viral Video: ਟਰੇਨ ‘ਚ ਯਾਤਰੀਆਂ ਵਿਚਾਲੇ ਸਿਗਰਟ ਪੀਂਦਾ ਫੜਿਆ ਗਿਆ ਸ਼ਖਸ, ਸਾਹਮਣੋਂ ਵਿਅਕਤੀ ਨੇ ਵੀਡੀਓ ਬਣਾ ਲਗਾਈ ਕਲਾਸ

Updated On: 

27 Dec 2024 14:39 PM

General bogie viral Video: ਟਰੇਨ ਦੇ ਅੰਦਰ ਸਿਗਰਟ ਪੀਣ 'ਤੇ ਸਖ਼ਤ ਪਾਬੰਦੀ ਹੈ ਪਰ ਕੁਝ ਯਾਤਰੀ ਅਜਿਹੇ ਵੀ ਹਨ, ਜਿਨ੍ਹਾਂ ਨੂੰ ਇੰਨੀ ਤਲਬ ਹੁੰਦੀ ਹੈ ਕਿ ਉਹ ਕਿਸੇ ਜਗਹਾ ਸਿਗਰਟ ਪੀਣ ਲੱਗ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸਾਹਮਣੇ ਆਇਆ ਹੈ। ਜਿੱਥੇ ਇੱਕ ਸ਼ਖਸ ਜਨਰਲ ਕੋਚ 'ਚ ਬੈਠ ਕੇ ਮਸਤੀ ਨਾਲ ਸਿਗਰਟ ਪੀਂਦਾ ਨਜ਼ਰ ਆ ਰਿਹਾ ਹੈ।

viral Video: ਟਰੇਨ ਚ ਯਾਤਰੀਆਂ ਵਿਚਾਲੇ ਸਿਗਰਟ ਪੀਂਦਾ ਫੜਿਆ ਗਿਆ ਸ਼ਖਸ, ਸਾਹਮਣੋਂ ਵਿਅਕਤੀ ਨੇ ਵੀਡੀਓ ਬਣਾ ਲਗਾਈ ਕਲਾਸ
Follow Us On

ਜੇਕਰ ਭਾਰਤੀ ਟਰੇਨਾਂ ‘ਚ ਸੀਟਾਂ ਦੀ ਸਭ ਤੋਂ ਜਿਆਦਾ ਜਰੂਰਤ ਹੁੰਦੀ ਹੈ ਤਾਂ ਉਹ ਹੈ ਜਨਰਲ ਕੋਚ..! ਇਹ ਉਹ ਥਾਂ ਹੈ ਜਿੱਥੇ ਇਨਸਾਨ ਜਾਨਵਰਾਂ ਵਾਂਗ ਵੜੇ ਹੁੰਦੇ ਹਨ,ਕਿਸੇ ਤਰ੍ਹਾਂ ਉੱਥੇ ਸੀਟ ਮਿਲ ਜਾਵੇ ਅਤੇ ਯਾਤਰੀ ਕਿਸੇ ਤਰ੍ਹਾਂ ਆਪਣੀ ਮੰਜ਼ਿਲ ‘ਤੇ ਪਹੁੰਚ ਸਕੇ। ਇਹ ਅਜਿਹਾ ਕੋਚ ਵੀ ਹੈ, ਜਿੱਥੇ ਰੇਲਵੇ ਦੇ ਸਾਰੇ ਨਿਯਮ ਖ਼ਤਮ ਹੋ ਜਾਂਦੇ ਹਨ। ਇਸ ਨਾਲ ਜੁੜਿਆ ਇੱਕ ਵੀਡੀਓ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ। ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਹੁਣ ਭਾਰਤੀ ਰੇਲਵੇ ਨੇ ਟਰੇਨ ਦੇ ਅੰਦਰ ਸਿਗਰਟ ਪੀਂਣ ‘ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ। ਤੁਸੀਂ ਪੂਰੀ ਰੇਲਗੱਡੀ ‘ਚ ਕਿਤੇ ਵੀ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰ ਸਕਦੇ। ਜੇਕਰ ਤੁਸੀਂ ਅਜਿਹਾ ਕੁਝ ਕਰਦੇ ਹੋਏ ਫੜੇ ਜਾਂਦੇ ਹੋ ਤਾਂ ਤੁਹਾਡੇ ‘ਤੇ 100 ਤੋਂ 500 ਰੁਪਏ ਤੱਕ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ ਪਰ ਕੁੱਝ ਲੋਕਾਂ ਨੂੰ ਸਿਗਰਟ ਪੀਣ ਦੀ ਅਜਿਹੀ ਤਲਬ ਹੁੰਦੀ ਹੈ ਕਿ ਉਹ ਯਾਤਰੀਆਂ ਦੇ ਵਿਚਕਾਰ ਬੈਠ ਕੇ ਸਿਗਰਟ ਪੀਣ ਲੱਗ ਜਾਂਦੇ ਹਨ। ਹੁਣ ਇਹ ਵੀਡੀਓ ਦੇਖੋ ਜੋ ਸਾਹਮਣੇ ਆਇਆ ਹੈ, ਜਿਸ ‘ਚ ਇੱਕ ਯਾਤਰੀ ਜਨਰਲ ਕੋਚ ਦੇ ਅੰਦਰ ਸਿਗਰਟ ਪੀਂਦਾ ਨਜ਼ਰ ਆ ਰਿਹਾ ਹੈ।

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਵਿਅਕਤੀ ਖਿੜਕੀ ਦੇ ਕੋਲ ਬੈਠ ਕੇ ਮਸਤੀ ਨਾਲ ਸਿਗਰਟ ਪੀਂਦਾ ਨਜ਼ਰ ਆ ਰਿਹਾ ਹੈ ਪਰ ਇਸ ਦੌਰਾਨ ਹੇਠਾਂ ਖੜ੍ਹਾ ਇਕ ਵਿਅਕਤੀ ਉਸ ਦੀ ਵੀਡੀਓ ਬਣਾਉਣ ਲੱਗ ਜਾਂਦਾ ਹੈ ਅਤੇ ਉਸ ਨੂੰ ਧਮਕਾਉਂਦਾ ਹੋਇਆ ਬੋਗੀ ਦੇ ਅੰਦਰ ਦਾਖਲ ਹੋ ਜਾਂਦਾ ਹੈ ਅਤੇ ਖਰੀਆਂ-ਖਰੀਆਂ ਸੁਣਾਉਂਦਾ ਹੈ। ਕਰੀਬ 55 ਸੈਕਿੰਡ ਦੇ ਇਸ ਵੀਡੀਓ ‘ਚ ਉਹ ਕਹਿੰਦਾ ਹੈ ਕਿ ਉਹ ਤੁਹਾਡਾ ਵੀਡੀਓ ਅਗਲੇ ਸਟੇਸ਼ਨ ‘ਤੇ GRP ਨੂੰ ਭੇਜ ਰਿਹਾ ਹੈ ਅਤੇ ਇਸ ਨਾਲ ਵੀਡੀਓ ਖ਼ਤਮ ਹੋ ਜਾਂਦੀ ਹੈ।

ਇਹ ਵੀ ਪੜ੍ਹੋਂ- ਚੱਲਦੀ ਸਕੂਟੀ ਤੇ ਪਾਪਾ ਦੀ ਪਰੀ ਨੇ ਕੀਤਾ ਭਿਆਨਕ ਸਟੰਟ,ਵੀਡੀਓ ਦੇਖ ਲੋਕ ਹੋਏ ਹੈਰਾਨ

ਇਸ ਵੀਡੀਓ ਨੂੰ @gharkekalesh ਨਾਂਅ ਦੇ ਅਕਾਊਂਟ ਦੁਆਰਾ X ‘ਤੇ ਸ਼ੇਅਰ ਕੀਤਾ ਗਿਆ ਹੈ। ਇਹ ਖਬਰ ਲਿਖੇ ਜਾਣ ਤੱਕ ਦੋ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ ਜਨਰਲ ਕੋਚ ‘ਚ ਇਸ ਤੋਂ ਜ਼ਿਆਦਾ ਕੁਝ ਉਮੀਦ ਨਹੀ ਕੀਤੀ ਜਾ ਸਕਦੀ ਹੈ।’ ਦੂਜੇ ਨੇ ਲਿਖਿਆ, ‘ਇਹਨਾਂ ਲੋਕਾਂ ਤੇ ਭਾਰੀ ਜੁਰਮਾਨਾ ਲਗਾਉਣਾ ਚਾਹੀਦਾ ਹੈ’। ਇਕ ਹੋਰ ਯੂਜ਼ਰ ਨੇ ਕਮੈਂਟ ਕੀਤਾ ਕਿ ‘ਇਸ ਦੇ ਨਾਲ ਬੈਠੇ ਲੋਕਾਂ ਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਸੀ।’ ਇਸ ‘ਤੇ ਇਲਾਵਾ ਕਈ ਹੋਰ ਯੂਜ਼ਰਸ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Exit mobile version