Shocking Video: ਮੁੰਡੇ ਨੇ ‘ਹੀਰੋ’ ਵਾਂਗ ਮਾਰੀ ਐਂਟਰੀ! ਬਿਲਡਿੰਗ ਤੋਂ ਛਾਲ ਮਾਰਨ ਜਾ ਰਹੀ ਕੁੜੀ ਨੂੰ ਇੰਝ ਬਚਾਇਆ
Shocking Video Viral : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਇਹ ਵੀਡੀਓ ਉਨ੍ਹਾਂ ਲੋਕਾਂ ਲਈ ਸਬਕ ਹੈ ਜੋ ਜ਼ਿੰਦਗੀ ਤੋਂ ਹਾਰ ਮੰਨ ਲੈਂਦੇ ਹਨ। ਇਹ ਵੀਡੀਓ ਇਹ ਵੀ ਦਰਸਾਉਂਦਾ ਹੈ ਕਿ ਸਮੇਂ ਸਿਰ ਚੁੱਕਿਆ ਗਿਆ ਸਹੀ ਕਦਮ ਕਿਸੇ ਦੀ ਜਾਨ ਬਚਾ ਸਕਦੀ ਹੈ।
Image Credit source: Instagram/@ghantaa
ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਖੁਦਕੁਸ਼ੀ ਕਰਨ ਜਾ ਰਹੀ ਕੁੜੀ ਨੂੰ ਸਮੇਂ ਸਿਰ ਬਚਾ ਲਿਆ ਗਿਆ। ਇਹ ਸਾਰੀ ਘਟਨਾ ਇੱਕ ਸ਼ਾਪਿੰਗ ਕੰਪਲੈਕਸ ਵਿੱਚ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ, ਅਤੇ ਫੁਟੇਜ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਉਸ ਨੌਜਵਾਨ ਦੀ ਬਹਾਦਰੀ ਦੀ ਪ੍ਰਸ਼ੰਸਾ ਕਰ ਰਹੇ ਹਨ ਜੋ ਕੁੜੀ ਨੂੰ ਬਚਾਉਣ ਲਈ ਇੱਕ ਹੀਰੋ ਵਾਂਗ ਅੱਗੇ ਆਇਆ।
ਕੁਝ ਹੀ ਸਕਿੰਟਾਂ ਦਾ ਇਹ ਵੀਡੀਓ ਸ਼ਾਪਿੰਗ ਕੰਪਲੈਕਸ ਵਿੱਚ ਸ਼ੁਰੂ ਹੁੰਦਾ ਹੈ। ਪੂਰੇ ਫਲੋਰ ਦੇ ਸੰਨਾਟਾ ਪਸਰਿਆ ਹੋਇਆ ਸੀ, ਤਾਂ ਉਸੇ ਵੇਲ੍ਹੇ ਚਿੱਟਾ ਟੌਪ ਪਾ ਕੇ ਇੱਕ ਕੁੜੀ ਰੇਲਿੰਗ ‘ਤੇ ਚੜ੍ਹ ਜਾਂਦੀ ਹੈ ਅਤੇ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਹੈ।
ਨੇੜੇ ਖੜੇ ਇੱਕ ਨੌਜਵਾਨ ਨੂੰ ਤੁਰੰਤ ਕੁੜੀ ਦੇ ਇਰਾਦਿਆਂ ਦਾ ਅਹਿਸਾਸ ਹੁੰਦਾ ਹੈ ਅਤੇ ਐਕਸ਼ਨ ਵਿੱਚ ਆ ਜਾਂਦਾ ਹੈ। ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਉਹ ਤੁਰੰਤ ਕੁੜੀ ਨੂੰ ਫੜ ਲੈਂਦਾ ਹੈ ਅਤੇ ਉਸਨੂੰ ਫਲੋਰ ‘ਤੇ ਖਿੱਚ ਲੈਂਦਾ ਹੈ, ਜਿਸ ਕਰਕੇ ਕੁੜੀ ਆਪਣੀ ਪਹਿਲੀ ਕੋਸ਼ਿਸ਼ ਵਿੱਚ ਅਸਫਲ ਰਹਿੰਦੀ ਹੈ।
ਪਰ ਕੁੜੀ ਮਰਨ ਲਈ ਦੀ ਜਿਦ ਤੇ ਅੜੀ ਸੀ ਅਤੇ ਆਪਣੀ ਪੂਰੀ ਤਾਕਤ ਨਾਲ ਮੁੜ ਕੋਸ਼ਿਸ਼ ਕਰਦੀ ਹੈ। ਮੁੰਡਾ ਕਿਸੇ ਤਰ੍ਹਾਂ ਉਸਨੂੰ ਖਿੱਚਣ ਵਿੱਚ ਕਾਮਯਾਬ ਹੋ ਗਿਆ, ਪਰ ਉਹ ਫਿਰ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਵਾਰ, ਇੱਕ ਹੋਰ ਸ਼ਖਸ ਉੱਥੇ ਆ ਜਾਂਦਾ ਹੈ, ਅਤੇ ਉਹ ਮਿਲ ਕੇ ਰੇਲਿੰਗ ਨਾਲ ਲਟਕਦੀ ਕੁੜੀ ਨੂੰ ਉੱਪਰ ਖਿੱਚਣ ਵਿੱਚ ਕਾਮਯਾਬ ਹੋ ਜਾਂਦੇ ਹਨ। ਬਾਅਦ ਵਿੱਚ, ਦੋ ਹੋਰ ਕੁੜੀਆਂ ਆ ਜਾਂਦੀਆਂ ਅਤੇ ਉਹਨਾਂ ਨੇ ਮਿਲ ਕੇ ਉਸਨੂੰ ਸ਼ਾਂਤ ਕਰਨ ਅਤੇ ਉਸਨੂੰ ਘਟਨਾ ਸਥਾਨ ਤੋਂ ਸੁਰੱਖਿਅਤ ਹਟਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ।
ਹਾਲਾਂਕਿ, ਇਸ ਵੀਡੀਓ ਦੀ ਸਹੀ ਤਾਰੀਖ ਅਤੇ ਸਥਾਨ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ, ਇਸਨੂੰ ਇੰਸਟਾਗ੍ਰਾਮ ‘ਤੇ @ghantaa ਨਾਮ ਦੇ ਇੱਕ ਅਕਾਊਂਟ ਦੁਆਰਾ ਸਾਂਝਾ ਕੀਤਾ ਗਿਆ ਸੀ ਅਤੇ ਇਸਨੂੰ ਪਹਿਲਾਂ ਹੀ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਾ ਹੈ। ਕੁਮੈਂਟ ਸੈਕਸ਼ਨ ਵਿੱਚ, ਲੋਕ ਕੁੜੀ ਦੀ ਜਾਨ ਬਚਾਉਣ ਵਾਲੇ ਮੁੰਡਿਆਂ ਦੀ ਬਹਾਦਰੀ ਅਤੇ ਹਿੰਮਤ ਦੀ ਪ੍ਰਸ਼ੰਸਾ ਕਰ ਰਹੇ ਹਨ।
