Ajab-Gajab Video Viral: ਅਜਿਹਾ ਕੀ ਹੋਇਆ ਕਿ ਔਰਤ ਨੇ ਬੈਂਗਲੁਰੂ ਛੱਡਣ ਦੇ 101 ਕਾਰਨ ਦੱਸੇ

Published: 

19 Dec 2024 13:07 PM

Bangluru Woman Video Viral: ਬੈਂਗਲੁਰੂ ਦੀ ਇਕ ਔਰਤ ਦੀ ਸ਼ਿਕਾਇਤ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਔਰਤ ਦਾ ਕਹਿਣਾ ਹੈ ਕਿ ਉਸ ਦੇ ਅੰਦਰ ਉੱਤਰ ਭਾਰਤੀ ਦਿਲ ਨੂੰ ਠੇਸ ਪਹੁੰਚੀ ਹੈ। ਇੰਨਾ ਹੀ ਨਹੀਂ ਔਰਤ ਨੇ ਬੈਂਗਲੁਰੂ ਛੱਡਣ ਦੇ 101 ਕਾਰਨ ਵੀ ਗਿਣਾ ਦਿੱਤੇ। ਇਸ ਦਾ ਕਾਰਨ ਹੈ 'ਦਹੀ ਪੁਰੀ'। ਪੂਰਾ ਮਾਮਲਾ ਜਾਣਨ ਲਈ ਪੜ੍ਹੋ ਇਹ ਰਿਪੋਰਟ।

Ajab-Gajab Video Viral: ਅਜਿਹਾ ਕੀ ਹੋਇਆ ਕਿ ਔਰਤ ਨੇ ਬੈਂਗਲੁਰੂ ਛੱਡਣ ਦੇ 101 ਕਾਰਨ ਦੱਸੇ

(Pic Source: Tv9Hindi.com)

Follow Us On

ਉੱਤਰੀ ਭਾਰਤੀਆਂ ਲਈ ਦਹੀ ਪੁਰੀ ਮਹਿਜ਼ ਇੱਕ ਡਿਸ਼ ਨਹੀਂ ਸਗੋਂ ਇੱਕ ਇਮੋਸ਼ਨ ਹੈ। ਅਜਿਹੇ ‘ਚ ਸੋਚੋ, ਜੇਕਰ ਕੋਈ ਤੁਹਾਡੀ ਮਨਪਸੰਦ ਡਿਸ਼ ਨਾਲ ਕੋਈ ਖੇਡ ਕਰ ਦੇਵ ਤਾਂ ਜਾਹਿਰ ਹੈ ਕਿ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਜਰੂਰ ਪਹੁੰਚੇਗੀ। ਅਜਿਹਾ ਹੀ ਕੁਝ ਬੈਂਗਲੁਰੂ ‘ਚ ਇਕ ਔਰਤ ਨਾਲ ਹੋਇਆ, ਜਦੋਂ ਉਸ ਨੇ ਉਥੇ ‘ਦਹੀ ਪੁਰੀ’ ਦਾ ਆਰਡਰ ਕੀਤਾ ਅਤੇ ਇਸ ਦੀ ਸ਼ਕਲ-ਸੂਰਤ ਦੇਖ ਕੇ ਬੁਰੀ ਤਰ੍ਹਾਂ ਨਾਲ ਭੜਕ ਗਈ। ਫਿਰ ਕੀ ਸੀ, ਔਰਤ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੀ ਪੂਰੀ ਭਾਵਨਾ ਜਾਹਿਰ ਕੀਤੀ ਅਤੇ ਮਜ਼ਾਕੀਆ ਲਹਿਜੇ ਵਿੱਚ ਕਿਹਾ – ਬੈਂਗਲੁਰੂ ਛੱਡਣ ਦੇ 101 ਕਾਰਨ।

ਬੈਂਗਲੁਰੂ ਵਿੱਚ ਰਹਿਣ ਵਾਲੀ ਇੱਕ ਉੱਤਰ ਭਾਰਤੀ ਔਰਤ ਨੇ ਹਾਲ ਹੀ ਵਿੱਚ X ‘ਤੇ ਆਪਣੇ ਐਕਸਪੀਅਰੰਸ ਬਾਰੇ ਪੋਸਟ ਕੀਤਾ ਹੈ ਅਤੇ ਕਿਵੇਂ ਦਹੀ ਪੁਰੀ ਨੇ ਉੱਤਰੀ ਭਾਰਤੀਆਂ ਨੂੰ ਠੇਸ ਪਹੁੰਚਾਈ ਹੈ। ਔਰਤ ਨੇ ਡਿਸ਼ ਦੀ ਤਸਵੀਰ ਸ਼ੇਅਰ ਕੀਤੀ ਅਤੇ ਮਜ਼ਾਕੀਆ ਲਹਿਜੇ ਵਿੱਚ ਲਿਖਿਆ, ਬੈਂਗਲੁਰੂ ਛੱਡਣ ਦੇ 101 ਕਾਰਨ ਦਹੀ ਪੁਰੀ ਦਾ ਆਰਡਰ ਦਿੱਤਾ, ਅਤੇ ਸੱਚੀ ਦਹੀ ਅਤੇ ਪੁਰੀ ਮਿਲੀ। ਇਹ ਦੇਖ ਕੇ ਮੇਰੇ ਅੰਦਰ ਉੱਤਰੀ ਭਾਰਤੀ ਮਨ ਨਰਾਜ਼ ਹੋ ਗਿਆ।

ਵਾਇਰਲ ਹੋਈ ਤਸਵੀਰ ‘ਚ ਤੁਸੀਂ ਮੇਜ਼ ‘ਤੇ ਰੱਖੀ ਡਿਸ਼ ਦੇਖ ਸਕਦੇ ਹੋ। ਕੁਝ ਗੋਲਗੱਪੇ ਇੱਕ ਫੋਇਲ ਵਿੱਚ ਦਿਖਾਈ ਦੇ ਰਹੇ ਹਨ, ਜਦੋਂ ਕਿ ਦਹੀਂ ਨੂੰ ਇੱਕ ਡਿਸਪੋਸੇਬਲ ਡੱਬੇ ਵਿੱਚ ਪੈਕ ਕੀਤਾ ਗਿਆ ਹੈ। ਇਸ ਪੋਸਟ ‘ਤੇ ਚੁਟਕੀ ਲੈਂਦੇ ਹੋਏ ਇਕ ਯੂਜ਼ਰ ਨੇ ਲਿਖਿਆ, ਤੁਸੀਂ ਦਹੀ-ਲਿਊਜ਼ਨ ‘ਚ ਸੀ। ਬੈਂਗਲੁਰੂ ਤੁਹਾਨੂੰ ਤੁਹਾਡੇ ਸੁਪਨਿਆਂ ਦੀ ਚਾਟ ਪਰੋਸੇਗਾ। ਜਦੋਂ ਕਿ, ਦੂਜੇ ਯੂਜ਼ਰ ਨੇ ਲਿੱਖਿਆ, ਇਹ ਦਿਲ ਤੋੜਨ ਵਾਲਾ ਹੈ।

ਇਹ ਵੀ ਦੇਖੋ: ਮੁਲਾਜ਼ਮਾਂ ਨੇ ਬੌਸ ਦੇ ਸਾਹਮਣੇ ਲੇਟ ਕੇ ਚੁੱਕੀ ਵਫ਼ਾਦਾਰੀ ਦੀ ਸਹੁੰ, ਵੀਡੀਓ ਹੋਈ ਵਾਇਰਲ

‘ਦਹੀਂ ਪੁਰੀ ਦਾ ਆਰਡਰ ਕੀਤੀ, ਸੱਚਮੁੱਚ ‘ਦਹੀ’ ਅਤੇ ‘ਪੁਰੀ’ ਮਿਲੀ

ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ਇਕ ਵਾਰ ਜਦੋਂ ਮੈਂ ਇੱਥੇ ਗੋਲਗੱਪੇ ਵੇਚਣ ਵਾਲੇ ਨੂੰ ਸੁੱਕੀ ਪੁਰੀ ਦੇਣ ਲਈ ਕਿਹਾ, ਤਾਂ ਉਸ ਨੇ ਮੈਨੂੰ ਸੁੱਕੇ ਮਸਾਲੇ ਵਿਚ ਲਪੇਟੀ ਇਕ ਪਲੇਟ ਫੜਾ ਦਿੱਤੀ ਅਤੇ ਪੈਸੇ ਵੀ ਲੈ ਲਏ। ਇਕ ਹੋਰ ਯੂਜ਼ਰ ਨੇ ਹੈਰਾਨ ਹੋ ਕੇ ਲਿਖਿਆ, ਘਰ ‘ਚ ਦਹੀ ਪੁਰੀ ਦਾ ਆਰਡਰ ਕੌਣ ਕਰਦਾ ਹੈ? ਜੇਕਰ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਉੱਥੇ ਜਾ ਕੇ ਖਾਓ। ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ਦੀਦੀ ਨਾਲ ਮੋਏ-ਮੋਏ ਹੋ ਗਿਆ।

ਇਹ ਵੀ ਪੜ੍ਹੋ : ਜੇਕਰ ਤੁਹਾਨੂੰ 6 ਘੰਟੇ ਸੌਣ ਦੀ ਆਦਤ ਹੈ ਤਾਂ 2050 ਤੱਕ ਇਸ ਤਰ੍ਹਾਂ ਦੀ ਹੋ ਜਾਵੇਗੀ ਤੁਹਾਡੀ ਹਾਲਤ, ਨਤੀਜੇ ਤੁਹਾਨੂੰ ਡਰਾ ਦੇਣਗੇ।

ਜੇਕਰ ਤੁਸੀਂ ਨਹੀਂ ਜਾਣਦੇ ਕਿ ਦਹੀ ਪੁਰੀ ਕੀ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਮਸ਼ਹੂਰ ਸਟ੍ਰੀਟ ਫੂਡ ਹੈ ਜੋ ਉੱਤਰੀ ਭਾਰਤੀ ਪਕਵਾਨਾਂ ਵਿੱਚ ਇੱਕ ਖਾਸ ਸਥਾਨ ਰੱਖਦਾ ਹੈ। ਇਹ ਆਪਣੇ ਵਿਲੱਖਣ ਰੇਸਿਪੀ ਅਤੇ ਜ਼ਾਇਕੇ ਲਈ ਜਾਣਿਆ ਜਾਂਦਾ ਹੈ। ਇਹ ਉਬਲੇ-ਮਸਲੇ ਹੋਏ ਆਲੂਆਂ, ਉਬਲੇ ਛੋਲਿਆਂ, ਕਰੀਮੀ ਦਹੀਂ ਅਤੇ ਕੁਰਕੁਰੀ ਪੁਰੀ ਯਾਨੀ ਗੋਲਗੱਪੇ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਕੁਝ ਮਸਾਲਿਆਂ ਛਿੜਕ ਕੇ ਉਸ ਵਿੱਚ ਮਿੱਠੀ ਅਤੇ ਤਿੱਖੀ ਚਟਨੀ ਪਾ ਕੇ ਪਰੋਸਿਆ ਜਾਂਦਾ ਹੈ। ਸਿੱਧੇ ਸ਼ਬਦਾਂ ਵਿੱਚ ਅਸੀਂ ਇਸਨੂੰ ਦਹੀ ਪਾਪੜੀ ਚਾਟ ਵੀ ਕਹਿ ਸਕਦੇ ਹਾਂ।

Exit mobile version