ਭਰੀ ਮੈਟਰੋ ‘ਚ ਨੌਜਵਾਨ ਨੂੰ ਸੁੱਟ ਕੇ ਦੋ ਬੰਦਿਆਂ ਨੇ ਬੇਰਹਿਮੀ ਨਾਲ ਕੁੱਟਿਆ, Delhi Metro ਦਾ ਨਵਾਂ ਵੀਡੀਓ ਵਾਇਰਲ
Delhi Metro Viral Video: ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਇਹ ਵੀਡੀਓ ਦਿੱਲੀ ਮੈਟਰੋ ਦਾ ਹੈ। ਇਹ ਕਿਸ ਰੂਟ ਦਾ ਹੈ ਅਤੇ ਕਦੋਂ ਰਿਕਾਰਡ ਕੀਤਾ ਗਿਆ ਹੈ,ਇਸਦੀ ਜਾਣਕਾਰੀ ਤਾਂ ਨਹੀਂ ਹੈ, ਪਰ ਲੋਕਾਂ ਨਾਲ ਖਚਾਖਚ ਭਰੇ ਕੋਚ 'ਚ ਜੇਕਰ ਕਿਸੇ ਤੇ ਇਸ ਤਰ੍ਹਾਂ ਕੋਈ ਹਮਲਾ ਕਰਦਾ ਹੈ, ਤਾਂ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ।
ਇੱਕ ਸਮਾਂ ਸੀ ਜਦੋਂ ਦਿੱਲੀ ਮੈਟਰੋ ਵਿੱਚ ਰੀਲਬਾਜ਼ਾਂ ਦੀਆਂ ਹਾਸੋਹੀਣੀ ਹਰਕਤਾਂ ਤੋਂ ਲੋਕ ਕਾਫੀ ਪਰੇਸ਼ਾਨ ਸਨ। ਪਰ ਹੁਣ ਲੱਗਦਾ ਹੈ ਕਿ ਦਿੱਲੀ ਮੈਟਰੋ ਹੌਲੀ-ਹੌਲੀ ਹਿੰਸਾ ਦਾ ਅੱਡਾ ਬਣ ਰਹੀ ਹੈ। ਮੈਟਰੋ ‘ਚ ਹਰ ਰੋਜ਼ ਕੁਝ ਨਾ ਕੁਝ ਭਿਆਨਕ ਦੇਖਣ ਨੂੰ ਮਿਲਦਾ ਹੈ। ਹੁਣ ਸਾਹਮਣੇ ਆਈ ਵੀਡੀਓ ਨੂੰ ਦੇਖਣ ਤੋਂ ਬਾਅਦ, ਤੁਹਾਨੂੰ ਕੁੱਟ ਖਾਣ ਵਾਲੇ ਸ਼ਖਸ ‘ਤੇ ਤਰਸ ਅਤੇ ਤਮਾਸ਼ਬੀਨਾਂ ‘ਤੇ ਗੁੱਸਾ ਆਵੇਗਾ।
ਵੈਸੇ, ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ ਦਿੱਲੀ ਮੈਟਰੋ ਦੇ ਕਿਸ ਰੂਟ ਦੀ ਹੈ ਅਤੇ ਕਦੋਂ ਰਿਕਾਰਡ ਕੀਤੀ ਗਈ ਹੈ, ਇਸ ਬਾਰੇ ਤਾਂ ਪਤਾ ਨਹੀਂ ਲੱਗ ਸਕਿਆ ਹੈ ਪਰ ਜੇਕਰ ਕੋਈ ਯਾਤਰੀਆਂ ਨਾਲ ਭਰੇ ਕੋਚ ‘ਚ ਇਸ ਤਰ੍ਹਾਂ ਕਿਸੇ ‘ਤੇ ਹਮਲਾ ਕਰਦਾ ਹੈ ਤਾਂ ਇਹ ਬੇਹੱਦ ਦੁਖਦਾਈ ਹੈ।
ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਇਕ ਨੌਜਵਾਨ ਮੈਟਰੋ ਦੇ ਫਰਸ਼ ‘ਤੇ ਲੇਟਿਆ ਹੋਇਆ ਹੈ ਅਤੇ ਦੋ ਲੋਕ ਉਸ ਨੂੰ ਲੱਤਾਂ ਨਾਲ ਬੁਰੀ ਤਰ੍ਹਾਂ ਕੁੱਟ ਰਹੇ ਹਨ। ਜਦੋਂ ਲੋਕ ਦੇਖਦੇ ਹਨ ਕਿ ਮਾਮਲਾ ਕੁਝ ਜਿਆਦਾ ਹੀ ਸੀਰੀਅਸ ਹੋ ਗਿਆ ਹੈ ਤਾਂ ਇੱਕ-ਦੋ ਲੋਕ ਬਚਾਅ ਲਈ ਆਉਂਦੇ ਹਨ, ਪਰ ਇਸ ਤੋਂ ਬਾਅਦ ਵੀ ਨੀਲੀ ਟੀ-ਸ਼ਰਟ ਵਾਲਾ ਸ਼ਖਸ ਪੀੜਤ ਬੰਦੇ ਤੇ ਉੱਛਲ-ਉੱਛਲ ਕੇ ਪੈਰਾਂ ਨਾਲ ਹਮਲਾ ਕਰਦਾ ਰਹਿੰਦਾ ਹੈ।
ਇਹ ਵੀ ਦੇਖੋ: ਅਜਿਹਾ ਕੀ ਹੋਇਆ ਕਿ ਔਰਤ ਨੇ ਬੈਂਗਲੁਰੂ ਛੱਡਣ ਦੇ 101 ਕਾਰਨ ਦੱਸੇ
No-Context Delhi Metro Kalesh
pic.twitter.com/lCudsXlBW9ਇਹ ਵੀ ਪੜ੍ਹੋ
— Ghar Ke Kalesh (@gharkekalesh) November 18, 2024
ਇਸ ਹੈਰਾਨ ਕਰਨ ਵਾਲੀ ਵੀਡੀਓ ਨੂੰ X ਹੈਂਡਲ ‘ਤੇ @gharkekalesh ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ ਸਾਢੇ ਤਿੰਨ ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਸੈਂਕੜੇ ਲੋਕਾਂ ਨੇ ਕਮੈਂਟ ਕੀਤੇ ਹਨ।
ਇਹ ਵੀ ਦੇਖੋ: ਮੁਲਾਜ਼ਮਾਂ ਨੇ ਬੌਸ ਦੇ ਸਾਹਮਣੇ ਲੇਟ ਕੇ ਚੁੱਕੀ ਵਫ਼ਾਦਾਰੀ ਦੀ ਸਹੁੰ, ਵੀਡੀਓ ਹੋਈ ਵਾਇਰਲ
ਇੱਕ ਯੂਜ਼ਰ ਨੇ ਵਿਅੰਗ ਕਰਦੇ ਹੋਏ ਲਿਖਿਆ, ਦਿੱਲੀ ਮੈਟਰੋ ਵਿੱਚ ਤੁਹਾਡਾ ਸੁਆਗਤ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਮੈਟਰੋ ਵਾਲੋਂ ਮਾਈਂਡ ਦ ਗੈਪ ਦੇ ਨਾਲ ਪ੍ਰਿਪੇਅਰ ਫਾਰ ਕਲੇਸ਼ ਵੀ ਲਿੱਖਣਾ ਸ਼ੁਰੂ ਕਰ ਦਿਓ, ਇਕ ਹੋਰ ਯੂਜ਼ਰ ਨੇ ਕੂਮੈਂਟ ਕੀਤਾ, ਦਿੱਲੀ ਮੈਟਰੋ ਹੁਣ ਹਿੰਸਾ ਦਾ ਅੱਡਾ ਬਣਦੀ ਜਾ ਰਹੀ ਹੈ। ਜਦਕਿ, ਕੁਝ ਯੂਜ਼ਰਸ ਨੇ ਤਮਾਸ਼ਬੀਨ ਭੀੜ ਤੇ ਭੜਕਦੇ ਹੋਏ ਕੁੱਟ ਖਾਣ ਵਾਲ ਨੌਜਵਾਨ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ।