Viral Video: ਟੀਚਰ ਨੇ ਗਾਣੇ ਗਾਉਂਦੇ ਹੋਏ ਯਾਦ ਕਰਵਾਏ ਕੈਮਿਸਟਰੀ ਦੇ ਫਾਰਮੂਲੇ, ਯੂਜ਼ਰ ਬੋਲੇ- ਵਾਹ

Updated On: 

31 Oct 2023 19:04 PM IST

ਸੋਸ਼ਲ ਮੀਡੀਆ 'ਤੇ ਇੱਕ ਕੈਮਿਸ਼ਟਰੀ ਦੇ ਅਧਿਆਪਕ ਦਾ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇੱਕ ਅਧਿਆਪਕ ਸਟੂਡੈਂਟਸ ਨੂੰ ਕੈਮਿਸਟਰੀ ਦੇ ਫਾਰਮੂਲੇ ਸਮਝਾ ਰਹੇ ਹਨ। ਕੈਮਿਸਟਰੀ ਦੇ ਫਾਰਮੂਲਿਆਂ ਨਾਲ ਲਿੰਕ ਕਰਕੇ ਗਾਣੇ ਗਾਉਣ ਦਾ ਅੰਦਾਜ਼ ਵੱਖਰਾ ਦਿਖ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤੱਕ 3 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ ਅਤੇ ਖੂਬ ਸ਼ੇਅਰ ਕਰ ਰਹੇ ਹਨ।

Viral Video: ਟੀਚਰ ਨੇ ਗਾਣੇ ਗਾਉਂਦੇ ਹੋਏ ਯਾਦ ਕਰਵਾਏ ਕੈਮਿਸਟਰੀ ਦੇ ਫਾਰਮੂਲੇ, ਯੂਜ਼ਰ ਬੋਲੇ- ਵਾਹ

Photo Credit: Twitter @ChapraZila

Follow Us On

ਹਾਲ ‘ਚ ਸੋਸ਼ਲ ਮੀਡੀਆ (Social Media) ‘ਤੇ ਇੱਕ ਕੈਮਿਸ਼ਟਰੀ ਦੇ ਅਧਿਆਪਕ ਦਾ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇੱਕ ਅਧਿਆਪਕ ਭੋਜਪੁਰੀ ਗੀਤਾਂ ਰਾਹੀਂ ਸਟੂਡੈਂਟਸ ਨੂੰ ਕੈਮਿਸਟਰੀ ਦੇ ਫਾਰਮੂਲੇ ਯਾਦ ਕਰਵਾ ਰਹੇ ਹਨ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਲੋਕ ਇਸ ਅਧਿਆਪਕ ਦੇ ਇਸ ਢੰਗ ਨੂੰ ਕਾਫੀ ਪਸੰਦ ਕਰ ਰਹੇ ਹਨ। ਟਵੀਟਰ ‘ਤੇ ਅਪਲੋਡ ਇਸ 38 ਸੈਕਿੰਡ ਦੀ ਵੀਡੀਓ ਨੂੰ ਵੇਖਣ ਤੋਂ ਬਾਅਦ ਹਰ ਕੋਈ ਕਹਿ ਰਿਹਾ ਹੈ ਕਿ ਅਜਿਹੇ ਅਧਿਆਪਕ ਹੋਣੇ ਬਹੁਤ ਜ਼ਰੂਰੀ ਹਨ।

ਇਸ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਅਧਿਆਪਕ ਸਟੂਡੈਂਟਸ ਨੂੰ ਕੈਮਿਸਟਰੀ ਦੇ ਫਾਰਮੂਲੇ ਸਮਝਾ ਰਹੇ ਹੈ। ਉਹ ਫਾਰਮੂਲੇ ਨੂੰ ਸੌਖਾਂ ਕਰਨ ਲਈ ਗਾਣੇ ਗਾਉਂਦੇ ਹੋਏ ਪੜ੍ਹਾ ਰਹੇ ਹਨ। ਕੈਮਿਸਟਰੀ ਦੇ ਫਾਰਮੂਲਿਆਂ ਨਾਲ ਲਿੰਕ ਕਰਕੇ ਗਾਣੇ ਗਾਉਣ ਦਾ ਅੰਦਾਜ਼ ਵੱਖਰਾ ਦਿਖ ਰਿਹਾ ਹੈ। ਉਨ੍ਹਾਂ ਦੇ ਗਾਣੇ ‘ਚ ਕੈਮਿਸਟਰੀ ਦੇ ਫਾਰਮੂਲੇ ਫਿੱਟ ਬੈਠ ਰਹੇ ਹਨ। ਅਧਿਆਪਕ ਦੇ ਇਸ ਢੰਗ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 3 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਨਾਲ ਹੀ ਲੋਕ ਇਸ ਨੂੰ ਵੀਡੀਓ ਨੂੰ ਖੂਬ ਸ਼ੇਅਰ ਕਰ ਰਹੇ ਹਨ।

ਲੋਕਾਂ ਦਾ ਰਿਐਕਸ਼ਨ

ਇਸ ਵੀਡੀਓ ਨੂੰ @ChapraZila ਪੇਜ ਤੋਂ ਐਕਸ (ਟਵਿੱਟਰ) ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਇਸ ‘ਤੇ ਲਗਾਤਾਰ ਰਿਐਕਸ਼ਨ ਦੇ ਰਹੇ ਹਨ। ਇੱਕ ਯੂਜ਼ਰ ਨੇ ਕੁਮੈਂਟਸ ‘ਚ ਲਿਖਿਆ, ‘ਜਦੋਂ ਅਸੀਂ ਪੜ੍ਹਦੇ ਸੀ ਤਾਂ ਸਾਡੇ ਸਮੇਂ ਅਜਿਹੇ ਅਧਿਆਪਕ ਕਿਉਂ ਨਹੀਂ ਹੁੰਦੇ ਸਨ?’ ਇਕ ਹੋਰ ਯੂਜ਼ਰ ਨੇ ਲਿਖਿਆ, ‘ਇਸ ਅਧਿਆਪਕ ਦਾ ਪੜ੍ਹਾਉਣ ਦਾ ਢੰਗ ਬੜਾ ਮਜ਼ੇਦਾਰ ਹੈ।’ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਕੁਮੈਂਟਸ ‘ਚ ਇਸ ਟੀਚਰ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।