Viral: ਫੇਰਿਆਂ ਦੌਰਾਨ ਪੰਡਿਤ ਜੀ ਨੂੰ ਆਇਆ ਗੁੱਸਾ, ਮੁੰਡਿਆਂ ‘ਤੇ ਚਲਾ ਕੇ ਮਾਰੀ ਥਾਲੀ, ਵੀਡੀਓ
Viral Video: ਇੱਕ ਵਿਆਹ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਪੰਡਿਤ ਜੀ ਉੱਥੇ ਮੌਜੂਦ ਕੁੱਝ ਮੁੰਡਿਆਂ ਦੀਆਂ ਹਰਕਤਾਂ ਤੋਂ ਗੁੱਸੇ ਹੋ ਜਾਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਹੱਥ ਵਿੱਚ ਜੋ ਵੀ ਹੁੰਦਾ ਹੈ, ਉਸਨੂੰ ਮੁੰਡਿਆਂ 'ਤੇ ਸੁੱਟ ਕੇ ਮਾਰ ਦਿੰਦੇ ਹਨ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਲੋਕਾਂ ਵੱਲੋਂ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦੇਖ ਕੇ ਤੁਹਾਨੂੰ ਪੰਡਿਤ ਜੀ ਦੇ ਗੁੱਸੇ ਦਾ ਕਾਰਨ ਵੀ ਮਸਝ ਆ ਜਾਵੇਗਾ।
ਸੋਸ਼ਲ ਮੀਡੀਆ ਦੀ ਦੁਨੀਆ ਆਪਣੇ ਆਪ ਵਿੱਚ ਬਹੁਤ ਵੱਖਰੀ ਹੈ। ਇੱਥੇ ਹਰ ਰੋਜ਼ ਕੋਈ ਨਾ ਕੋਈ ਚੀਜ਼ ਵਾਇਰਲ ਹੁੰਦੀ ਹੈ ਅਤੇ ਲੋਕ ਕਈ ਵਾਰ ਇਸ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਅਜਿਹਾ ਕੁਝ ਦੇਖਣ ਦੀ ਉਮੀਦ ਨਹੀਂ ਹੁੰਦੀ ਹੈ। ਕੁਝ ਵਾਇਰਲ ਵੀਡੀਓਜ਼ ਲੋਕਾਂ ਨੂੰ ਹੱਸਣ ‘ਤੇ ਮਜਬੂਰ ਕਰ ਦਿੰਦੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਇਸ ਸਮੇਂ ਜੋ ਵੀਡੀਓ ਵਾਇਰਲ ਹੋ ਰਿਹਾ ਹੈ ਉਹ ਵਿਆਹ ਦਾ ਹੈ। ਵਿਆਹ ਦੌਰਾਨ ਪੰਡਿਤ ਜੀ ਅਚਾਨਕ ਗੁੱਸੇ ਹੋ ਜਾਂਦੇ ਹਨ।
ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਵਿਚ ਦੇਖਿਆ ਜਾ ਰਿਹਾ ਹੈ ਕਿ ਲਾੜਾ-ਲਾੜੀ ਵਿਆਹ ਦੇ ਫੇਰੇ ਲੈ ਰਹੇ ਹਨ। ਉਨ੍ਹਾਂ ਦੇ ਦੋਸਤ ਉਸ ‘ਤੇ ਫੁੱਲ ਸੁੱਟ ਰਹੇ ਹਨ ਪਰ ਉਹ ਆਰਾਮ ਨਾਲ ਫੁੱਲ ਨਹੀਂ ਸੁੱਟਦੇ। ਸਗੋਂ ਉਹ ਲਾੜੇ ‘ਤੇ ਮਜ਼ਾਕੀਆਂ ਅੰਦਾਜ਼ ਵਿੱਚ ਫੁੱਲਾਂ ਨਾਲ ਉਨ੍ਹਾਂ ਨੂੰ ਮਾਰ ਰਹੇ ਹੁੰਦੇ ਹਨ। ਹੁਣ ਉਹ ਜੋ ਫੁੱਲ ਸੁੱਟ ਰਹੇ ਹਨ, ਉਹ ਲਾੜੇ-ਲਾੜੀ ਨਾਲ ਪੰਡਿਤ ਜੀ ਨੂੰ ਵੀ ਲੱਗ ਰਹੇ ਹਨ। ਇਸ ਕਾਰਨ ਪੰਡਿਤ ਜੀ ਨੂੰ ਗੁੱਸਾ ਆਉਂਦਾ ਹੈ। ਉਨ੍ਹਾਂ ਦੇ ਹੱਥ ਵਿਚ ਪਲੇਟ ਜਾਂ ਡੱਬੇ ਵਰਗੀ ਕੋਈ ਚੀਜ਼ ਹੁੰਦੀ ਸੀ, ਜਿਸ ਨੂੰ ਉਹ ਗੁੱਸੇ ਵਿਚ ਆਪਣੇ ਸਾਹਮਣੇ ਖੜ੍ਹੇ ਮੁੰਡਿਆਂ ‘ਤੇ ਸੁੱਟ ਦਿੰਦੇ ਹਨ। ਇਸ ਤੋਂ ਬਾਅਦ ਉਹ ਗੁੱਸੇ ‘ਚ ਕੁਝ ਕਹਿੰਦੇ ਵੀ ਨਜ਼ਰ ਆ ਰਹੇ ਹਨ ਪਰ ਅੱਗੇ ਕੀ ਹੁੰਦਾ ਹੈ, ਇਹ ਵੀਡੀਓ ‘ਚ ਨਜ਼ਰ ਨਹੀਂ ਆ ਰਿਹਾ ਹੈ।
Kalesh b/w a Pandit ji and Some Guys over throwing Flower during Marriage Ritual’s:
pic.twitter.com/qC3vSabKRj— Ghar Ke Kalesh (@gharkekalesh) December 26, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਚੱਲਦੀ ਸਕੂਟੀ ਤੇ ਪਾਪਾ ਦੀ ਪਰੀ ਨੇ ਕੀਤਾ ਭਿਆਨਕ ਸਟੰਟ,ਵੀਡੀਓ ਦੇਖ ਲੋਕ ਹੋਏ ਹੈਰਾਨ
ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ X ਪਲੇਟਫਾਰਮ ‘ਤੇ @gharkekalesh ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਵਿਆਹ ਦੀਆਂ ਰਸਮਾਂ ਦੌਰਾਨ ਫੁੱਲ ਸੁੱਟਣ ਨੂੰ ਲੈ ਕੇ ਪੰਡਿਤ ਜੀ ਅਤੇ ਕੁਝ ਲੋਕਾਂ ਵਿਚਾਲੇ ਝੜਪ ਹੋ ਗਈ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 80 ਹਜ਼ਾਰ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ- ਪੰਡਿਤ ਜੀ ਇੰਨਾ ਗੁੱਸਾ ਨਹੀਂ ਕਰਨਾ ਚਾਹੀਦਾ ਸੀ, ਪਿਆਰ ਨਾਲ ਵੀ ਬੋਲ ਸਕਦੇ ਸੀ। ਇਕ ਹੋਰ ਯੂਜ਼ਰ ਨੇ ਲਿਖਿਆ- ਉਸ ਦੇ ਦੋਸਤ ਅਨਪੜ੍ਹ ਲੱਗਦੇ ਹਨ। ਤੀਜੇ ਯੂਜ਼ਰ ਨੇ ਲਿਖਿਆ- ਪੰਡਿਤ ਜੀ ਨੇ ਫਾਲਤੂ ਗੁੱਸਾ ਦਿਖਾਇਆ। ਇਕ ਹੋਰ ਯੂਜ਼ਰ ਨੇ ਲਿਖਿਆ- ਪੰਡਿਤ ਜੀ ਨੇ ਸਹੀ ਕੀਤਾ।