‘3BHK ਹੈ, ਬਣ ਜਾਓ ਰੂਮਮੇਟ’, ਕੁੜੀ ਨੇ ਗਿਣਵਾਈ ਅਜਿਹੀ ਖੁਬੀ, Impress ਹੋ ਗਏ ਲੋਕ

Published: 

18 Dec 2024 21:35 PM

Bengaluru Girl Looking For Roommate: ਬੈਂਗਲੁਰੂ ਦੀ ਰਹਿਣ ਵਾਲੀ ਇੱਕ ਕੁੜੀ ਜਿਸ ਨੂੰ ਰੂਮਮੇਟ ਦੀ ਤਲਾਸ਼ ਹੈ, ਉਸ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਲੜਕੀ ਨੇ ਆਪਣੇ 15 ਗੁਣਾਂ ਨੂੰ ਗਿਣਵਾਇਆ ਹੈ ਅਤੇ ਦੱਸਿਆ ਕਿ ਕੋਈ ਉਸ ਨਾਲ ਕਿਉਂ ਰਹਿਣਾ ਪਸੰਦ ਕਰੇਗਾ। ਆਖਿਰ ਵਿੱਚ ਲਿਖਿਆ, 'ਮੈਂ ਵਾਅਦਾ ਕਰਦੀ ਹਾਂ, ਅਸੀਂ ਤੁਹਾਡੇ ਐਕਸ ਨਾਲੋ ਕੂਲ ਹਾਂ।' ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਲੋਕ ਇਕ-ਦੂਜੇ ਨਾਲ ਸ਼ੇਅਰ ਵੀ ਕਰ ਰਹੇ ਹਨ।

3BHK ਹੈ, ਬਣ ਜਾਓ ਰੂਮਮੇਟ, ਕੁੜੀ ਨੇ ਗਿਣਵਾਈ ਅਜਿਹੀ ਖੁਬੀ, Impress ਹੋ ਗਏ ਲੋਕ

Image Credit source: Pexels

Follow Us On

ਫਲੈਟਮੇਟ ਲੱਭਣਾ ਬਹੁਤ ਬੋਰਿੰਗ ਅਤੇ ਤਣਾਅਪੂਰਨ ਹੋ ਸਕਦਾ ਹੈ। ਇਹ ਉਸ ਨੌਕਰੀ ਦੀ ਇੰਟਰਵਿਊ ਵਰਗਾ ਹੈ ਜੋ ਕੋਈ ਨਹੀਂ ਦੇਣਾ ਚਾਹੁੰਦਾ। ਪਰ ਹਾਲ ਹੀ ਵਿੱਚ, ਜਿਸ ਤਰ੍ਹਾਂ ਨਾਲ ਬੈਂਗਲੁਰੂ ਦੀ ਇੱਕ ਕੁੜੀ ਨੇ ਸੋਸ਼ਲ ਮੀਡੀਆ ‘ਤੇ ਰੂਮਮੇਟ ਨੂੰ ਆਪਣੇ 3BHK ਫਲੈਟ ਵਿੱਚ ਰਹਿਣ ਲਈ Pitch ਕੀਤਾ ਹੈ, ਉਸ ਨੇ ਨੇਟੀਜ਼ਨਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਕੁੜੀ ਨੇ ਆਪਣੇ 15 ਗੁਣਾਂ ਨੂੰ ਸੂਚੀਬੱਧ ਕੀਤਾ ਅਤੇ ਸਮਝਾਇਆ ਕਿ ਕੋਈ ਵਿਅਕਤੀ ਉਸਦੇ ਅਤੇ ਦੂਜੇ ਫਲੈਟਮੇਟ ਨਾਲ ਕਿਉਂ ਰਹਿਣਾ ਚਾਹੇਗਾ। ਆਖਿਰ ਵਿੱਚ ਲਿਖਿਆ, ‘ਮੈਂ ਵਾਅਦਾ ਕਰਦੀ ਹਾਂ, ਅਸੀਂ ਤੁਹਾਡੇ ਐਕਸ ਨਾਲੋ ਕੂਲ ਹਾਂ।’

ਮਾਰਕੀਟਿੰਗ ਖੇਤਰ ਵਿੱਚ ਕੰਮ ਕਰਨ ਵਾਲੀ ਨਿਮਿਸ਼ਾ ਚੰਦਾ ਇੱਕ ਰੂਮਮੇਟ ਦੀ ਤਲਾਸ਼ ਵਿੱਚ ਹੈ। ਉਹ ਪਹਿਲਾਂ ਹੀ ਆਪਣੀ ਸਹੇਲੀ ਐਗਰੀਮਾ ਨਾਲ ਆਪਣੇ 3 BHK ਫਲੈਟ ਵਿੱਚ ਰਹਿ ਰਹੀ ਹੈ। ਉਸ ਨੇ ਤੀਜ਼ੇ ਰੂਮਮੇਟ ਦੀ ਤਲਾਸ਼ ਨੂੰ ਲੈ ਕੇ ਸੋਸ਼ਲ ਮੀਡੀਆ ਸਾਈਟ ਐਕਸ ਤੇ ਇਕ ਪੋਸਟ ਪਾਈ ਹੈ, ਜਿਸ ਵਿੱਚ ਉਸ ਨੇ ਇੰਨੇ ਦਿਲਚਸਪ ਅਤੇ ਕ੍ਰੀਏਟਿਵ ਤਰੀਕੇ ਨਾਲ ਸਾਮਣੇ ਵਾਲੇ ਨੂੰ Impress ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਵੀ ਹੈਰਾਨ ਹੋ ਜਾਓਗੇ। ਪੋਸਟ ਪੜ੍ਹਨ ਤੋਂ ਬਾਅਦ ਅਜਿਹਾ ਲੱਗੇਗਾ ਜਿਵੇਂ ਉਹ ਸਟਾਰਟਅੱਪ ਲਈ ਪਿੱਚ ਕਰ ਰਹੀ ਹੈ।

15 ਗੁਣਾਂ ਦੀ ਸੂਚੀ

ਨਿਮਿਸ਼ਾ ਨੇ ਦੱਸਿਆ ਕਿ ਉਹ HSR ਲੇਆਉਟ ਵਿੱਚ ਇੱਕ ਪੂਰੀ ਤਰ੍ਹਾਂ Furnished 3 BHK ਫਲੈਟ ਵਿੱਚ ਰਹਿੰਦੀ ਹੈ। ਉਨ੍ਹਾਂ ਲਿਖਿਆ, ਅਸੀਂ ਇੱਕ ਮਹੀਨੇ ਤੋਂ ਮਹਿਲਾ ਰੂਮਮੇਟ ਦੀ ਤਲਾਸ਼ ਕਰ ਰਹੇ ਹਾਂ। ਫਲੈਟ ਪੂਰੀ ਤਰ੍ਹਾਂ Furnished ਹੈ, ਪਰ ਅਜੇ ਤੱਕ ਕੋਈ ਵੀ ਨਹੀਂ ਮਿਲਿਆ ਹੈ। ਇਸ ਤੋਂ ਬਾਅਦ, ਉਸਨੇ ਆਪਣੇ 15 ਗੁਣਾਂ ਨੂੰ ਬਾਰੇ ਦੱਸਦੇ ਹੋਏ ਕਿਹਾ, ਉਸਦਾ ਫਲੈਟ ਸਿਰਫ ਰਹਿਣ ਦੀ ਜਗ੍ਹਾ ਨਹੀਂ ਹੈ, ਬਲਕਿ ਆਰਾਮ ਕਰਨ ਅਤੇ ਜ਼ਿੰਦਗੀ ਦਾ ਅਨੰਦ ਲੈਣ ਦੀ ਜਗ੍ਹਾ ਹੈ।

ਕੁੜੀ ਨੇ ਅੱਗੇ ਕਿਹਾ, ‘ਮੈਂ ਖਾਣਾ ਵੀ ਚੰਗਾ ਬਣਾ ਲੈਂਦੀ ਹਾਂ। ਭਾਵੇਂ ਤੁਹਾਨੂੰ ਸਵੇਰੇ 3 ਵਜੇ ਭੁੱਖ ਲੱਗਦੀ ਹੈ, ਮੈਂ ਤੁਹਾਨੂੰ ਰਾਜਮਾ ਚੌਲ ਖੁਆ ਕੇ ਖੁਸ਼ ਹੋ ਜਾਵਾਂਗੀ। ਸਾਨੂੰ ਹਿੱਪ-ਹੌਪ ਤੋਂ ਲੈ ਕੇ ਸ਼ਾਂਤਮਈ ਗ਼ਜ਼ਲਾਂ ਤੱਕ ਸਭ ਕੁਝ ਪਸੰਦ ਹੈ। ਇਸ ਦੇ ਨਾਲ ਹੀ ਘਰ ਨੂੰ ਅਸੀਂ ਕਾਫੀ ਸਾਫ਼-ਸੁਥਰਾ ਰੱਖਿਆ ਹੈ। ਕਾਕਰੋਚ ਵੀ ਨਜ਼ਰ ਨਹੀਂ ਆਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਦਾ ਕੈਟ ਲਵਰਸ ਨੂੰ ਵੀ ਵੈਲਕਮ ਕੀਤਾ, ਕਿਉਂਕਿ ਅਗਰੀਮਾ ਨੂੰ ਬਿੱਲੀਆਂ ਬਹੁਤ ਪਸੰਦ ਹਨ। ਉਨ੍ਹਾਂ ਲਿਖਿਆ, ਜੇਕਰ ਤੁਹਾਡੇ ਕੋਲ ਬਿੱਲੀ ਹੈ ਤਾਂ ਤੁਹਾਡਾ ਨਾਮ ਲਿਸਟ ਵਿੱਚ ਸਭ ਤੋਂ ਉੱਪਰ ਹੋਵੇਗਾ। ਨਿਮਿਸ਼ਾ ਨੇ ਕਿਹਾ, ਕਿਉਂਕਿ ਅਸੀਂ ਦੋਵੇਂ ਮਾਰਕੀਟਿੰਗ ਖੇਤਰ ਤੋਂ ਹਾਂ, ਇਸ ਲਈ ਰਚਨਾਤਮਕ Ideas ਅਤੇ ਸਟਾਰਟਅੱਪ ਗੱਪਾਂ ਦੀ ਕੋਈ ਕਮੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਕਿਤਾਬਾਂ ਵੀ ਭਰਪੂਰ ਮਾਤਰਾ ਵਿੱਚ ਹਨ। ਜੇ ਤੁਸੀਂ ਚਾਹੋ, ਤਾਂ ਤੁਸੀਂ ਇਸ ਨੂੰ ਉਧਾਰ ਲੈ ਕੇ ਪੜ੍ਹ ਸਕਦੇ ਹੋ।

ਇਹ ਵੀ ਪੜ੍ਹੋ- ਰੀਲ ਬਣਾਉਣ ਵਾਲਿਆਂ ਦੀ ਬਣ ਗਈ ਰੇਲ, ਪੁਲਿਸ ਨੇ ਗ੍ਰਿਫਤਾਰ ਕਰਕੇ ਡਿਲੀਟ ਕੀਤਾ ਅਕਾਊਂਟ

ਕੁੜੀ ਦੀ ਮਜ਼ਾਕੀਆ ਪਰ ਇਮਾਨਦਾਰ ਪੋਸਟ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਿਆ, ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ। ਇੱਕ ਯੂਜ਼ਰ ਨੇ ਕਮੈਂਟ ਕੀਤਾ, ਕਾਸ਼ ਮੈਂ ਕੁੜੀ ਹੁੰਦੀ। ਇਕ ਹੋਰ ਯੂਜ਼ਰ ਦਾ ਕਹਿਣਾ ਹੈ, ਰੂਮਮੇਟ ਲਈ ਪਿੱਚਿੰਗ ਕਾਫੀ ਦਿਲਚਸਪ ਲੱਗ ਰਹੀ ਸੀ। ਇੱਕ ਹੋਰ ਉਪਭੋਗਤਾ ਨੇ ਟਿੱਪਣੀ ਕੀਤੀ, ਕਿੰਨਾ ਸ਼ਾਨਦਾਰ ਪ੍ਰਮੋਸ਼ਨ ਹੈ।

Exit mobile version