Shocking News: ਮੌਤ ਦੇ ਨਾਲ 290 KM ਦਾ ਸਫ਼ਰ! ਨੌਜਵਾਨ ਨੇ ਰੇਲ ਗੱਡੀ ਹੇਠਾਂ ਲਟਕ ਕੇ ਕੀਤਾ ਸਫਰ, ਵੀਡੀਓ ਹੋਇਆ ਵਾਇਰਲ

Published: 

27 Dec 2024 21:00 PM

Shocking News: ਮੱਧ ਪ੍ਰਦੇਸ਼ 'ਚ ਰੇਲਗੱਡੀ ਦੀ ਬੋਗੀ ਦੇ ਪਹੀਏ ਕੋਲ ਲਟਕ ਕੇ 290 ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਖ਼ਤਰਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਹੜੀ ਕਿ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Shocking News: ਮੌਤ ਦੇ ਨਾਲ 290 KM ਦਾ ਸਫ਼ਰ! ਨੌਜਵਾਨ ਨੇ ਰੇਲ ਗੱਡੀ ਹੇਠਾਂ ਲਟਕ ਕੇ ਕੀਤਾ ਸਫਰ, ਵੀਡੀਓ ਹੋਇਆ ਵਾਇਰਲ
Follow Us On

ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦਾਨਾਪੁਰ ਐਕਸਪ੍ਰੈਸ ਦੀ ਬੋਗੀ ਦੇ ਹੇਠਾਂ ਲੁਕੇ ਇੱਕ ਵਿਅਕਤੀ ਨੂੰ ਫੜਿਆ ਗਿਆ। ਪਰ ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਕਤ ਵਿਅਕਤੀ ਨੇ ਇਟਾਰਸੀ ਤੋਂ ਜਬਲਪੁਰ ਤੱਕ ਦਾ ਸਾਰਾ ਸਫਰ ਬੋਗੀ ਦੇ ਹੇਠਾਂ ਪਹੀਆਂ ਦੇ ਕੋਲ ਲਟਕ ਕੇ ਕੀਤਾ। ਜੇਕਰ ਇਨ੍ਹਾਂ ਦੋਵਾਂ ਸਟੇਸ਼ਨਾਂ ਵਿਚਕਾਰ ਦੂਰੀ ਦੀ ਗੱਲ ਕਰੀਏ ਤਾਂ ਇਹ 290 ਕਿਲੋਮੀਟਰ ਹੈ।

ਇਸ ਘਟਨਾ ਦਾ ਉਸ ਵੇਲੇ ਪਤਾ ਲੱਗਿਆ ਜੱਦੋਂ ਜਬਲਪੁਰ ਸਟੇਸ਼ਨ ਨੇੜੇ ਕੋਚਾ ਦੀ ਰੁਟੀਨ ਅੰਡਰ-ਗੀਅਰ ਚੈਕਿੰਗ ਦੌਰਾਨ ਕੈਰੇਜ਼ ਅਤੇ ਵੈਗਨ ਵਿਭਾਗ ਦੇ ਸਟਾਫ ਨੇ ਇੱਕ ਵਿਅਕਤੀ ਨੂੰ ਇੱਕ ਬੋਗੀ ਦੇ ਹੇਠਾਂ ਇੱਕ ਟਰਾਲੀ ਵਿੱਚ ਵੜ ਕੇ ਬੈਠਾ ਵੇਖਿਆ। ਇਸ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ।

ਬੋਗੀ ਦੇ ਹੇਠਾਂ ਟ੍ਰਾਲੀ ਵਿੱਚ ਬੈਠਾ ਸੀ ਵਿਅਕਤੀ

@suman_pakad ਹੈਂਡਲ ਤੋਂ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਯੂਜ਼ਰ ਨੇ ਕੈਪਸ਼ਨ ‘ਚ ਲਿਖਿਆ, ਟਰੇਨ ਦੇ ਪਹੀਆਂ ਕੋਲ ਲੇਟ ਕੇ 290 ਕਿਲੋਮੀਟਰ ਦਾ ਸਫਰ ਤੈਅ ਕੀਤਾ। ਕਰੀਬ 55 ਸੈਕਿੰਡ ਦੀ ਵੀਡੀਓ ਕਲਿੱਪ ਦੀ ਸ਼ੁਰੂਆਤ ਵਿੱਚ ਇੱਕ ਵਿਅਕਤੀ ਪਹੀਆਂ ਦੇ ਵਿਚਕਾਰ ਕੋਚ ਦੇ ਹੇਠਾਂ ਬੈਠਾ ਦਿਖਾਈ ਦੇ ਰਿਹਾ ਹੈ। ਮੁਲਾਜ਼ਮਾਂ ਨੇ ਜਿਵੇਂ ਹੀ ਉਸ ਨੂੰ ਦੇਖਿਆ ਤਾਂ ਉਸ ਵਿਅਕਤੀ ਨੂੰ ਬਾਹਰ ਆਉਣ ਲਈ ਕਿਹਾ। ਇਸ ਤੋਂ ਬਾਅਦ ਜਿਵੇਂ ਹੀ ਉਹ ਉੱਥੋਂ ਨਿਕਲਿਆ ਤਾਂ ਆਰਪੀਐਫ ਨੇ ਉਸ ਨੂੰ ਫੜ ਲਿਆ।

ਇਹ ਵੀ ਪੜ੍ਹੋਂ- ਰੀਲ ਜ਼ਿਆਦਾ ਜ਼ਰੂਰੀ ਹੈ, ਜ਼ਿੰਦਗੀ ਦਾ ਕਿ, ਉਹ ਤਾਂ ਦੁਬਾਰਾ ਮਿਲ ਜਾਵੇਗੀ, ਮੁੰਡੇ ਨੂੰ ਸਟੰਟ ਕਰਦੇ ਦੇਖ ਲੋਕਾਂ ਨੇ ਇਸ ਤਰ੍ਹਾਂ ਕਿਉਂ ਕਿਹਾ?

ਵਿਅਕਤੀ ਦੀ ਪਛਾਣ ਤਾਂ ਜ਼ਾਹਿਰ ਨਹੀਂ ਕੀਤੀ ਗਈ ਹੈ ਪਰ ਉਸ ਨੇ ਇਟਾਰਸੀ ਤੋਂ ਟ੍ਰੈਨ ਵਿੱਚ ਚੜ੍ਹਨ ਦੀ ਗੱਲ ਕਬੂਲੀ ਹੈ। ਜਿਸਦਾ ਮਤਲਬ ਹੈ ਕਿ ਇਹ ਵਿਅਕਤੀ 290 ਕਿਲੋਮੀਟਰ ਤੱਕ ਮੌਤ ਨਾਲ ਸਫਰ ਕਰਦਾ ਰਿਹਾ। ਮੁਲਾਜ਼ਮਾਂ ਦੀ ਸੂਚਨਾ ‘ਤੇ ਰੇਲਵੇ ਸੁਰੱਖਿਆ ਬਲ ਨੇ ਉਕਤ ਵਿਅਕਤੀ ਨੂੰ ਫੜ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Exit mobile version