Shocking Video: ਕਿੰਗ ਕੋਬਰਾ ਨੇ ਨੈਚੂਰਲ ਤਰੀਕੇ ਨਾਲ ਲਾਈ ਕੰਜ, ਕੈਮਰੇ ‘ਚ ਕੈਦ ਹੋਇਆ ਅਨੌਖਾ ਨਜ਼ਾਰਾ
ਦੁਨੀਆਭਰ ਦੇ ਸੱਪਾਂ ਦੀ ਹਜ਼ਾਰਾਂ ਪ੍ਰਜਾਤੀਆਂ ਹਨ। ਜ਼ਿਆਦਾਤਰ ਸੱਪ ਰੰਗੀਨ ਹੀ ਅਤੇ ਵੱਖੋ-ਵੱਖ ਪੈਟਰਨ ਦੇ ਹੁੰਦੇ ਹਨ, ਪਰ ਕੀ ਤੁਸੀਂ ਕੱਦੇ ਇੱਕ ਚੀਜ਼ ਨੋਟਿਸ ਕੀਤੀ ਹੈ। ਸੱਪ ਆਪਣੀ ਪੂਰੀ ਸਕਿਨ ਨੂੰ ਇੱਕ ਵਾਰ ਵਿੱਚ ਹੀ ਟੁੱਕੜੇ ਵਿੱਚ ਛੱਡਦਾ ਹੈ ਅਤੇ ਇਹ ਨਿਕਲੀ ਹੋਈ ਸਕਿਨ ਸੱਪ ਦੀ ਤਰ੍ਹਾਂ ਰੰਗੀਨ ਕਿਉਂ ਨਹੀਂ ਹੁੰਦੀ ਅਤੇ ਇਹ ਬਾਹਰ ਨਿਕਲਦੀ ਕਿਵੇਂ ਹੈ?। ਇਸ ਦੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹੋ ਰਹੇ ਹਨ।

ਜੇਕਰ ਤੁਸੀਂ ਇੰਟਰਨੈੱਟ ਦੀ ਦੁਨੀਆ ਵਿੱਚ ਐਕਟਿਵ ਰਹਿੰਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹੋਣਗੀਆਂ। ਜਿਨ੍ਹਾਂ ਨੂੰ ਤੁਸੀਂ ਅਸਲ ਵਿੱਚ ਹੁੰਦੀਆਂ ਹੋਏ ਸ਼ਾਇਦ ਹੀ ਦੇਖਿਆ ਹੋਵੇਗਾ। ਇਹੀ ਕਾਰਨ ਹੈ ਕਿ ਜਦੋਂ ਇਹ ਵੀਡੀਓ ਸਾਡੇ ਸਾਹਮਣੇ ਆਉਂਦੀਆਂ ਹਨ ਤਾਂ ਅਸੀਂ ਸਾਰੇ ਹੈਰਾਨ ਰਹਿ ਜਾਂਦੇ ਹਾਂ। ਹੁਣ ਅਜਿਹੀ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਲੋਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਸਮਝ ਜਾਵੋਗੇ ਕਿ ਕਿਵੇਂ ਕਿੰਗ ਕੋਬਰਾ ਆਪਣੀ ਕੰਜ ਉਤਾਰਦਾ ਹੈ।
ਦੁਨੀਆ ਭਰ ਵਿੱਚ ਸੱਪਾਂ ਦੀਆਂ ਹਜ਼ਾਰਾ ਪ੍ਰਜਾਤੀਆਂ ਹਨ। ਜ਼ਿਆਦਾਤਰ ਸੱਪ ਰੰਗੀਨ ਅਤੇ ਅਲਗ ਪੈਟਰਨ ਦੇ ਹੁੰਦੇ ਹਨ ਪਰ ਕੀ ਤੁਸੀਂ ਕੱਦੇ ਇੱਕ ਚੀਜ਼ ਨੋਟਿਸ ਕੀਤੀ ਹੈ। ਸੱਪ ਆਪਣੀ ਪੂਰੀ ਸਕਿਨ ਨੂੰ ਇੱਕ ਵਾਰ ਵਿੱਚ ਹੀ ਉਤਾਰ ਲੈਂਦਾ ਹੈ ਅਤੇ ਇਹ ਨਿਕਲੀ ਹੋਈ ਸਕਿਨ ਸੱਪ ਦੀ ਤਰ੍ਹਾਂ ਰੰਗੀਨ ਨਹੀਂ ਹੁੰਦੀ ਅਤੇ ਇਹ ਉਸ ਵਿੱਚੋਂ ਕਿਵੇਂ ਬਾਹਰ ਨਿਕਲਦੇ ਹਨ? ਜੇਕਰ ਨਹੀਂ ਤਾਂ ਇਸ ਨਾਲ ਜੁੜਿਆ ਇਹ ਵੀਡੀਓ ਦੇਖੋ ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕਿੰਗ ਕੋਬਰਾ ਆਪਣੀ ਕੰਜ ਨੂੰ ਉਤਾਰਦਾ ਹੋਇਆ ਨਜ਼ਰ ਆ ਰਿਹਾ ਹੈ।
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹੌਲੀ-ਹੌਲੀ ਕਿੰਗ ਕੋਬਰਾ ਅੱਗੇ ਵੱਧ ਰਿਹਾ ਹੈ ਅਤੇ ਆਪਣੀ ਕੰਜ ਨੂੰ ਉਤਾਰ ਰਿਹਾ ਹੈ। ਜਿਵੇਂ-ਜਿਵੇਂ ਕੰਜ ਉੱਤਰ ਰਹੀ ਹੈ ਉਸ ਦੌਰਾਨ ਨਵੀਂ ਅਤੇ ਚਮਕਦਾਰ ਸਕਿਨ ਥੱਲੋਂ ਨਜ਼ਰ ਆ ਰਹੀ ਹੈ। ਇਸੀ ਦੌਰਾਨ ਕਿਸੇ ਨੇ ਕੈਮਰੇ ਵਿੱਚ ਇਸ ਵੀਡੀਓ ਨੂੰ ਰਿਕਾਰਡ ਕਰ ਲਿਆ ਹੈ। ਜੋ ਹੁਣ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵੀਡੀਓ ਨੂੰ ਐਕਸ ‘ਤੇ @wonderofscience ਨਾਮ ਦੇ ਅਕਾਊਂਟ ਵੱਲੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਦੋ ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ ਅਤੇ ਕੁਮੈਂਟ ਕਰ ਇਸ ‘ਤੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਦੱਸ ਦਈਏ ਕਿ ਇੱਕ ਕਿੰਗ ਕੋਬਰਾ ਇੱਕ ਸਾਲ ਵਿੱਚ ਤਿੰਨ ਤੋਂ ਚਾਰ ਵਾਰ ਆਪਣੀ ਸਕਿਨ ਨੂੰ ਉੱਤਾਰਦਾ ਹੈ। ਕੰਜ ਉਤਾਰਣ ਤੋਂ ਬਾਅਦ ਸੱਪ ਦੀ ਸਕਿਨ ਦੀ ਸਫਾਈ ਹੋ ਜਾਂਦੀ ਹੈ। ਕਿਸੇ ਕਿਸਮ ਦਾ ਸੰਕਰਮਣ ਵੀ ਉਸ ਸਮੇਂ ਠੀਕ ਹੋ ਜਾਂਦਾ ਹੈ।
King cobra shedding its skin.
ਇਹ ਵੀ ਪੜ੍ਹੋ
📽: pacinthesink/igpic.twitter.com/3hJc2xJgqu
— Wonder of Science (@wonderofscience) January 7, 2024