21 May 2024
TV9 Punjabi
Author: Isha
ਹੁਣ ਤੱਕ ਤੁਸੀਂ ਕਾਰਾਂ ਦੇ ਕਰੈਸ਼ ਟੈਸਟਾਂ ਬਾਰੇ ਸੁਣਿਆ ਹੋਵੇਗਾ। ਜਿਸ ਵਿੱਚ ਗਲੋਬਲ NCAP ਅਤੇ ਭਾਰਤ NCAP ਟੈਸਟ
ARAI ਨੇ ਪਹਿਲੀ ਵਾਰ ਇਲੈਕਟ੍ਰਿਕ ਸਕੂਟਰ ਦੀ ਕਰੈਸ਼ ਟੈਸਟਿੰਗ ਸ਼ੁਰੂ ਕੀਤੀ ਹੈ, ਜਿਸ ਵਿੱਚ ARAI ਵੱਖ-ਵੱਖ ਤਰੀਕਿਆਂ ਨਾਲ ਇਲੈਕਟ੍ਰਿਕ ਸਕੂਟਰ ਦੀ ਤਾਕਤ ਦੀ ਜਾਂਚ ਕਰੇਗਾ।
ARAI ਨੇ ਇਲੈਕਟ੍ਰਿਕ ਸਕੂਟਰਾਂ ਦੇ ਤਿੰਨ ਵੱਖ-ਵੱਖ ਕਰੈਸ਼ ਟੈਸਟ ਕਰਵਾਏ ਹਨ। ਇਹ ਕਰੈਸ਼ ਟੈਸਟ ਪੁਣੇ, ਮਹਾਰਾਸ਼ਟਰ ਦੀ ਲੈਬ ਵਿੱਚ ਕਰਵਾਏ ਗਏ ਸਨ।
ਇਹ ਕਰੈਸ਼ ਟੈਸਟ ਪਿਛਲੇ ਕੁਝ ਮਹੀਨਿਆਂ ਵਿੱਚ ਇਲੈਕਟ੍ਰਿਕ ਸਕੂਟਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਸ਼ੁਰੂ ਕੀਤਾ ਗਿਆ ਹੈ।
ਫਿਲਹਾਲ ARAI ਨੇ ਕ੍ਰੈਸ਼ ਟੈਸਟ 'ਚ ਸ਼ਾਮਲ ਕਿਸੇ ਵੀ ਇਲੈਕਟ੍ਰਿਕ ਸਕੂਟਰ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ARAI ਆਉਣ ਵਾਲੇ ਦਿਨਾਂ ਵਿੱਚ ਇਸ ਕਰੈਸ਼ ਟੈਸਟ ਦੇ ਨਤੀਜੇ ਜਨਤਕ ਕਰ ਸਕਦਾ ਹੈ।
ਜੇਕਰ ਇਲੈਕਟ੍ਰਿਕ ਦੋਪਹੀਆ ਵਾਹਨਾਂ ਲਈ ਕਰੈਸ਼ ਟੈਸਟ ਲਾਜ਼ਮੀ ਕਰ ਦਿੱਤਾ ਜਾਂਦਾ ਹੈ ਤਾਂ ਆਉਣ ਵਾਲੇ ਦਿਨਾਂ 'ਚ ਇਨ੍ਹਾਂ ਦੀ ਵਿਕਰੀ ਵਧ ਸਕਦੀ ਹੈ।