Shocking Video: ਵਗਦੀ ਨਹਿਰ ਵਿੱਚ ਇੰਝ ਹੋਈ ਵਿਸ਼ਾਲ ਅਜਗਰ ਦੀ ਮੌਤ, ਸ਼ਿਕਾਰ ਦੇ ਨਾਲ ਸ਼ਿਕਾਰੀ ਦੀ ਇਸ ਤਰ੍ਹਾਂ ਗਈ ਜਾਨ
Python Shocking Viral Video: ਉੱਤਰ ਪ੍ਰਦੇਸ਼ ਦੇ ਮੈਨਪੁਰੀ ਤੋਂ ਇੱਕ ਅਜਗਰ ਦਾ ਵੀਡੀਓ ਸਾਹਮਣੇ ਆਇਆ ਹੈ। ਜਿੱਥੇ ਪਾਣੀ ਦੇ ਤੇਜ਼ ਵਹਾਅ ਵਿੱਚ ਇੱਕ ਅਜਗਰ ਦੀ ਮੌਤ ਹੋ ਗਈ। ਜਦੋਂ ਇਸ ਘਟਨਾ ਦਾ ਵੀਡੀਓ ਇੰਟਰਨੈੱਟ 'ਤੇ ਲੋਕਾਂ ਵਿੱਚ ਸਾਹਮਣੇ ਆਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਇਸ ਵੀਡੀਓ ਨੂੰ pavan__pratap_353_ ਨਾਂ ਦੇ ਅਕਾਉਂਟ ਤੋਂ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਗਿਆ ਹੈ।

ਕਹਿਣ ਲਈ ਤਾਂ ਭਾਵੇਂ ਅਜਗਰ ਦੇ ਅੰਦਰ ਜ਼ਹਿਰ ਨਹੀਂ ਹੁੰਦਾ, ਪਰ ਇਹ ਜੀਵ ਮਿੰਟਾਂ ਵਿੱਚ ਕਈ ਵੱਡੇ ਸ਼ਿਕਾਰੀਆਂ ਦਾ ਕੰਮ ਤਮਾਮ ਕਰ ਦਿੰਦਾ ਹੈ। ਇਸੇ ਲਈ ਜੰਗਲ ਦਾ ਸਭ ਤੋਂ ਵੱਡਾ ਸ਼ਿਕਾਰੀ ਵੀ ਇਸ ਖ਼ਤਰਨਾਕ ਜੀਵ ਤੋਂ ਦੂਰ ਰਹਿਣਾ ਹੀ ਸਭ ਤੋਂ ਵਧੀਆ ਸਮਝਦਾ ਹੈ। ਇਹ ਇੰਨਾ ਤਾਕਤਵਰ ਹੁੰਦਾ ਹੈ ਕਿ ਜੇਕਰ ਇਹ ਇੱਕ ਵਾਰ ਆਪਣੇ ਸ਼ਿਕਾਰ ਨੂੰ ਫੜ ਲੈਂਦਾ ਹੈ, ਤਾਂ ਇਹ ਮਾਰ ਕੇ ਹੀ ਦੱਮ ਲੈਂਦਾ ਹੈ। ਆਪਣੇ ਸ਼ਿਕਾਰ ਦੀਆਂ ਹੱਡੀਆਂ ਤੋੜਨ ਲਈ, ਅਜਗਰ ਉਸ ਨੂੰ ਨਿਗਲ ਲੈਂਦਾ ਹੈ। ਹਾਲਾਂਕਿ, ਇਨ੍ਹੀਂ ਦਿਨੀਂ ਲੋਕਾਂ ਦੇ ਸਾਹਮਣੇ ਆਈ ਵੀਡੀਓ ਬਿਲਕੁਲ ਵੱਖਰੀ ਹੈ ਅਤੇ ਇੱਥੇ ਅਜਗਰ ਪਾਣੀ ਦੀਆਂ ਲਹਿਰਾਂ ਵਿੱਚ ਸ਼ਿਕਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਵਿਚਾਲੇ ਉਹ ਆਪਣੀ ਜਾਨ ਗੁਆ ਬੈਠਦਾ ਹੈ।
ਇਹ ਵੀਡੀਓ ਜੋ ਵਾਇਰਲ ਹੋ ਰਿਹਾ ਹੈ, ਉਹ ਉੱਤਰ ਪ੍ਰਦੇਸ਼ ਦੇ ਮੈਨਪੁਰੀ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਨਹਿਰ ਦੇ ਤੇਜ਼ ਵਹਾਅ ਵਿੱਚ ਇੱਕ ਅਜਗਰ ਆਪਣੀ ਜਾਨ ਗੁਆ ਦਿੰਦਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਜ਼ਿਆਦਾਤਰ ਲੋਕ ਕਹਿ ਰਹੇ ਹਨ ਕਿ ਇਸ ਅਜਗਰ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਉੱਥੇ ਮੌਜੂਦ ਕੁਝ ਲੋਕਾਂ ਨੇ ਇਸ ਘਟਨਾ ਦਾ ਵੀਡੀਓ ਬਣਾਇਆ, ਜੋ ਇੰਸਟਾਗ੍ਰਾਮ ‘ਤੇ ਰੀਲ ਦੇ ਰੂਪ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਨਜ਼ਰ ਆ ਰਿਹਾ ਹੈ।
View this post on Instagram
ਦੈਨਿਕ ਭਾਸਕਰ ਵਿੱਚ ਪ੍ਰਕਾਸ਼ਿਤ ਖ਼ਬਰ ਦੇ ਅਨੁਸਾਰ, ਕੁਝ ਦਿਨ ਪਹਿਲਾਂ ਸ਼ਹਿਰ ਦੇ ਸਦਰ ਕੋਤਵਾਲੀ ਵਿੱਚ ਇੱਕ ਅਜਗਰ ਨੂੰ ਲੈ ਕੇ ਇੱਕ ਅਜੀਬ ਘਟਨਾ ਦੇਖਣ ਨੂੰ ਮਿਲੀ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਬਾਰੇ ਪੁਲਿਸ ਵਿਭਾਗ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਜੰਗਲਾਤ ਵਿਭਾਗ ਦੀ ਟੀਮ ਨਾਲ ਮੌਕੇ ‘ਤੇ ਪਹੁੰਚ ਗਈ। ਅਧਿਕਾਰੀਆਂ ਨੇ ਦੇਖਿਆ ਕਿ ਅਜਗਰ ਪਾਣੀ ਦੇ ਵਹਾਅ ਵਿੱਚ ਬਹੁਤ ਸੰਘਰਸ਼ ਕਰ ਰਿਹਾ ਸੀ ਅਤੇ ਜਦੋਂ ਤੱਕ ਅਧਿਕਾਰੀਆਂ ਨੇ ਅਜਗਰ ਨੂੰ ਫੜਿਆ, ਉਹ ਮਰ ਚੁੱਕਾ ਸੀ।
ਇਹ ਵੀ ਪੜ੍ਹੋ
ਮਾਹਿਰਾਂ ਅਨੁਸਾਰ, ਜ਼ਹਿਰੀਲੇ ਸੱਪ ਪਾਣੀ ਵਿੱਚ ਆਸਾਨੀ ਨਾਲ ਤੈਰ ਸਕਦੇ ਹਨ, ਜਦੋਂ ਕਿ ਜਿਨ੍ਹਾਂ ਸੱਪਾਂ ਵਿੱਚ ਜ਼ਹਿਰ ਨਹੀਂ ਹੁੰਦਾ, ਉਨ੍ਹਾਂ ਨੂੰ ਤੈਰਨ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਗਰ ਨੂੰ ਵੀ ਗੈਰ-ਜ਼ਹਿਰੀਲੇ ਸੱਪਾਂ ਵਿੱਚ ਗਿਣਿਆ ਜਾਂਦਾ ਹੈ। ਇਸੇ ਕਾਰਨ ਪਾਣੀ ਦੇ ਤੇਜ਼ ਵਹਾਅ ਕਾਰਨ ਉਸਦੀ ਮੌਤ ਹੋ ਗਈ।