Viral Video: ‘YouTube’ ਤੋਂ ਬਹੁਤ ਨਰਾਜ਼ ਹਾਂ’, ਭੜਕੀ ਔਰਤ ਨੇ ਡਿਲੀਟ ਕੀਤੇ ਸਾਰੇ ਵੀਡੀਓ, ਬੋਲੀ- ਜੇਕਰ ਕੋਈ…

Updated On: 

19 Dec 2024 11:33 AM

Woman Allegation on YouTube Video Viral : ਭਾਰਤੀ YouTuber ਨਲਿਨੀ ਉਨਾਗਰ ਨੇ ਤਿੰਨ ਸਾਲਾਂ ਬਾਅਦ ਵੀਡੀਓ ਸ਼ੇਅਰਿੰਗ ਪਲੇਟਫਾਰਮ ਛੱਡ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂਨੇ ਆਪਣੇ ਚੈਨਲ ਲਈ ਤਿੰਨ ਸਾਲਾਂ ਵਿੱਚ 8 ਲੱਖ ਰੁਪਏ ਦਾ ਨਿਵੇਸ਼ ਕੀਤਾ, ਪਰ ਕੋਈ ਵਾਪਸੀ ਨਹੀਂ ਮਿਲੀ।

Viral Video: YouTube ਤੋਂ ਬਹੁਤ ਨਰਾਜ਼ ਹਾਂ, ਭੜਕੀ ਔਰਤ ਨੇ ਡਿਲੀਟ ਕੀਤੇ ਸਾਰੇ ਵੀਡੀਓ, ਬੋਲੀ- ਜੇਕਰ ਕੋਈ...

'YouTube' ਤੋਂ ਨਰਾਜ਼ ਔਰਤ ਨੇ ਡਿਲੀਟ ਕੀਤੇ ਸਾਰੇ ਵੀਡੀਓ

Follow Us On

ਮੈਂ ‘YouTube’ ਤੋਂ ਬਹੁਤ ਨਰਾਜ਼ ਹਾਂ’ ਇਹ ਕਹਿ ਕੇ ਇੱਕ ਭਾਰਤੀ ਮਹਿਲਾ ਯੂਟਿਊਬਰ ਨੇ ਆਪਣੇ ਚੈਨਲ ਦੇ ਸਾਰੇ 250 ਵੀਡੀਓ ਡਿਲੀਟ ਕਰ ਦਿੱਤੇ।’ਨਲਿਨੀ ਕੀ ਰਸੋਈ ਰੈਸਿਪੀ’ ਨਾਮ ਦਾ ਕੁਕਿੰਗ ਚੈਨਲ ਚਲਾਉਣ ਵਾਲੀ ਨਿਲਿਨੀ ਉਨਾਗਰ ਨੇ ਤਿੰਨ ਸਾਲਾਂ ਵਿੱਚ ਆਪਣੇ ਯੂਟਿਊਬ ਚੈਨਲ ਲਈ 8 ਲੱਖ ਰੁਪਏ ਇੰਨਵੈਸਟ ਕਰਨ ਤੋਂ ਬਾਅਦ ਸੋਸ਼ਲ ਸਾਈਟ ਐਕਸ (ਪਹਿਲਾਂ ਟਵਿੱਟਰ) ‘ਤੇ ਆਪਣੀ ਵਿਦਾਈ ਦਾ ਐਲਾਨ ਕੀਤਾ। ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਟਵੀਟ ‘ਚ ਦਾਅਵਾ ਕੀਤਾ ਕਿ ਇੰਨੇ ਪੈਸੇ ਨਿਵੇਸ਼ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਯੂ-ਟਿਊਬ ਤੋਂ ‘ਜ਼ੀਰੋ’ ਰਿਟਰਨ ਮਿਲਿਆ ਹੈ। ਇਸ ਪਲੇਟਫਾਰਮ ਪ੍ਰਤੀ ਆਪਣੀ ਨਿਰਾਸ਼ਾ ਜ਼ਾਹਰ ਕਰਦੇ ਹੋਏ ਨਲਿਨੀ ਨੇ ਦਾਅਵਾ ਕੀਤਾ ਕਿ ਯੂਟਿਊਬ ਕੁਝ ਖਾਸ ਕ੍ਰਿਏਟਰਸ ਦਾ ਪੱਖ ਪੂਰਦਾ ਹੈ। ਉਹ ਗੂਗਲ ਦੀ ਮਲਕੀਅਤ ਵਾਲੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਦੇ ਐਲਗੋਰਿਦਮ ਤੋਂ ਵੀ ਅਸੰਤੁਸ਼ਟ ਸਨ।

ਨਲਿਨੀ ਨੇ ਆਪਣੇ ਕੁਕਿੰਗ ਚੈਨਲ ਤੋਂ ਸਾਰੇ ਵੀਡੀਓ ਡਿਲੀਟ ਕਰ ਦਿੱਤੇ ਹਨ, ਜਿਨ੍ਹਾਂ ਦੇ 2,450 ਸਬਸਕ੍ਰਾਈਬਰ ਸਨ। ਉਸਨੇ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ, ਮੈਂ ਯੂਟਿਊਬ ਵਿੱਚ ਕਰੀਅਰ ਬਣਾਉਣ ਵਿੱਚ ਅਸਫਲ ਰਹੀ। ਇਸ ਲਈ ਮੈਂ ਆਪਣੀ ਰਸੋਈ ਦੇ ਸਾਰੇ ਸਾਮਾਨ ਅਤੇ ਸਟੂਡੀਓ ਉਪਕਰਣ ਵੇਚ ਰਹੀ ਹਾਂ। ਜੇ ਕੋਈ ਖਰੀਦਣਾ ਚਾਹੁੰਦਾ ਹੈ, ਕਿਰਪਾ ਕਰਕੇ ਮੈਨੂੰ ਸੰਪਰਕ ਕਰੋ।

‘8 ਲੱਖ ਦਾ ਨਿਵੇਸ਼ ਕੀਤਾ, ਰਿਟਰਨ ਜ਼ੀਰੋ’

ਉਨ੍ਹਾਂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਨਲਿਨੀ ਨੇ ਲਿਖਿਆ, ਮੈਂ ਯੂਟਿਊਬ ਛੱਡ ਰਹੀ ਹਾਂ। ਅੱਜ ਮੈਂ ਇਕਬਾਲ ਕਰਦੀ ਹਾਂ ਕਿ ਮੈਂ ਆਪਣੇ YouTube ਚੈਨਲ ਲਈ ਰਸੋਈ ਬਣਾਉਣ, ਸਟੂਡੀਓ ਉਪਕਰਣ ਖਰੀਦਣ ਅਤੇ ਪ੍ਰਚਾਰ ਲਈ ਲਗਭਗ 8 ਲੱਖ ਰੁਪਏ ਦਾ ਨਿਵੇਸ਼ ਕੀਤਾ, ਪਰ ਰਿਟਰਨ ਜ਼ੀਰੋ ਹੈ।

ਡਿਲੀਟ ਕੀਤੀਆਂ ਸਾਰੀਆਂ ਵੀਡੀਓਜ਼

ਇਸ ‘ਤੇ ਜਦੋਂ ਕਈ ਐਕਸ ਯੂਜ਼ਰਸ ਨੇ ਨਲਿਨੀ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਇਕ ਹੋਰ ਟਵੀਟ ‘ਚ ਲਿਖਿਆ, ਮੈਂ ਤੁਹਾਡੇ ਸੁਝਾਵਾਂ ਤੋਂ ਪ੍ਰਭਾਵਿਤ ਹਾਂ। ਪਰ ਮੈਂ YouTube ਨੂੰ 3 ਸਾਲ ਸਮਰਪਿਤ ਕੀਤੇ, ਪਰ ਮੈਨੂੰ ਉਮੀਦ ਅਨੁਸਾਰ ਹੁੰਗਾਰਾ ਨਹੀਂ ਮਿਲਿਆ। ਇਸ ਲਈ ਮੈਂ ਵੀਡੀਓ ਬਣਾਉਣਾ ਬੰਦ ਕਰਨ ਦਾ ਫੈਸਲਾ ਕੀਤਾ ਅਤੇ ਸਾਰੇ ਵੀਡੀਓਜ਼ ਨੂੰ ਡਿਲੀਟ ਕਰ ਦਿੱਤਾ।

‘ਮੈਂ YouTube ਛੱਡ ਰਹੀ ਹਾਂ’

ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਆਮਦਨ ਦੇ ਮੁੱਖ ਸਰੋਤ ਵਜੋਂ YouTube ਵਰਗੇ ਪਲੇਟਫਾਰਮ ‘ਤੇ ਨਿਰਭਰ ਨਾ ਰਹਿਣ। ਇੱਥੇ ਸਭ ਕੁਝ ਕਿਸਮਤ ਦੀ ਖੇਡ ਹੈ। ਉਨ੍ਹਾਂ ਨੇ ਇਹ ਵੀ ਆਰੋਪ ਲਾਇਆ ਕਿ ਇਹ ਪਲੇਟਫਾਰਮ ਕੁਝ ਖਾਸ ਕ੍ਰਿਏਟਰਸ ਅਤੇ ਖਾਸ ਕਿਸਮ ਦੀਆਂ ਵੀਡੀਓਜ਼ ਨੂੰ ਹੀ ਤਰਜੀਹ ਦਿੰਦਾ ਹੈ, ਜਿਸ ਕਾਰਨ ਦੂਜਿਆਂ ਨੂੰ ਸਖ਼ਤ ਮਿਹਨਤ ਦੇ ਬਾਵਜੂਦ ਕੋਈ ਪਛਾਣ ਨਹੀਂ ਮਿਲਦੀ।

Exit mobile version