ਕੌਣ ਹੈ ਨਿਕਿਤਾ ਸਿੰਘਾਨੀਆ? ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਭੜਕ ਰਹੇ ਲੋਕ

Published: 

11 Dec 2024 14:35 PM

Bengaluru Engineer Suicide Case: ਬੈਂਗਲੁਰੂ 'ਚ AI ਇੰਜੀਨੀਅਰ ਅਤੁਲ ਸੁਭਾਸ਼ ਦੀ ਖੁਦਕੁਸ਼ੀ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ। ਜਿਵੇਂ ਹੀ ਉਸ ਦਾ 24 ਪੰਨਿਆਂ ਦਾ ਸੁਸਾਈਡ ਨੋਟ ਵਾਇਰਲ ਹੋਇਆ, ਉਸ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਤੋਂ ਬਾਅਦ ਲੋਕਾਂ ਨੇ ਮ੍ਰਿਤਕ ਦੀ ਪਤਨੀ ਨਿਕਿਤਾ ਸਿੰਘਾਨੀਆ ਖਿਲਾਫ ਗੁੱਸੇ 'ਚ ਪੋਸਟਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ।

ਕੌਣ ਹੈ ਨਿਕਿਤਾ ਸਿੰਘਾਨੀਆ? ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਭੜਕ ਰਹੇ ਲੋਕ
Follow Us On

ਨਿਕਿਤਾ ਸਿੰਘਾਨੀਆ ਨਾਂ ਦੀ ਔਰਤ ਨੂੰ ਲੈ ਕੇ ਮੰਗਲਵਾਰ ਸ਼ਾਮ ਤੋਂ ਹੀ ਸੋਸ਼ਲ ਮੀਡੀਆ ‘ਤੇ ਕਾਫੀ ਹੰਗਾਮਾ ਹੋ ਰਿਹਾ ਹੈ। ਐਕਸ (ਪਹਿਲਾਂ ਟਵਿੱਟਰ) ‘ਤੇ #NikitaSinghania ਹੈਸ਼ਟੈਗ ਨਾਲ ਲੋਕਾਂ ਦੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਲੋਕ ਆਪਣਾ ਗੁੱਸਾ ਇਸ ਔਰਤ ‘ਤੇ ਕੱਢ ਰਹੇ ਹਨ। ਜੋ ਮਨ ਵਿੱਚ ਆਉਂਦਾ ਹੈ, ਉਹ ਲਿਖ ਕੇ ਪੋਸਟ ਕਰ ਰਿਹਾ ਹੈ। ਆਖਿਰ ਕੌਣ ਹੈ ਨਿਕਿਤਾ ਸਿੰਘਾਨੀਆ, ਜਿਸ ‘ਤੇ ਲੋਕ ਇੰਨਾ ਗੁੱਸਾ ਕੱਢ ਰਹੇ ਹਨ?

ਨਿਕਿਤਾ 34 ਸਾਲਾ ਏਆਈ ਇੰਜੀਨੀਅਰ ਅਤੁਲ ਸੁਭਾਸ਼ ਦੀ ਪਤਨੀ ਹੈ, ਜਿਸ ਨੇ ਪਿਛਲੇ ਸੋਮਵਾਰ ਨੂੰ ਖੁਦਕੁਸ਼ੀ ਕਰ ਲਈ ਸੀ। ਬੇਂਗਲੁਰੂ ‘ਚ ਇਕ ਪ੍ਰਾਈਵੇਟ ਕੰਪਨੀ ‘ਚ ਕੰਮ ਕਰਨ ਵਾਲਾ ਸੁਭਾਸ਼ ਆਪਣੀ ਪਤਨੀ ਦੇ ਤੰਗ-ਪ੍ਰੇਸ਼ਾਨ ਤੋਂ ਇੰਨਾ ਤੰਗ ਆ ਗਿਆ ਕਿ ਉਸ ਨੇ ਐਤਵਾਰ ਦੇਰ ਰਾਤ ਇਕ ਘੰਟਾ 21 ਮਿੰਟ 46 ਸੈਕਿੰਡ ਦੀ ਵੀਡੀਓ ਬਣਾ ਕੇ ਆਪਣੇ ਜਾਣ-ਪਛਾਣ ਵਾਲਿਆਂ ਨੂੰ ਵਟਸਐਪ ‘ਤੇ ਭੇਜ ਦਿੱਤੀ ਅਤੇ ਈਮੇਲ ਕਰ ਦਿੱਤੀ। ਫਿਰ ਉਸ ਨੇ ਮਰਾਠਾਹੱਲੀ ਸਥਿਤ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਇੰਜੀਨੀਅਰ ਨੇ 24 ਪੰਨਿਆਂ ਦਾ ਨੋਟ ਲਿਖ ਕੇ ਕੀਤੀ ਖੁਦਕੁਸ਼ੀ

ਸੁਭਾਸ਼ ਨੇ 24 ਪੰਨਿਆਂ ਦਾ ਸੁਸਾਈਡ ਨੋਟ ਵੀ ਛੱਡਿਆ ਹੈ, ਜਿਸ ਵਿੱਚ ਉਸ ਨੇ ਆਪਣੀ ਪਤਨੀ ਨਿਕਿਤਾ ਦੇ ਤਸ਼ੱਦਦ ਦੀ ਪੂਰੀ ਕਹਾਣੀ ਬਿਆਨ ਕੀਤੀ ਹੈ। ਜਿਵੇਂ ਹੀ ਇਹ ਕੰਟੈਂਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਇੰਸਟਾਗ੍ਰਾਮ ‘ਤੇ #NikitaSinghania, #JusticeForAtulSubhash, #Divorce ਅਤੇ Dowry ਵਰਗੇ ਸ਼ਬਦਾਂ ਦਾ ਹੜ੍ਹ ਆ ਗਿਆ। ਇੰਜੀਨੀਅਰ ਦੀ ਖੁਦਕੁਸ਼ੀ ਮਾਮਲੇ ਤੋਂ ਲੋਕ ਇੰਨੇ ਗੁੱਸੇ ‘ਚ ਹਨ ਕਿ ਨਿਕਿਤਾ ਬਾਰੇ ਉਨ੍ਹਾਂ ਦੇ ਮਨ ‘ਚ ਜੋ ਵੀ ਆਉਂਦਾ ਹੈ, ਉਹ ਲਿਖ ਰਹੇ ਹਨ।

ਨਿਕਿਤਾ ਨੇ ਦਰਜ ਕਰਵਾਏ ਸੀ 9 ਕੇਸ

ਉੱਤਰ ਪ੍ਰਦੇਸ਼ ਦੇ ਜੌਨਪੁਰ ਦੀ ਰਹਿਣ ਵਾਲੀ ਨਿਕਿਤਾ ਨੇ ਆਪਣੇ ਪਤੀ ਸੁਭਾਸ਼ ਖ਼ਿਲਾਫ਼ ਕੁੱਲ 9 ਕੇਸ ਦਰਜ ਕਰਵਾਏ ਸਨ। ਦੋਸ਼ ਹੈ ਕਿ ਨਿਕਿਤਾ ਸਮਝੌਤੇ ਦੇ ਨਾਂ ‘ਤੇ ਉਸ ਤੋਂ 3 ਕਰੋੜ ਰੁਪਏ ਦੀ ਮੰਗ ਕਰ ਰਹੀ ਸੀ। ਦੋਹਾਂ ਦਾ ਵਿਆਹ 2019 ‘ਚ ਹੋਇਆ ਸੀ। ਨਿਕਿਤਾ ਦਿੱਲੀ ਵਿੱਚ ਰਹਿੰਦੀ ਹੈ ਅਤੇ ਕੰਮ ਕਰਦੀ ਹੈ। ਉਹ ਐਸੇਂਚਰ ਕੰਪਨੀ ਵਿੱਚ ਕੰਮ ਕਰਦੀ ਹੈ। ਇਸ ਮਾਮਲੇ ਤੋਂ ਬਾਅਦ ਐਸੇਂਚਰ ਨੇ ਆਪਣੇ ਐਕਸ ਅਕਾਊਂਟ ਨੂੰ ਪ੍ਰਾਈਵੇਟ ਕਰ ਲਿਆ ਹੈ, ਤਾਂ ਕਿ ਕੋਈ ਕਮੈਂਟ ਨਾ ਕਰ ਸਕੇ।

ਇਹ ਵੀ ਪੜ੍ਹੋ- 120 ਤਰੀਕ, 40 ਵਾਰ ਅਦਾਲਤ ਦੇ ਚੱਕਰ ਅਤੇ ਜੱਜ ਦੀ ਰਿਸ਼ਵਤ ਦੀ ਡਿਮਾਂਡ ਅਤੁਲ ਸੁਭਾਸ਼ ਦੀ ਵੀਡੀਓ ਨੇ ਨਿਆਂ ਪ੍ਰਣਾਲੀ ਤੇ ਖੜ੍ਹੇ ਕੀਤੇ ਸਵਾਲ

ਏਆਈ ਇੰਜੀਨੀਅਰ ਹੋਣ ਤੋਂ ਇਲਾਵਾ, ਸੁਭਾਸ਼ ਕੰਪਨੀ ਵਿੱਚ ਡਿਪਟੀ ਜਨਰਲ ਮੈਨੇਜਰ ਵੀ ਸਨ। ਲੋਕ ਇਹ ਸੋਚ ਕੇ ਦੰਗ ਰਹਿ ਗਏ ਹਨ ਕਿ ਚੰਗੀ ਜ਼ਿੰਦਗੀ ਬਤੀਤ ਕਰਨ ਵਾਲਾ ਵਿਅਕਤੀ ਆਪਣੀ ਪਤਨੀ ਦੇ ਤਸ਼ੱਦਦ ਕਾਰਨ ਇੰਨਾ ਬੇਵੱਸ ਕਿਵੇਂ ਹੋ ਗਿਆ ਕਿ ਉਸ ਨੇ ਮੌਤ ਨੂੰ ਗਲੇ ਲਗਾ ਲਿਆ।

Exit mobile version