Hilarious Video: ਪੈਸੇ ਕਮਾਉਣ ਲਈ ਬਜ਼ੁਰਗ ਨੇ ਲਗਾਇਆ ਗਜਬ ਦਾ ਦਿਮਾਗ, ਨਾ ਚਾਹੁੰਦੇ ਹੋਏ ਵੀ ਲੋਕਾਂ ਨੂੰ ਢਿੱਲੀਆਂ ਕਰਨੀਆਂ ਪਈਆਂ ਜੇਬਾਂ
Old Man hilarious Video: ਪੈਸੇ ਕਮਾਉਣ ਲਈ ਇੱਕ ਬਜ਼ੁਰਗ ਨੇ ਅਜਿਹਾ ਜ਼ਬਰਦਸਤ ਤਰੀਕਾ ਅਪਣਾਇਆ ਕਿ ਲੋਕ ਪੈਸੇ ਦੇਣ ਲਈ ਪੁੱਠੇ ਪੈਰ ਚੱਲਕੇ ਉਸ ਕੋਲ ਆਉਣ ਲੱਗੇ। ਯਕੀਨ ਕਰੋ, ਬਜ਼ੁਰਗ ਦੀ ਚਲਾਕੀ ਦੇਖ ਕੇ ਤੁਸੀਂ ਵੀ ਕਹੋਗੇ- ਚਾਚਾ ਵੈਰੀ ਚਾਲਾਕ ਬ੍ਰੋ। ਤੁਸੀਂ ਵੀ ਦੇਖੋ ਇਹ ਮਜ਼ੇਦਾਰ ਵੀਡੀਓ।
ਪੈਸੇ ਕਮਾਉਣ ਦੇ ਕਈ ਤਰੀਕੇ ਹਨ। ਇਸ ਦੇ ਲਈ ਕੁਝ ਲੋਕ ਸਖਤ ਮਿਹਨਤ ਕਰਦੇ ਹਨ ਅਤੇ ਕੁਝ ਲੋਕ ਸਮਝਦਾਰੀ ਨਾਲ ਕੰਮ ਕਰਦੇ ਹਨ। ਇੱਕ ਬਜ਼ੁਰਗ ਨੇ ਘੱਟ ਸਮੇਂ ਵਿੱਚ ਵੱਧ ਪੈਸੇ ਕਮਾਉਣ ਲਈ ਅਜਿਹਾ ਦਿਮਾਗ ਲਗਾਇਆ ਕਿ ਲੋਕਾਂ ਨੂੰ ਨਾ ਚਾਹੁੰਦੇ ਹੋਏ ਵੀ ਉਸਨੂੰ ਪੈਸੇ ਦੇਣੇ ਪਏ। ਜ਼ਾਹਿਰ ਹੈ ਕਿ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਸ ਬਜ਼ੁਰਗ ਨੇ ਅਜਿਹੀ ਕਿਹੜੀ ਚਾਲ ਚੱਲੀ ਕਿ ਲੋਕ ਉਸ ਨੂੰ ਪੈਸੇ ਦੇਣ ਲਈ ਪੁੱਠੇ-ਪੈਰ ਆ ਗਏ।
ਦਰਅਸਲ, ਇਹ ਬਜ਼ੁਰਗ ਮੈਟਰੋ ਸਟੇਸ਼ਨ ‘ਤੇ ਇਕ ਤਖ਼ਤੀ ਲੈ ਕੇ ਖੜ੍ਹਾ ਹੋ ਗਿਆ, ਜਿਸ ‘ਤੇ ਲਿਖਿਆ ਸੀ – ‘ਜੇ ਤੁਹਾਡੀ ਬੰਦੀ ਹੌਟ ਹੈ ਤਾਂ ਪਲੀਜ਼ ਮੈਨੂੰ ਟਿਪ ਦਿਓ।’ ਫਿਰ ਜਿਨ੍ਹੇ ਵੀ ਕਪਲ ਉਸ ਦੇ ਕੋਲੋਂ ਲੰਘੇ ਮਰਦਾਂ ਨੂੰ ਆਪਣੀ ਗਰਲਫਰੈਂਡ ਦੇ ਚੱਕਰ ਵਿੱਚ ਬਜ਼ੁਰਗ ਸ਼ਖਸ ਨੂੰ ਨਾ ਚਾਹੁੰਦੇ ਹੋਏ ਵੀ ਪੈਸੇ ਦੇਣੇ ਪਏ।
ਵਾਇਰਲ ਹੋ ਰਹੀ ਵੀਡੀਓ ਵਿੱਚ, ਪਲੇਕਾਰਡ ਨਾ ਸਿਰਫ ਉੱਥੋਂ ਲੰਘਣ ਵਾਲੇ ਲੋਕਾਂ ਦਾ ਧਿਆਨ ਖਿੱਚਦਾ ਹੈ, ਬਲਕਿ ਜੋੜਿਆਂ ਵਿੱਚ ਇੱਕ ਹਲਕਾ ਮੁਕਾਬਲਾ ਅਤੇ ਮਜ਼ਾਕੀਆ ਸਥਿਤੀ ਵੀ ਪੈਦਾ ਕਰਦਾ ਹੈ। ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਜਦੋਂ ਇੱਕ ਜੋੜਾ ਇੱਕ ਬਜ਼ੁਰਗ ਵਿਅਕਤੀ ਦੇ ਕੋਲੋਂ ਲੰਘ ਰਿਹਾ ਸੀ, ਤਾਂ ਲੜਕਾ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਅਤੇ ਅੱਗੇ ਵੱਧ ਜਾਂਦਾ ਹੈ। ਪਰ ਜਿਵੇਂ ਹੀ ਕੁੜੀ ਦੀ ਨਜ਼ਰ ਪਲੇਕਾਰਡ ‘ਤੇ ਪੈਂਦੀ ਹੈ, ਉਹ ਉਸ ਵੱਲ ਇਸ਼ਾਰਾ ਕਰਦੀ ਹੈ ਅਤੇ ਆਪਣੇ ਬੰਦੇ ਨੂੰ ਬਜ਼ੁਰਗ ਆਦਮੀ ਨੂੰ ਟਿਪ ਦੇਣ ਲਈ ਕਹਿੰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਲੜਕਾ ਬੇਮਨ ਨਾਲ ਆਪਣੀ ਜੇਬ ‘ਚੋਂ ਪੈਸੇ ਕੱਢ ਕੇ ਬਜ਼ੁਰਗ ਨੂੰ ਦਿੰਦਾ ਹੈ।
ਇੱਥੇ ਵੇਖੋ ਵੀਡੀਓ
ਇਹ ਵੀ ਪੜ੍ਹੋ
ਲੱਗਦਾ ਹੈ ਕਿ ਇਸ ਵੀਡੀਓ ਦਾ ਮਕਸਦ ਸਿਰਫ ਲੋਕਾਂ ਦਾ ਮਨੋਰੰਜਨ ਕਰਨਾ ਸੀ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @the.villain.skull ਨਾਮ ਦੇ ਅਕਾਊਂਟ ‘ਤੇ ਸ਼ੇਅਰ ਕਰਨ ਤੋਂ ਬਾਅਦ, ਯੂਜ਼ਰ ਨੇ ਲਿਖਿਆ, ਇਸ ਵਿਅਕਤੀ ਨੇ ਕੀ ਲੂਪਹੋਲ ਫੜਿਆ ਹੈ। ਬਜ਼ੁਰਗ ਚੁਸਤ ਨਿਕਲਿਆ। ਇਸ ਦੇ ਨਾਲ ਹੀ ਪੋਸਟ ‘ਤੇ ਮਜ਼ਾਕੀਆ ਟਿੱਪਣੀਆਂ ਦਾ ਹੜ੍ਹ ਆ ਗਿਆ ਹੈ।
ਇਕ ਯੂਜ਼ਰ ਨੇ ਟਿੱਪਣੀ ਕੀਤੀ, ਇਸ ਨੂੰ ਕਿਹਾ ਜਾਂਦਾ ਹੈ ਵਰਕ ਸਮਾਰਟ ਨਾਟ ਹਾਰਡ। ਇਕ ਹੋਰ ਯੂਜ਼ਰ ਦਾ ਕਹਿਣਾ ਹੈ, ਮੇਰਾ ਵਾਲਾ ਤਾਂ ਇੰਨਾ ਕੰਜੂਸ ਹੈ ਕਿ ਦੇਖ ਕੇ ਵੀ ਅਣਦੇਖਾ ਕਰ ਦਿੰਦਾ। ਤੀਜੇ ਯੂਜ਼ਰ ਨੇ ਲਿਖਿਆ, ਇਸ ਨੂੰਕਹਿੰਦੇ ਹਨ ਮੈਂਟੌਸ ਜ਼ਿੰਦਗੀ ।