Viral Video: ਮੇਕਅੱਪ ਕਰਾ ਕੇ ਆਈ ਮਾਂ, ਬੱਚੇ ਨੇ ਪਛਾਣਨ ਤੋਂ ਕੀਤਾ ਇਨਕਾਰ, ਰੋ-ਰੋ ਕੇ ਕਰ ਲਿਆ ਬੁਰਾ ਹਾਲ
ਮਾਈਕ੍ਰੋ ਬਲੌਗਿੰਗ ਪਲੇਟਫਾਰਮ ਐਕਸ 'ਤੇ ਵਾਇਰਲ ਹੋ ਰਹੀ ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਇਕ ਬੱਚਾ ਸੋਫੇ 'ਤੇ ਬੈਠਾ ਰੋ ਰਿਹਾ ਹੈ। ਕੋਲ ਖੜ੍ਹੀ ਉਸਦੀ ਮਾਂ ਉਸਨੂੰ ਸਮਝਾਉਂਦੀ ਹੈ ਕਿ ਪੁੱਤਰ ਮੈਂ ਮਾਂ ਹਾਂ। ਪਰ ਬੱਚਾ ਇਹ ਨਹੀਂ ਮੰਨਦਾ ਅਤੇ ਉੱਚੀ-ਉੱਚੀ ਰੋਣ ਲੱਗ ਜਾਂਦਾ ਹੈ। ਬੱਚਾ ਆਪਣੀ ਮਾਂ ਕੋਲ ਜਾਣ ਤੋਂ ਵੀ ਇਨਕਾਰ ਕਰਦਾ ਹੈ। ਪੂਰੀ ਵੀਡੀਓ 'ਚ ਔਰਤ ਆਪਣੇ ਬੱਚੇ ਨੂੰ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹ ਉਸ ਦੀ ਮਾਂ ਹੈ ਪਰ ਹਰ ਵਾਰ ਬੱਚਾ ਇਨਕਾਰ ਕਰ ਦਿੰਦਾ ਹੈ।
ਸੋਸ਼ਲ ਮੀਡੀਆ ਦੀ ਦੁਨੀਆ ਬੜੀ ਅਜੀਬ ਹੈ। ਇੱਥੇ ਕਿਸ ਦਿਨ ਕੀ ਦੇਖਣ ਨੂੰ ਮਿਲੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਅਜਿਹੇ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੁੰਦੇ ਹਨ ਜੋ ਲੋਕਾਂ ਨੂੰ ਹੈਰਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹਸਾ ਵੀ ਦਿੰਦੇ ਹਨ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਇਕ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਆਪਣੇ ਹਾਸੇ ‘ਤੇ ਕਾਬੂ ਨਹੀਂ ਰੱਖ ਸਕੋਗੇ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਸਮਝ ਜਾਓਗੇ ਕਿ ਜ਼ਿਆਦਾ ਮੇਕਅੱਪ ਕਰਨ ਦੇ ਕੀ ਨੁਕਸਾਨ ਹਨ। ਆਓ ਤੁਹਾਨੂੰ ਦੱਸਦੇ ਹਾਂ ਵਾਇਰਲ ਵੀਡੀਓ ਬਾਰੇ।
ਮਾਈਕ੍ਰੋ ਬਲੌਗਿੰਗ ਪਲੇਟਫਾਰਮ ਐਕਸ ‘ਤੇ ਵਾਇਰਲ ਹੋ ਰਹੀ ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਇਕ ਬੱਚਾ ਸੋਫੇ ‘ਤੇ ਬੈਠਾ ਰੋ ਰਿਹਾ ਹੈ। ਕੋਲ ਖੜ੍ਹੀ ਉਸਦੀ ਮਾਂ ਉਸਨੂੰ ਸਮਝਾਉਂਦੀ ਹੈ ਕਿ ਪੁੱਤਰ ਮੈਂ ਮਾਂ ਹਾਂ। ਪਰ ਬੱਚਾ ਇਹ ਨਹੀਂ ਮੰਨਦਾ ਅਤੇ ਉੱਚੀ-ਉੱਚੀ ਰੋਣ ਲੱਗ ਜਾਂਦਾ ਹੈ। ਬੱਚਾ ਆਪਣੀ ਮਾਂ ਕੋਲ ਜਾਣ ਤੋਂ ਵੀ ਇਨਕਾਰ ਕਰਦਾ ਹੈ। ਪੂਰੀ ਵੀਡੀਓ ‘ਚ ਔਰਤ ਆਪਣੇ ਬੱਚੇ ਨੂੰ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹ ਉਸ ਦੀ ਮਾਂ ਹੈ ਪਰ ਹਰ ਵਾਰ ਬੱਚਾ ਇਨਕਾਰ ਕਰ ਦਿੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਔਰਤ ਨੇ ਪਾਰਲਰ ‘ਚ ਆਪਣਾ ਮੇਕਅੱਪ ਕਰਵਾਇਆ ਹੁੰਦਾ ਹੈ ਅਤੇ ਇਸ ਤੋਂ ਬਾਅਦ ਬੱਚਾ ਆਪਣੀ ਮਾਂ ਨੂੰ ਪਛਾਣ ਨਹੀਂ ਪਾਉਂਦਾ।
पार्लर वालों से निवेदन है कि बस इतना ही मेकअप करें कि बच्चे पहचान सके 😉 pic.twitter.com/BETT9RWvmL
— HasnaZarooriHai🇮🇳 (@HasnaZaruriHai) April 30, 2024
ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X ‘ਤੇ @HasnaZaruriHai ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਪਾਰਲਰ ਮਾਲਕਾਂ ਨੂੰ ਬੇਨਤੀ ਹੈ ਕਿ ਉਹ ਸਿਰਫ ਇੰਨਾ ਮੇਕਅੱਪ ਕਰਨ ਕਿ ਬੱਚਾ ਪਛਾਣ ਸਕੇ।’