Viral Video: ਨੋਟਾਂ ਦੀ ਗੱਡੀ ਸੁੱਟ ਕੇ ਬਣਾ ਰਿਹਾ ਸੀ ਰੀਲ, Youtuber ਨੂੰ ਚੁੱਕ ਕੇ ਲੈ ਗਈ ਪੁਲਿਸ

Published: 

19 Dec 2024 17:00 PM

Youtuber Video Viral: ਹੈਦਰਾਬਾਦ ਪੁਲਿਸ ਨੇ ਮਨੀ ਹੰਟਿੰਗ ਚੈਲੇਂਜ ਦੇ ਮਾਮਲੇ ਵਿੱਚ ਇੱਕ ਯੂਟਿਊਬਰ ਨੂੰ ਗ੍ਰਿਫਤਾਰ ਕੀਤਾ ਹੈ। ਸੋਸ਼ਲ ਮੀਡੀਆ 'ਤੇ ਫਾਲੋਅਰਸ ਵਧਾਉਣ ਲਈ ਯੂਟਿਊਬਰ ਨੇ ਹਾਈਵੇਅ ਦੇ ਕਿਨਾਰੇ 20,000 ਰੁਪਏ ਸੁੱਟੀ ਸੀ। ਇਹ ਵਾਇਰਲ ਵੀਡੀਓ ਹੋਕੇ ਪੁਲਿਸ ਕੋਲ ਪਹੁੰਚ ਗਿਆ ਸੀ।

Viral Video: ਨੋਟਾਂ ਦੀ ਗੱਡੀ ਸੁੱਟ ਕੇ ਬਣਾ ਰਿਹਾ ਸੀ ਰੀਲ, Youtuber ਨੂੰ ਚੁੱਕ ਕੇ ਲੈ ਗਈ ਪੁਲਿਸ

ਯੂਟਿਊਬਰ ਨੂੰ ਚੁੱਕ ਕੇ ਲੈ ਗਈ ਪੁਲਿਸ

Follow Us On

ਰੀਲ ਬਣਾ ਕੇ ਲਾਈਕਸ ਪਾਉਣ ਲਈ ਪਤਾ ਨਹੀਂ ਲੋਕ ਕੀ-ਕੀ ਕਰ ਰਹੇ ਹਨ। ਕੁਝ ਲੋਕ ਆਪਣੀ ਜਾਨ ਜ਼ੋਖਮ ‘ਚ ਪਾ ਕੇ ਗੰਦੇ ਨਾਲੇ ਦਾ ਪਾਣੀ ਪੀ ਰਹੇ ਹਨ। ਉੱਥੇ ਹੀ ਹੁਣ ਸੋਸ਼ਲ ਮੀਡੀਆ ‘ਤੇ ਇੱਕ ਨਵਾਂ ਟ੍ਰੇਂਡ ਖੂਬ ਚੱਲ ਰਿਹਾ ਹੈ, ਜਿਸ ਵਿੱਚ ਕੁਝ ਸੋਸ਼ਲ ਮੀਡੀਆ ਇੰਨਫਲੂਐਂਸਰ ਨੋਟਾਂ ਦੀ ਗੱਡੀ ਦੀ ਮਦਦ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਜੋਖਮ ਵਿੱਚ ਪਾਉਂਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਹਾਈਵੇਅ ‘ਤੇ ਨੋਟਾਂ ਦੀ ਗੱਡੀ ਸੁੱਟਣ ਦੇ ਆਰੋਪ ‘ਚ ਇਕ ਯੂਟਿਊਬਰ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਰੀਲਾਂ ਬਣਾਉਣ ਦੇ ਪਾਗਲਪਣ ‘ਚ ਨੌਜਵਾਨਾਂ ਨੂੰ ਕੁਝ ਨਹੀਂ ਪਤਾ ਕਿ ਉਹ ਕੀ ਕਰ ਰਹੇ ਹਨ। ਕੁਝ ਲੋਕ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਖ਼ਤਰਨਾਕ ਸਟੰਟ ਕਰਦੇ ਹਨ ਜਦਕਿ ਕੁਝ ਦੂਜਿਆਂ ਨੂੰ ਖ਼ਤਰੇ ਵਿਚ ਪਾ ਰਹੇ ਹਨ। ਹੈਦਰਾਬਾਦ ਪੁਲਿਸ ਨੇ ਅਜਿਹੀ ਹਰਕਤ ਕਰਨ ਵਾਲੇ ਵਿਅਕਤੀ ਨੂੰ ਸਖ਼ਤ ਸਬਕ ਸਿਖਾਇਆ ਹੈ। ਸ਼ਹਿਰ ਦੇ ਆਊਟਰ ਰਿੰਗ ਰੋਡ ‘ਤੇ ਮਨੀ ਹੰਟਿੰਗ ਚੈਲੇਂਜ ਦੇ ਨਾਂ ‘ਤੇ ਰੀਲ ਬਣਾਉਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।

ਹਾਈਵੇ ਦੇ ਕਿਨਾਰੇ ਸੁੱਟੇ 20 ਹਜ਼ਾਰ

ਸੋਸ਼ਲ ਮੀਡੀਆ ‘ਤੇ ਪ੍ਰਸਿੱਧੀ ਹਾਸਲ ਕਰਨ ਲਈ ਬਾਲਾਨਗਰ ਦੇ ਭਾਨੂਚੰਦਰ ਨਾਂ ਦੇ ਨੌਜਵਾਨ ਯੂਟਿਊਬਰ ਨੇ ਮਨੀ ਹੰਟਿੰਗ ਚੈਲੇਂਜ ਦੀ ਰੀਲ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਸੀ। ਇਸ ਵੀਡੀਓ ‘ਚ ਯੂਟਿਊਬਰ ਹੱਥਾਂ ‘ਚ 200 ਰੁਪਏ ਦੇ ਬੰਡਲ ਫੜੇ ਨਜ਼ਰ ਆ ਰਹੇ ਹਨ। ਅੱਗੇ ਵੀਡੀਓ ‘ਚ ਹਾਈਵੇ ‘ਤੇ ਪਤਾ ਦੱਸਣ ਤੋਂ ਬਾਅਦ ਨੌਜਵਾਨ 20 ਹਜ਼ਾਰ ਰੁਪਏ ਦੇ ਨੋਟਾਂ ਦਾ ਬੰਡਲ ਝਾੜੀਆਂ ‘ਚ ਸੁੱਟਦਾ ਨਜ਼ਰ ਆ ਰਿਹਾ ਹੈ। ਉਸ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਸੀ।

YouTuber ਖਿਲਾਫ FIR ਦਰਜ

ਵੀਡੀਓ ‘ਚ ਭਾਨੂਚੰਦਰ ਨੇ ਕਿਹਾ ਸੀ ਕਿ ਜਿਸ ਨੇ ਵੀ ਵੀਡੀਓ ਦੇਖੀ ਹੈ, ਉਹ ਆ ਕੇ ਪੈਸੇ ਲੈ ਸਕਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਕੋਲ ਪਹੁੰਚ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਭਾਨੂਚੰਦਰ ਨੂੰ ਗ੍ਰਿਫਤਾਰ ਕਰ ਲਿਆ। ਇਸ ਸਿਲਸਿਲੇ ਵਿੱਚ ਹਾਦਸੇ ਵਾਪਰਨ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੁਲਿਸ ਨੇ ਇਸ ਸਬੰਧੀ ਗੰਭੀਰਤਾ ਨਾਲ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਯੂਟਿਊਬਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਹਰਕਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

Exit mobile version