਿੱਤਾ। ਇਸ ਅਸਹਿ ਦੁੱਖ ਦੇ ਵਿਚਕਾਰ, ਇੰਟਰਨੈੱਟ ‘ਤੇ ਇੱਕ ਫਰਜ਼ੀ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਰਵਾਲ ਅਤੇ ਉਨ੍ਹਾਂ ਦੀ ਪਤਨੀ ਹਿਮਾਂਸ਼ੀ ਦਾ ਆਖਰੀ ਵੀਡੀਓ ਹੈ। ਪਰ ਇਸ ਵੀਡੀਓ ਦੀ ਸੱਚਾਈ ਕੁਝ ਹੋਰ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਕਪਲ ਕੋਈ ਹੋਰ ਹੈ, ਅਤੇ ਉਹ ਖੁਦ ਅੱਗੇ ਆ ਕੇ ਲੋਕਾਂ ਨੂੰ ਕਹਿ ਰਹੇ ਹਨ ਕਿ ਅਸੀਂ ਅਜੇ ਵੀ ਜ਼ਿੰਦਾ ਹਾਂ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ 19 ਸਕਿੰਟ ਦੀ ਇੱਕ ਕਲਿੱਪ ਵਿੱਚ ਇੱਕ ਕਪਲ ਕਸ਼ਮੀਰ ਦੀਆਂ ਵਾਦੀਆਂ ਵਿੱਚ ਹੱਸਦਾ ਅਤੇ ਖੇਡਦਾ ਦਿਖਾਈ ਦੇ ਰਿਹਾ ਹੈ। ਲੋਕ ਇਸ ਵੀਡੀਓ ਨੂੰ ਇਸ ਦਾਅਵੇ ਨਾਲ ਤੇਜ਼ੀ ਨਾਲ ਸ਼ੇਅਰ ਕਰ ਰਹੇ ਹਨ ਕਿ ਇਹ ਹਮਲੇ ਤੋਂ ਪਹਿਲਾਂ ਲੈਫਟੀਨੈਂਟ ਵਿਨੈ ਨਰਵਾਲ ਅਤੇ ਉਨ੍ਹਾਂ ਦੀ ਪਤਨੀ ਹਿਮਾਂਸ਼ੀ ਦਾ ਆਖਰੀ ਵੀਡੀਓ ਹੈ।

ਜਦੋਂ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਕਪਲ ਯਸ਼ਿਕਾ ਸ਼ਰਮਾ ਅਤੇ ਉਨ੍ਹਾਂ ਦੇ ਪਤੀ ਆਸ਼ੀਸ਼ ਸਹਿਰਾਵਤ ਹੈ। ਦੋਵਾਂ ਨੇ ਖੁਦ ਸਾਹਮਣੇ ਆ ਕੇ ਇਸ ਵਾਇਰਲ ਵੀਡੀਓ ਦੀ ਪੂਰੀ ਸੱਚਾਈ ਦੱਸੀ ਹੈ।

ਵੀਡੀਓ ਵਿੱਚ, ਜੋੜੇ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਤੁਸੀਂ RIP ਲਿਖ ਕੇ ਇੱਕ ਜ਼ਿੰਦਾ ਕਪਲ ਨੂੰ ਵਾਇਰਲ ਕਰ ਰਹੇ ਹੋ, ਜਦੋਂ ਕਿ ਅਸੀਂ ਅਜੇ ਵੀ ਜ਼ਿੰਦਾ ਹਾਂ। ਉਨ੍ਹਾਂ ਨੇ ਕਿਹਾ, ਸਾਨੂੰ ਨਹੀਂ ਪਤਾ ਕਿ ਵੀਡੀਓ ਕਿਵੇਂ ਅਤੇ ਕਿਸਨੇ ਵਾਇਰਲ ਕੀਤਾ, ਪਰ ਇਸ ਕਾਰਨ ਮੈਂ ਅਤੇ ਮੇਰਾ ਪਰਿਵਾਰ ਬਹੁਤ ਪਰੇਸ਼ਾਨ ਹਾਂ। ਉਸਨੇ ਇਹ ਵੀ ਕਿਹਾ, ਸਾਨੂੰ ਲੈਫਟੀਨੈਂਟ ਵਿਨੈ ਨਰਵਾਲ ਦੇ ਪਰਿਵਾਰ ਨਾਲ ਹਮਦਰਦੀ ਹੈ, ਪਰ ਅਜਿਹਾ ਨਾ ਕਰੋ। ਤੁਸੀਂ ਕਿਸੇ ਨੂੰ ਜ਼ਿੰਦੇ ਜੀਅ ਮਾਰ ਦਿੱਤਾ।

ਇਹ ਵੀ ਪੜ੍ਹੋ- ਖਾਲੀ ਸੜਕਾਂ, ਬੰਦ ਦੁਕਾਨਾਂ ਅਤੇ ਚਾਰੇ ਪਾਸੇ ਸੰਨਾਟਾ ਅੱਤਵਾਦੀ ਹਮਲੇ ਤੋਂ ਬਾਅਦ ਪਹਿਲਗਾਮ ਦੀ ਕੀ ਹੈ ਹਾਲਤ? ਦੇਖੋ PHOTOS

ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਵਿਨੈ 16 ਅਪ੍ਰੈਲ ਨੂੰ ਵਿਆਹ ਤੋਂ ਬਾਅਦ ਹਨੀਮੂਨ ਲਈ ਪਹਿਲਗਾਮ ਗਏ ਸੀ। ਅੱਤਵਾਦੀ ਹਮਲੇ ਤੋਂ ਬਾਅਦ ਵਾਇਰਲ ਹੋਈ ਇੱਕ ਫੋਟੋ ਵਿੱਚ ਉਨ੍ਹਾਂ ਦੀ ਪਤਨੀ ਹਿਮਾਂਸ਼ੀ ਉਨ੍ਹਾਂ ਦੀ ਲਾਸ਼ ਦੇ ਕੋਲ ਬੈਠੀ ਦਿਖਾਈ ਦਿੱਤੀ, ਜਿਸ ਨਾਲ ਸੋਸ਼ਲ ਮੀਡੀਆ ‘ਤੇ ਸੋਗ ਅਤੇ ਗੁੱਸਾ ਫੈਲ ਰਿਹਾ ਹੈ।