Viral Video: ਭਾਰਤ ਵਿੱਚ ਹੀ ਨਹੀਂ, ਲੰਡਨ ਦੀ ਟਰੇਨ ਵਿੱਚ ਵੀ ਵਿਕਦੇ ਹਨ ਸਮੋਸੇ, ਯਕੀਨ ਨਾ ਹੋਵੇ ਤਾਂ ਵੇਖ ਲਵੋ ਇਹ ਵੀਡੀਓ
London Train Viral Video: ਭਾਰਤੀ ਸਟ੍ਰੀਟ ਫੂਡ ਹੁਣ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਰਿਹਾ; ਇਹ ਵਿਦੇਸ਼ਾਂ ਵਿੱਚ ਵੀ ਪਹੁੰਚ ਗਿਆ ਹੈ। ਹੁਣ ਇਹ ਵੀਡੀਓ ਨੂੰ ਹੀ ਦੇਖ ਲਵੋ, ਜਿਸ ਵਿੱਚ ਇੱਕ ਭਾਰਤੀ ਸ਼ਖਸ ਲੰਡਨ ਦੀ ਰੇਲਗੱਡੀ ਵਿੱਚ ਭਾਰਤ ਦਾ ਮਸ਼ਹੂਰ ਸਮੋਸਾ ਵੇਚਦਾ ਦਿਖਾਈ ਦੇ ਰਿਹਾ ਹੈ, ਅਤੇ ਲੋਕ ਇਸਨੂੰ ਖਰੀਦਣ ਤੋਂ ਬਾਅਦ ਮਜੇ ਨਾਲ ਰੇਲਗੱਡੀ ਦੇ ਅੰਦਰ ਖਾ ਵੀ ਰਹੇ ਹਨ।
ਸਮੋਸਾ ਇੱਕ ਫਾਸਟ ਫੂਡ ਹੈ ਜੋ ਭਾਰਤ ਦੇ ਹਰ ਕੋਨੇ ਵਿੱਚ ਪਾਇਆ ਜਾਂਦਾ ਹੈ। ਭਾਵੇਂ ਤੁਸੀਂ ਇੱਕ ਛੋਟੇ ਬਾਜ਼ਾਰ ਵਿੱਚ ਜਾਓ ਜਾ ਵੱਡੀ ਮਾਰਕੀਟ ਵਿੱਚ, ਜਾਂ ਟਰੇਨ ਵਿੱਚ ਹੀ ਕਿਉਂ ਨਾ ਸਫਰ ਕਰੋ, ਸਮੋਸਾ ਤੁਹਾਨੂੰ ਇਹ ਹਰ ਜਗ੍ਹਾ ਤੇ ਮਿਲ ਜਾਵੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਸਮੋਸੇ ਹੁਣ ਲੰਡਨ ਦੀਆਂ ਰੇਲਗੱਡੀਆਂ ਵਿੱਚ ਵੀ ਮਿਲਣ ਲੱਗੇ ਹਨ? ਹਾਂ, ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜੋ ਭਾਰਤੀਆਂ ਨੂੰ ਖੁਸ਼ ਕਰ ਰਿਹਾ ਹੈ, ਅਤੇ ਇਸਦਾ ਕਾਰਨ ਹੈ ਸਮੋਸਾ। ਦਰਅਸਲ, ਭਾਰਤ ਦਾ ਮਸ਼ਹੂਰ ਸਮੋਸਾ ਲੰਡਨ ਦੀ ਇੱਕ ਟਰੇਨ ਵਿੱਚ ਵਿਕ ਰਿਹਾ ਹੈ। ਇਸਨੂੰ ਦੇਖ ਕੇ ਲੋਕ ਨਾ ਸਿਰਫ਼ ਹੈਰਾਨ ਹਨ ਬਲਕਿ ਮਾਣ ਵੀ ਮਹਿਸੂਸ ਕਰ ਰਹੇ ਹਨ।
ਇਹ ਵੀਡੀਓ ਲੰਡਨ ਦੇ ਇੱਕ ਰੇਲਵੇ ਪਲੇਟਫਾਰਮ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਯਾਤਰੀਆਂ ਦੀ ਵੱਡੀ ਭੀੜ ਦਿਖਾਈ ਦਿੰਦੀ ਹੈ, ਜਿੱਥੇ ਇੱਕ ਭਾਰਤੀ ਸ਼ਖਸ, ਇੱਕ ਆਮ ਭਾਰਤੀ ਵਾਂਗ ਧੋਤੀ-ਕੁੜਤਾ ਅਤੇ ਸਿਰ ਦੁਆਲੇ ਸਾਫਾ ਜਾਂ ਗਮਛਾ ਬੰਨ੍ਹ ਕੇ ਸਮੋਸੇ ਵੇਚ ਰਿਹਾ ਹੈ। ਫਿਰ, ਜਿਵੇਂ ਹੀ ਟਰੇਨ ਆਉਂਦੀ ਹੈ ਅਤੇ ਪਲੇਟਫਾਰਮ ‘ਤੇ ਰੁਕਦੀ ਹੈ, ਉਹ ਸਮੋਸੇ ਲੈ ਕੇ ਟਰੇਨ ਵਿੱਚ ਚੜ੍ਹ ਕੇ ਵੇਚਣਾ ਸ਼ੁਰੂ ਕਰ ਦਿੰਦਾ ਹੈ। ਟਰੇਨ ਦੇ ਬਹੁਤ ਸਾਰੇ ਯਾਤਰੀ ਜਿਨ੍ਹਾਂ ਵਿੱਚ ਭਾਰਤੀ ਵੀ ਸ਼ਾਮਲ ਹਨ, ਨੇ ਸਮੋਸੇ ਖਰੀਦੇ ਅਤੇ ਉਨ੍ਹਾਂ ਦੀ ਬਹੁਤ ਪ੍ਰਸ਼ੰਸਾ ਕੀਤੀ। ਇਹ ਆਦਮੀ, ਜੋ ਆਪਣੇ ਆਪ ਨੂੰ ਬਿਹਾਰੀ ਸਮੋਸੇ ਵਾਲਾ ਕਹਿੰਦਾ ਹੈ, ਲੰਡਨ ਵਿੱਚ ਮਸ਼ਹੂਰ ਹੋ ਗਿਆ ਹੈ।
ਲੰਡਨ ਵਿੱਚ ਬਿਹਾਰੀ ਸਮੋਸਾ ਵਾਲਾ
ਇਸ ਵੀਡੀਓ ਨੂੰ, ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ biharisamosa.uk ਯੂਜ਼ਰਨੇਮ ਨਾਲ ਸ਼ੇਅਰ ਕੀਤਾ ਗਿਆ ਹੈ, ਇਸਨੂੰ 10 ਮਿਲੀਅਨ ਯਾਨੀ 1 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਹੈ, ਜਿਸ ਵਿੱਚ ਲਗਭਗ 500,000 ਲੋਕਾਂ ਨੇ ਵੀਡੀਓ ਨੂੰ ਲਾਈਕ ਅਤੇ ਕੁਮੈਂਟ ਕੀਤਾ ਹੈ।
ਵੀਡੀਓ ਦੇਖਣ ਤੋਂ ਬਾਅਦ, ਕਿਸੇ ਨੇ ਟਿੱਪਣੀ ਕੀਤੀ, “ਹੁਣ ਲੰਡਨ ਵਿੱਚ ਵੀ ਸਮੋਸੇ ਮਿਲ ਰਹੇ ਹਨ! ਇਸ ਤੋਂ ਵੱਧ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ?” ਇੱਕ ਹੋਰ ਨੇ ਅੱਗੇ ਕਿਹਾ, “ਸਮੋਸਾ ਇੱਕ ਇੰਟਰਨੈਸ਼ਨਲ ਸਟਾਰ ਬਣ ਗਿਆ ਹੈ।” ਬਹੁਤ ਸਾਰੇ ਯੂਜਰਸ ਨੇ ਇਹ ਵੀ ਪੁੱਛਿਆ, “ਕੀ ਲੰਡਨ ਦੀਆਂ ਟਰੇਨਾਂ ਵਿੱਚ ਇਨ੍ਹਾਂ ਚੀਜ਼ਾਂ ਨੂੰ ਵੇਚਣ ਅਤੇ ਖਾਣ ਦੀ ਇਜਾਜ਼ਤ ਹੈ?” ਇੱਕ ਯੂਜ਼ਰ ਨੇ ਲਿਖਿਆ, “ਮੈਨੂੰ ਲੱਗਦਾ ਹੈ ਕਿ ਉਸਨੇ ਲੰਡਨ ਦੀ ਟ੍ਰੇਨ ਨੂੰ ਭਾਰਤੀ ਟ੍ਰੇਨ ਸਮਝ ਲਿਆ ਸੀ।”


