Shocking Video: ‘ਰੀਲ ਜ਼ਿਆਦਾ ਜ਼ਰੂਰੀ ਹੈ, ਜ਼ਿੰਦਗੀ ਦਾ ਕਿ, ਉਹ ਤਾਂ ਦੁਬਾਰਾ ਮਿਲ ਜਾਵੇਗੀ’, ਮੁੰਡੇ ਨੂੰ ਸਟੰਟ ਕਰਦੇ ਦੇਖ ਲੋਕਾਂ ਨੇ ਇਸ ਤਰ੍ਹਾਂ ਕਿਉਂ ਕਿਹਾ?

Updated On: 

27 Dec 2024 16:41 PM

Shocking Video: ਸਟੰਟ ਕਰਦੇ ਹੋਏ ਰੀਲ ਬਣਾਉਣਾ ਇਕ ਲੜਕੇ ਨੂੰ ਇੰਨਾ ਮਹਿੰਗਾ ਪਿਆ ਕਿ ਉਹ ਲਗਭਗ ਮਰ ਗਿਆ। ਦਰਅਸਲ, ਲੜਕਾ ਟਰੇਨ ਦੀ ਛੱਤ 'ਤੇ ਖੜ੍ਹਾ ਵੀਡੀਓ ਬਣਾ ਰਿਹਾ ਸੀ, ਜਦੋਂ ਉਹ ਹਾਈ ਟੈਂਸ਼ਨ ਲਾਈਨ ਦੀ ਚਪੇਟ ਵਿੱਚ ਆ ਗਿਆ।

Shocking Video: ਰੀਲ ਜ਼ਿਆਦਾ ਜ਼ਰੂਰੀ ਹੈ, ਜ਼ਿੰਦਗੀ ਦਾ ਕਿ, ਉਹ ਤਾਂ ਦੁਬਾਰਾ ਮਿਲ ਜਾਵੇਗੀ, ਮੁੰਡੇ ਨੂੰ ਸਟੰਟ ਕਰਦੇ ਦੇਖ ਲੋਕਾਂ ਨੇ ਇਸ ਤਰ੍ਹਾਂ ਕਿਉਂ ਕਿਹਾ?
Follow Us On

ਸੋਸ਼ਲ ਮੀਡੀਆ ‘ਤੇ ਆਪਣੇ ਆਪ ਨੂੰ ਵਾਇਰਲ ਕਰਨ ਦਾ ਭੂਤ ਲੋਕਾਂ ਦੇ ਦਿਮਾਗ ‘ਚ ਇੰਨਾ ਸਵਾਰ ਹੈ ਕਿ ਲੋਕ ਇਸ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਜੇਕਰ ਤੁਸੀਂ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਸੋਸ਼ਲ ਮੀਡੀਆ ‘ਤੇ ਵਿਊਜ਼ ਅਤੇ ਲਾਈਕਸ ਪ੍ਰਾਪਤ ਕਰ ਰਹੇ ਹੋ, ਤਾਂ ਇਹ ਵੀ ਸਵੀਕਾਰਯੋਗ ਹੈ। ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇਕ ਲੜਕੇ ਦਾ ਅਜਿਹਾ ਹੀ ਕੁਝ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿੱਥੇ ਇੱਕ ਲੜਕੇ ਨੂੰ ਟਰੇਨ ਦੀ ਛੱਤ ‘ਤੇ ਖੜ੍ਹ ਕੇ ਸਟੰਟ ਕਰਨਾ ਬਹੁਤ ਮੰਹਿਗਾ ਪੈ ਗਿਆ। ਮੁੰਡੇ ਲਈ ਸਟੰਟ ਕਰਨਾ ਇਹਨਾਂ ਮੰਹਿਗਾ ਪੈ ਗਿਆ ਕਿ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ।

ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਲੜਕਾ ਚੱਲਦੀ ਟਰੇਨ ਦੀ ਛੱਤ ‘ਤੇ ਚੜ੍ਹ ਕੇ ਰੀਲ ਬਣਾ ਰਿਹਾ ਹੈ। ਉਸਦਾ ਦੋਸਤ ਉਸ ਲੜਕੇ ਦੀ ਵੀਡੀਓ ਸ਼ੂਟ ਕਰ ਰਿਹਾ ਹੈ। ਲੜਕੇ ਨੂੰ ਰੇਲਗੱਡੀ ਦੀ ਖਿੜਕੀ ਰਾਹੀਂ ਛੱਤ ‘ਤੇ ਚੜ੍ਹਦੇ ਦੇਖਿਆ ਜਾ ਸਕਦਾ ਹੈ। ਟਰੇਨ ਦੀ ਛੱਤ ‘ਤੇ ਚੜ੍ਹ ਕੇ ਇਹ ਮੁੰਡਾ ਆਪਣੇ ਆਪ ਨੂੰ ਕਿਸੇ ਵੱਡੇ ਸਟੰਟਮੈਨ ਤੋਂ ਘੱਟ ਨਹੀਂ ਸਮਝ ਰਿਹਾ ਸੀ।

ਉਹ ਹਵਾ ਵਿੱਚ ਹੱਥ ਉੱਚਾ ਕਰਕੇ ਰੇਲਗੱਡੀ ਦੀ ਛੱਤ ਉੱਤੇ ਚੜ੍ਹਨ ਦਾ ਜਸ਼ਨ ਮਨਾ ਰਿਹਾ ਸੀ। ਪਰ ਕੁਝ ਦੇਰ ਬਾਅਦ ਲੜਕੇ ਦਾ ਹੱਥ ਰੇਲਵੇ ਟ੍ਰੈਕ ਦੇ ਉਪਰੋਂ ਲੰਘਦੀ ਹਾਈ ਟੈਂਸ਼ਨ ਤਾਰ ਨੂੰ ਛੂਹ ਲੈਂਦਾ ਹੈ। ਲੜਕੇ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਅਤੇ ਉਹ ਟਰੇਨ ਤੋਂ ਹੇਠਾਂ ਡਿੱਗ ਗਿਆ। ਖੈਰ, ਲੜਕੇ ਦੀ ਜਾਨ ਤਾਂ ਬਚ ਗਈ ਪਰ ਉਹ ਹਸਪਤਾਲ ਪਹੁੰਚ ਗਿਆ। ਜਿੱਥੇ ਹੁਣ ਉਹ ਹੰਝੂ ਵਹਾ ਰਿਹਾ ਹੈ।

ਇਸ ਵਾਇਰਲ ਵੀਡੀਓ ਨੂੰ ਸੋਸ਼ਲ ਸਾਈਟ ਐਕਸ ‘ਤੇ ਮਨੋਜ ਸ਼ਰਮਾ ਨਾਂ ਦੇ ਯੂਜ਼ਰ ਨੇ ਆਪਣੇ ਅਕਾਊਂਟ @ManojSh28986262 ਤੋਂ ਸ਼ੇਅਰ ਕੀਤਾ ਹੈ। ਇਹ ਖਬਰ ਲਿਖੇ ਜਾਣ ਤੱਕ ਕਰੀਬ ਸਾਢੇ ਤਿੰਨ ਲੱਖ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ ਵੱਡੀ ਗਿਣਤੀ ਲੋਕਾਂ ਨੇ ਇਸ ‘ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਇਹ ਵੀ ਪੜ੍ਹੋਂ- ਚੱਲਦੀ ਸਕੂਟੀ ਤੇ ਪਾਪਾ ਦੀ ਪਰੀ ਨੇ ਕੀਤਾ ਭਿਆਨਕ ਸਟੰਟ,ਵੀਡੀਓ ਦੇਖ ਲੋਕ ਹੋਏ ਹੈਰਾਨ

ਜਿੱਥੇ ਇੱਕ ਯੂਜ਼ਰ ਨੇ ਵੀਡੀਓ ‘ਤੇ ਕਮੈਂਟ ਕਰਦੇ ਹੋਏ ਲਿਖਿਆ- ਰੀਲ ਬਣਾਉਣਾ ਪੈ ਗਿਆ ਮੰਹਿਗਾ, ਉਹ ਖੁਦ ਵੀ ਮਰਨਗੇ ਅਤੇ ਦੂਜਿਆਂ ਨੂੰ ਵੀ ਮਰਵਾਉਣਗੇਂ । ਇਕ ਹੋਰ ਨੇ ਲਿਖਿਆ- ਰੀਲ ਦੇ ਨਾਂ ‘ਤੇ ਲੋਕ ਆਪਣੀ ਜਾਨ ਗੁਆ ​​ਰਹੇ ਹਨ, ਇਸ ਦੇਸ਼ ਦਾ ਕੀ ਬਣੇਗਾ? ਤੀਜੇ ਨੇ ਲਿਖਿਆ- ਅਜਿਹੇ ਲੋਕਾਂ ‘ਤੇ ਉਮਰ ਭਰ ਲਈ ਟਰੇਨਾਂ ‘ਚ ਸਫਰ ਕਰਨ ‘ਤੇ ਪਾਬੰਦੀ ਲਗਾਈ ਜਾਵੇ। ਚੌਥੇ ਨੇ ਲਿਖਿਆ – ਇਹ ਬਹੁਤ ਗਲਤ ਸੀ ਕਿ ਉਹ ਬਚ ਗਿਆ। ਹੁਣ ਉਹ ਹਸਪਤਾਲ ਵਿੱਚ ਬੈਠ ਕੇ ਰੀਲਾਂ ਵੀ ਬਣਾਏਗਾ।

Exit mobile version