16-07- 2025
16-07- 2025
TV9 Punjabi
Author: Isha Sharma
ਸਮੋਸੇ ਅਤੇ ਜਲੇਬੀ Tasty ਹੋ ਸਕਦੇ ਹਨ, ਪਰ ਇਹ ਤਲੇ ਹੋਏ ਹੁੰਦੇ ਹਨ, Sugar ਅਤੇ ਮੈਦੇ ਨਾਲ ਬੰਨੇ ਹੁੰਦੇ ਹਨ। ਇਸ ਲਈ ਕੁਝ ਲੋਕਾਂ ਨੂੰ ਇਸਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਡਾਇਟੀਸ਼ੀਅਨ ਡਾ. ਰਕਸ਼ਿਤਾ ਮਹਿਰਾ ਦਾ ਕਹਿਣਾ ਹੈ ਕਿ ਜਲੇਬੀ ਵਿੱਚ ਬਹੁਤ ਜ਼ਿਆਦਾ Sugar ਹੁੰਦੀ ਹੈ ਅਤੇ ਸਮੋਸੇ ਵਿੱਚ ਵੱਧ ਕਾਰਬੋਹਾਈਡਰੇਟ ਹੁੰਦੇ ਹਨ, ਜੋ ਬਲੱਡ ਸ਼ੂਗਰ ਨੂੰ ਤੁਰੰਤ ਵਧਾ ਸਕਦੇ ਹਨ। ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ ਅਤੇ ਇਨਸੁਲਿਨ ਸੰਤੁਲਨ ਨੂੰ ਵਿਗਾੜ ਸਕਦਾ ਹੈ।
ਜੋ ਲੋਕ ਭਾਰ ਘਟਾ ਰਹੇ ਹਨ ਜਾਂ ਮੋਟਾਪੇ ਨਾਲ ਜੂਝ ਰਹੇ ਹਨ ਉਨ੍ਹਾਂ ਨੂੰ ਸਮੋਸੇ-ਜਲੇਬੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਬਹੁਤ ਸਾਰੀਆਂ ਕੈਲੋਰੀਆਂ ਵਧਾਉਂਦੀਆਂ ਹਨ ਅਤੇ ਭਾਰ ਘਟਾਉਣ ਦੇ ਯਤਨ ਵਿਅਰਥ ਹੋ ਸਕਦੇ ਹਨ।
ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ Fats ਅਤੇ High Sugar ਵਾਲੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਮੋਸੇ ਅਤੇ ਜਲੇਬੀ ਦੋਵੇਂ ਬਲੱਡ ਪ੍ਰੈਸ਼ਰ ਅਤੇ ਦਿਲ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਤਲੇ ਹੋਏ ਸਮੋਸੇ ਅਤੇ Deep Fried ਜਲੇਬੀ ਵਿੱਚ ਟ੍ਰਾਂਸ ਫੈਟ ਅਤੇ Saturated Fat ਹੁੰਦੀ ਹੈ, ਜੋ ਕੋਲੈਸਟ੍ਰੋਲ ਨੂੰ ਵਧਾ ਸਕਦੀ ਹੈ। ਇਸ ਨਾਲ ਦਿਲ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
ਤੇਲ ਅਤੇ ਮੈਦੇ ਤੋਂ ਬਣੇ ਉਤਪਾਦ ਪਾਚਨ ਪ੍ਰਣਾਲੀ ਨੂੰ ਹੌਲੀ ਕਰਦੇ ਹਨ। ਜੇਕਰ ਤੁਹਾਨੂੰ ਗੈਸ, ਐਸੀਡਿਟੀ ਜਾਂ ਕਬਜ਼ ਦੀ ਸਮੱਸਿਆ ਹੈ, ਤਾਂ ਸਮੋਸੇ ਅਤੇ ਜਲੇਬੀ ਤੋਂ ਦੂਰ ਰਹੋ।
ਬੱਚਿਆਂ ਨੂੰ ਕਦੇ-ਕਦੇ ਥੋੜ੍ਹਾ-ਥੋੜ੍ਹਾ ਦਿੱਤਾ ਜਾ ਸਕਦਾ ਹੈ, ਪਰ ਇਹ ਆਦਤ ਨਹੀਂ ਬਣਨੀ ਚਾਹੀਦੀ। ਛੋਟੀ ਉਮਰ ਵਿੱਚ ਬਹੁਤ ਜ਼ਿਆਦਾ Fried ਅਤੇ ਮਿੱਠਾ ਭੋਜਨ ਖਾਣ ਨਾਲ ਮੋਟਾਪਾ ਅਤੇ ਦੰਦਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।