ਬੌਸ ਦੇ ਸਾਹਮਣੇ ਜ਼ਮੀਨ ‘ਤੇ ਲੇਟ ਕੇ ਮੁਲਾਜ਼ਮਾਂ ਨੇ ਚੁੱਕੀ ਵਫ਼ਾਦਾਰੀ ਦੀ ਸਹੁੰ, Toxic Work Culture ਦੀ Video ਵਾਇਰਲ
Toxic Work Culture Video Viral: ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਕਰਮਚਾਰੀ ਬੌਸ ਦੇ ਸਾਹਮਣੇ ਜ਼ਮੀਨ 'ਤੇ ਲੇਟ ਕੇ ਆਪਣੀ ਵਫ਼ਾਦਾਰੀ ਦੀ ਸਹੁੰ ਚੁੱਕਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਰਮਚਾਰੀਆਂ ਨੂੰ ਪਰੇਸ਼ਾਨ ਕਰਨ ਅਤੇ ਜ਼ਹਿਰੀਲੇ ਵਰਕ ਕਲਚਰ ਨੂੰ ਲੈ ਕੇ ਨਵੀਂ ਬਹਿਸ ਛਿੜ ਗਈ ਹੈ।
ਚੀਨ ਦਾ ਜ਼ਹਿਰੀਲਾ ਵਰਕ ਕਲਚਰ ਇਕ ਵਾਰ ਫਿਰ ਦੁਨੀਆ ਦੇ ਸਾਹਮਣੇ ਹੈ। ਦੱਖਣੀ ਸ਼ਹਿਰ ਗੁਆਂਗਜ਼ੂ ਤੋਂ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਵੀਡੀਓ ‘ਚ ਇਕ ਕੰਪਨੀ ਦੇ ਕਈ ਕਰਮਚਾਰੀ ਆਪਣੇ ਬੌਸ ਦੇ ਸਾਹਮਣੇ ਜ਼ਮੀਨ ‘ਤੇ ਲੇਟ ਕੇ ਵਫਾਦਾਰੀ ਦੀ ਸਹੁੰ ਚੁੱਕਦੇ ਦੇਖੇ ਜਾ ਸਕਦੇ ਹਨ। ਇਹ ਵੀਡੀਓ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਮੁਲਾਜ਼ਮਾਂ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਜ਼ਹਿਰੀਲੇ ਵਰਕ ਕਲਚਰ ਨੂੰ ਲੈ ਕੇ ਨਵੀਂ ਬਹਿਸ ਛਿੜ ਗਈ ਹੈ।
ਵਾਇਰਲ ਹੋਇਆ ਵੀਡੀਓ ਬਹੁਤਾ ਸਾਫ ਤਾਂ ਨਹੀਂ ਹੈ, ਪਰ ਇਸ ਵਿੱਚ ਕਰਮਚਾਰੀ ਆਪਣੇ ਬੌਸ ਦੇ ਦੰਡਵਤ ਹੋ ਕੇ ਫਰਸ਼ ‘ਤੇ ਲੇਟੇ ਹੋਏ ਦੇਖੇ ਜਾ ਸਕਦੇ ਹਨ। ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਸਨਸਨੀ ਮਚਾ ਦਿੱਤੀ ਹੈ। ਇਸ ਵਿੱਚ ਦਫ਼ਤਰ ਦੇ ਗਲਿਆਰੇ ਵਿੱਚ ਕਈ ਮਰਦ-ਔਰਤਾਂ ਮੁਲਾਜ਼ਮ ਫਰਸ਼ ਤੇ ਪੁੱਠੇ ਮੂੰਹ ਲੇਟੇ ਹੋਏ ਨਜ਼ਰ ਆ ਰਹੇ ਹਨ।
ਸੋਸ਼ਲ ਸਾਈਟ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ‘ਚ ਤੁਸੀਂ ਦੇਖੋਗੇ ਕਿ ਸਾਹਮਣੇ ਬੌਸ ਖੜਾ ਹੈ ਅਤੇ ਮੁਲਾਜ਼ਮ ਨਾਅਰਾ ਲਗਾ ਰਹੇ ਹਨ- ਬੌਸ ਕਿਮਿੰਗ ਦਾ ਬ੍ਰਾਂਚ ਵਿੱਚ ਵੈਲਕਮ ਹੈ। ਭਾਵੇਂ ਅਸੀਂ ਜੀਏ ਜਾਂ ਮਰੀਏ, ਅਸੀਂ ਆਪਣੇ ਵਰਕ ਮਿਸ਼ਨ ਨੂੰ ਕਦੇ ਵੀ ਅਸਫਲ ਨਹੀਂ ਹੋਣ ਦੇਵਾਂਗੇ। ਹਾਲਾਂਕਿ ਇਹ ਵੀਡੀਓ ਵਾਇਰਲ ਹੁੰਦੇ ਹੀ ਕੰਪਨੀ ਦੇ ਲੀਗਲ ਡਿਪਾਰਟਮੈਂਟ ਨੇ ਇਸ ਘਟਨਾ ਤੋਂ ਦੂਰੀ ਬਣਾ ਲਈ ਹੈ।
ਦੇਖੋ ਚੀਨ ਦੇ ਜ਼ਹਿਰੀਲੇ ਵਰਕ ਕਲਚਰ ਦੀ ਵੀਡੀਓ
ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਕੰਪਨੀ ਦੀ ਕਾਨੂੰਨੀ ਟੀਮ ਨੇ ਅਜਿਹੇ ਕਿਸੇ ਵੀ ਮਾਮਲੇ ‘ਚ ਬੌਸ ਦੇ ਸ਼ਾਮਲ ਹੋਣ ਤੋਂ ਸਾਫ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਵੀਡੀਓ ਦੀ ਪ੍ਰਮਾਣਿਕਤਾ ‘ਤੇ ਵੀ ਸਵਾਲ ਉਠਾਏ ਗਏ ਹਨ। ਹਾਲਾਂਕਿ, ਕੰਪਨੀ ਦੇ ਇਨਕਾਰ ਤੋਂ ਬਾਅਦ, ਜ਼ਹਿਰੀਲੇ ਵਰਕ ਕਲਚਰ ਨੂੰ ਲੈ ਕੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਹੰਗਾਮਾ ਹੋ ਰਿਹਾ ਹੈ।
👀 20 empleados fueron captados tirados al suelo para saludar a su jefe, en una ciudad china.
ਇਹ ਵੀ ਪੜ੍ਹੋ
🎥 Más videos en Rumble 👉 https://t.co/InXJUxJraH pic.twitter.com/o0AiAHknCQ
— RT en Español (@ActualidadRT) December 13, 2024
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਤੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ। 2019 ਵਿੱਚ ਵੀ, ਇੱਕ ਵੀਡੀਓ ਵਾਇਰਲ ਹੋਇਆ ਸੀ, ਜਦੋਂ ਕੰਪਨੀ ਨੇ ਟੀਚਾ ਪੂਰਾ ਨਾ ਕਰਨ ਲਈ ਆਪਣੇ ਕਰਮਚਾਰੀਆਂ ਨੂੰ ਸੜਕ ‘ਤੇ ਗੋਡਿਆਂ ਭਾਰ ਚੱਲਣ ਦੀ ਸਜ਼ਾ ਦਿੱਤੀ ਸੀ। ਜਦਕਿ, ਇੱਕ ਕੰਪਨੀ ਨੇ ਤਾਂ ਮੁਲਾਜ਼ਮਾਂ ਨੂੰ ਕੌੜੇ ਕਰੇਲੇ ਖੁਆਏ ਸਨ।