ਵਿਆਹ ‘ਚ Musicians ਦੇ ਬੈਠਣ ਲਈ ਕੀਤੇ ਭਿਆਨਕ ਇੰਤਜ਼ਾਮ, ਯੂਜ਼ਰਸ ਬੋਲੇ- ਇਹੀ ਦੇਖਣਾ ਬਾਕੀ ਸੀ!

Published: 

11 Dec 2024 19:35 PM

Wedding Musicians Viral Video: ਵਿਆਹ ਵਿੱਚ ਸੰਗੀਤਕਾਰ ਲਈ ਵੱਖਰੀ ਸਟੇਜ ਬਣਾਈ ਜਾਂਦੀ ਹੈ। ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵਿਆਹ ਦੀ ਇਸ ਵੀਡੀਓ ਵਿੱਚ ਸੰਗੀਤਕਾਰ ਦੇ ਬੈਠਣ ਲਈ ਅਜਿਹਾ ਇੰਤਜ਼ਾਮ ਕੀਤਾ ਗਿਆ ਹੈ ਕਿ ਤੁਸੀਂ ਵੀ ਦੇਖਦੇ ਹੀ ਰਹਿ ਜਾਓਗੇ। ਹਾਲਾਂਕਿ, ਨੇਟਿਜ਼ਨਸ ਦੀ ਇਸ 'ਤੇ ਵੱਖ-ਵੱਖ ਰਾਏ ਦੇਖਣ ਨੂੰ ਮਿਲ ਰਹੀ ਹੈ।

ਵਿਆਹ ਚ Musicians ਦੇ ਬੈਠਣ ਲਈ ਕੀਤੇ ਭਿਆਨਕ ਇੰਤਜ਼ਾਮ, ਯੂਜ਼ਰਸ ਬੋਲੇ- ਇਹੀ ਦੇਖਣਾ ਬਾਕੀ ਸੀ!
Follow Us On

ਹਰ ਵਿਆਹ ਤੋਂ ਪਹਿਲਾਂ ਘਰ ਵਿਚ ਬਹੁਤ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਲੋਕ ਸਜਾਵਟ ਤੋਂ ਲੈ ਕੇ ਫੂਡ ਮੈਨਿਊ ਤੋਂ ਲੈ ਕੇ ਪਹਿਰਾਵੇ ਤੱਕ ਹਰ ਚੀਜ਼ ਦੀ ਪਲਾਨਇੰਗ ਕਰਨ ਵਿੱਚ ਬਹੁਤ ਸਮਾਂ ਬਿਤਾਉਂਦੇ ਹਨ। ਅਜਿਹੇ ‘ਚ ਕਈ ਵਾਰ ਲੋਕਾਂ ਦੀ ਕ੍ਰਿਏਟਿਵਿਟੀ ਦੇਖ ਕੇ ਯੂਜ਼ਰਸ ਵੀ ਹੈਰਾਨ ਰਹਿ ਜਾਂਦੇ ਹਨ ਅਤੇ ਅਜਿਹਾ ਹੀ ਕੁਝ ਇਸ ਵਾਇਰਲ ਵੀਡੀਓ ‘ਚ ਦੇਖਣ ਨੂੰ ਮਿਲਿਆ ਹੈ। ਦਰਅਸਲ, ਵਿਆਹ ਦੇ ਸਮੇਂ ਸ਼ਹਿਨਾਈ, ਹਾਰਮੋਨੀਅਮ ਆਦਿ ਵਜਾਉਣ ਵਾਲੇ Musicians ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਵਿੱਚ ਤੁਸੀਂ ਦੇਖੋਂਗੇ ਕਿ ਕਿਵੇਂ ਪੰਡਾਲ ਵਿੱਚ ਐਂਟਰੀ ਲਈ ਸਜਾਏ ਗਏ ਗੇਟ ਦੇ ਉੱਪਰ ਇੱਕ ਛੋਟੀ ਜਿਹੀ ਸਟੇਜ ਬਣਾ ਦਿੱਤੀ ਗਈ ਹੈ। ਐਂਟਰੀ ਗੇਟ ਦੇ ਉੱਪਰ ਹੀ ਬਣੇ ਸਟੇਜ ‘ਤੇ ਕੁਝ ਲੋਕ ਸੰਗੀਤਕ ਸਾਜ਼ ਵਜਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਨਿੱਚੇ ਲੋਕ ਆਰਾਮ ਨਾਲ ਆਉਂਦੇ-ਜਾਂਦੇ ਨਜ਼ਰ ਆ ਰਹੇ ਹਨ ਜਦਕਿ ਸੰਗੀਤਕਾਰ ਵੀ ਵਿਆਹ ਵਾਲੇ ਘਰ ‘ਚ ਸੁਰੀਲਾ ਮਾਹੌਲ ਬਣਾ ਰਹੇ ਹਨ। ਉਨ੍ਹਾਂ ਲਈ ਕੀਤਾ ਗਿਆ ਬੈਠਣ ਦਾ ਇਹ ਪ੍ਰਬੰਧ ਸੋਸ਼ਲ ਮੀਡੀਆ ‘ਤੇ ਖਿੱਚ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- 3 ਸਾਲ ਦੀ ਬੱਚੀ ਨੇ ਗਲੈਮਰਸ ਅੰਦਾਜ਼ ਚ ਕੀਤੀ ਸ਼ਾਨਦਾਰ Cat Walk

ਇਸ ਕਲਿੱਪ ਨੂੰ rahul_raj_0007_ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ- ‘ਹੁਣ ਜੋ ਦੇਖਣਾ ਬਾਕੀ ਸੀ ਉਹ ਇਹ ਸੀ।’ ਇਸ ਪੋਸਟ ਨੂੰ ਹੁਣ ਤੱਕ 1.5 ਲੱਖ ਤੋਂ ਵੱਧ ਲਾਈਕਸ ਅਤੇ 4.7 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਹ ਕਲਿੱਪ 4 ਦਿਨ ਪਹਿਲਾਂ ਹੀ ਸ਼ੇਅਰ ਕੀਤੀ ਗਈ ਸੀ ਅਤੇ ਇੰਸਟਾਗ੍ਰਾਮ ‘ਤੇ ਵਾਇਰਲ ਹੋ ਗਈ ਹੈ। ਇਸ ਵੀਡੀਓ ‘ਤੇ ਕਈ ਯੂਜ਼ਰਸ ਨੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਇੱਕ ਯੂਜ਼ਰ ਨੇ ਲਿਖਿਆ- ਪਹਿਲੇ ਸਮਿਆਂ ਵਿੱਚ ਅਜਿਹਾ ਹੁੰਦਾ ਸੀ। ਸ਼ਹਿਨਾਈ ਵਜਾਉਣ ਵਾਲੇ ਉਪਰ ਬੈਠਦੇ ਸਨ। ਉਨ੍ਹਾਂ ਦਾ ਅਹੁਦਾ ਸਭ ਤੋਂ ਉੱਪਰ ਹੁੰਦਾ ਸੀ।

Exit mobile version