Shocking Video ਅਨੋਖੀ ਰੀਲ ਬਣਾਉਣ ਦੇ ਚੱਕਰ ਚ ਚਲਦੀ ਟਰੇਨ ਤੋਂ ਡਿੱਗੀ ਕੁੜੀ, ਵੀਡੀਓ ਦੇਖ ਕੇ ਕੰਬ ਜਾਵੇਗੀ ਰੂਹ

Updated On: 

12 Dec 2024 11:30 AM

ਚਲਦੀ ਟਰੇਨ 'ਚ ਅਨੋਖੀ ਰੀਲ ਵੀਡੀਓ ਸ਼ੂਟ ਕਰਦੇ ਸਮੇਂ ਇਕ ਲੜਕੀ ਦਰੱਖਤ ਨਾਲ ਟਕਰਾ ਕੇ ਹੇਠਾਂ ਡਿੱਗ ਗਈ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਵੀਡੀਓ 'ਚ ਲੜਕੀ ਦਰਵਾਜ਼ੇ ਦੀ ਰੇਲਿੰਗ ਨੂੰ ਫੜ ਕੇ ਖਤਰਨਾਕ ਤਰੀਕੇ ਨਾਲ ਬਾਹਰ ਵੱਲ ਝੁਕਦੀ ਦਿਖਾਈ ਦੇ ਰਹੀ ਹੈ।

Shocking Video ਅਨੋਖੀ ਰੀਲ ਬਣਾਉਣ ਦੇ ਚੱਕਰ ਚ ਚਲਦੀ ਟਰੇਨ ਤੋਂ ਡਿੱਗੀ ਕੁੜੀ, ਵੀਡੀਓ ਦੇਖ ਕੇ ਕੰਬ ਜਾਵੇਗੀ ਰੂਹ

ਰੀਲ ਬਣਾਉਣ ਦੇ ਚੱਕਰ 'ਚ ਚਲਦੀ ਟਰੇਨ ਤੋਂ ਡਿੱਗੀ ਕੁੜੀ

Follow Us On

ਸ਼੍ਰੀਲੰਕਾ ਦੇ ਕੋਲੰਬੋ ‘ਚ ਰੇਲਗੱਡੀ ‘ਚ ਸਫਰ ਕਰ ਰਹੀ ਚੀਨੀ ਲੜਕੀ ਦਾ ਐਤਵਾਰ ਨੂੰ ਉਸ ਸਮੇਂ ਚਮਤਕਾਰੀ ਢੰਗ ਨਾਲ ਬਚਾਅ ਹੋ ਗਿਆ ਜਦੋਂ ਉਹ ਦਰੱਖਤ ਨਾਲ ਟਕਰਾ ਕੇ ਡਿੱਗ ਪਈ। ਲੜਕੀ ਟਰੇਨ ਦੇ ਪਾਏਦਾਨ ‘ਤੇ ਖੜ੍ਹੀ ਸੀ ਅਤੇ ਆਪਣੀ ਯਾਤਰਾ ਦੀਆਂ ਤਸਵੀਰਾਂ ਖਿੱਚਣ ਅਤੇ ਇਕ ਅਨੋਖੀ ਵੀਡੀਓ ਸ਼ੂਟ ਕਰਨ ਲਈ ਬਾਹਰ ਵੱਲ ਝੁਕੀ ਹੋਈ ਸੀ, ਜਦੋਂ ਉਹ ਇਕ ਦਰੱਖਤ ਦੀ ਟਾਹਣੀ ਨਾਲ ਟਕਰਾ ਗਈ ਅਤੇ ਚੱਲਦੀ ਟਰੇਨ ਤੋਂ ਡਿੱਗ ਗਈ। ਇਸ ਖੌਫਨਾਕ ਘਟਨਾ ਦਾ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਲੋਕਾਂ ਦੇ ਲੂ-ਕੰਡੇ ਖੜੇ ਹੋ ਗਏ ਹਨ।

ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਚੀਨੀ ਸੈਲਾਨੀ ਟਰੇਨ ਦੇ ਦਰਵਾਜ਼ੇ ਦੀ ਰੇਲਿੰਗ ਨੂੰ ਫੜ ਕੇ ਖਤਰਨਾਕ ਢੰਗ ਨਾਲ ਬਾਹਰ ਵੱਲ ਝੁਕ ਰਹੀ ਹੈ। ਇਸ ਦੌਰਾਨ ਉਸ ਦੀ ਸਾਥੀ ਉਸ ਦੀ ਵੀਡੀਓ ਰਿਕਾਰਡ ਕਰ ਰਹੀ ਹੈ ਪਰ ਅਗਲੇ ਹੀ ਪਲ ਲੜਕੀ ਰੀਲ ਲਈ ਖਤਰਨਾਕ ਪੋਜ਼ ਦੇਣ ਦੀ ਕੋਸ਼ਿਸ਼ ਕਰਦੇ ਹੋਏ ਦਰੱਖਤ ਨਾਲ ਟਕਰਾ ਜਾਂਦੀ ਹੈ।

ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਚੀਨੀ ਲੜਕੀ ਅਤੇ ਉਸਦੀ ਦੋਸਤ ਵੇਲਾਵਾਟੇ ਅਤੇ ਬੰਬਲਾਪਿਟੀਆ ਦੇ ਵਿਚਕਾਰ ਦੇਸ਼ ਦੇ ਖੂਬਸੂਰਤ ਕੰਡੇ ਨੂੰ ਵੇਖਣ ਲਈ ਰੇਲਗੱਡੀ ਵਿੱਚ ਸਵਾਰ ਸਨ। ਪਰ ਉਨ੍ਹਾਂ ਵਿੱਚੋਂ ਇੱਕ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਚੱਲਦੀ ਰੇਲਗੱਡੀ ਦੇ ਫੁੱਟਬੋਰਡ ‘ਤੇ ਖੜ੍ਹੇ ਹੋ ਕੇ ਰੀਲ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਕਿ ਲੜਕੀ ਦਰੱਖਤ ਤੋਂ ਬਚਣ ਦੀ ਕੋਸ਼ਿਸ਼ ਕਰਦੀ, ਉਹ ਇੱਕ ਟਾਹਣੀ ਨਾਲ ਟਕਰਾ ਕੇ ਡਿੱਗ ਗਈ।

ਇੱਥੇ ਦੇਖੋ ਵੀਡੀਓ, ਜਦੋਂ ਰੀਲ ਦੇ ਚੱਕਰ ਵਿੱਚ ਇੱਕ ਔਰਤ ਚੱਲਦੀ ਟਰੇਨ ਤੋਂ ਡਿੱਗ ਪਈ।

ਹਾਲਾਂਕਿ ਵੀਡੀਓ ‘ਚ ਦਿਖਾਏ ਗਏ ਦ੍ਰਿਸ਼ ਬੁਹਤ ਹੀ ਡਰਾਉਣੇ ਹਨ ਪਰ ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਕੁੜੀ ਚਮਤਕਾਰੀ ਢੰਗ ਨਾਲ ਬੱਚ ਗਈ, ਉਸਨੂੰ ਮਾਮੂਲੀ ਸੱਟਾਂ ਹੀ ਆਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਝਾੜੀਆਂ ‘ਚ ਡਿੱਗਣ ਕਰਕੇ ਕੁੜੀ ਦੇ ਸਿਰ ‘ਤੇ ਕੋਈ ਗੰਭੀਰ ਸੱਟ ਨਹੀਂ ਲੱਗੀ। ਸੈਲਾਨੀ ਨੂੰ ਸਿਰਫ ਮਾਮੂਲੀ ਖਰੋਂਚਾਂ ਹੀ ਆਈਆਂ ਹਨ। ਹਾਲਾਂਕਿ, ਇਸ ਘਟਨਾ ਦੀ ਗੰਭੀਰਤਾ ਦੇ ਬਾਵਜੂਦ, ਪੁਲਿਸ ਨੇ ਸੈਲਾਨੀਆਂ ਨੂੰ ਰੇਲ ਯਾਤਰਾ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਦੀ ਸਲਾਹ ਦਿੱਤੀ।

Exit mobile version