Girl Shocking Video: ਚੱਲਦੀ ਸਕੂਟੀ ‘ਤੇ ਪਾਪਾ ਦੀ ਪਰੀ ਨੇ ਕੀਤਾ ਭਿਆਨਕ ਸਟੰਟ,ਵੀਡੀਓ ਦੇਖ ਲੋਕ ਹੋਏ ਹੈਰਾਨ
Girl Shocking Video: ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਅਜਿਹੇ ਸਟੰਟ ਕਰਦੇ ਹਨ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਅਜਿਹੇ ਹੀ ਇੱਕ ਸਟੰਟ ਦਾ ਵੀਡੀਓ ਇਨ੍ਹੀਂ ਦਿਨੀਂ ਸਾਹਮਣੇ ਆਇਆ ਹੈ। ਜਿਸ 'ਚ ਇਕ ਲੜਕੀ ਚੱਲਦੀ ਸਕੂਟੀ 'ਤੇ ਲੇਟ ਕੇ ਅਜਿਹੇ ਸਟੰਟ ਕਰਦੀ ਹੈ। ਜਿਸ ਦੀ ਪਹਿਲਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ!
ਅਕਸਰ ਲੋਕ ਸੋਚਦੇ ਹਨ ਕਿ ਬਾਈਕ ਸਵਾਰੀ ਸਿਰਫ ਮੁੰਡਿਆਂ ਦੇ ਲਈ ਹੈ, ਪਰ ਅਜਿਹਾ ਯਕੀਨਨ ਨਹੀਂ ਹੈ, ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਲੜਕੀ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜਿਸ ਦੇ ਸਟੰਟ ਵੀਡੀਓ ਨੂੰ ਵੇਖ ਵਧੀਆ ਸਟੰਟਮੈਨ ਵੀ ਫੇਲ ਹੋ ਸਕਦੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਕਹੋਗੇ ਕਿ ਲੱਗਦਾ ਹੈ ਕਿ ਇਸ ਕੁੜੀ ਨੂੰ ਸਕੂਟੀ ਤੋਂ ਡਿੱਗਣ ਦਾ ਕੋਈ ਡਰ ਨਹੀਂ ਹੈ ਅਤੇ ਇਸਦਾ ਸਟੰਟ ਦੇਖ ਕੇ ਤੁਸੀਂ ਜ਼ਰੂਰ ਦੰਗ ਰਹਿ ਜਾਓਗੇ!
ਅੱਜ ਦੇ ਸਮੇਂ ਵਿੱਚ ਲੋਕ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਖਤਰਨਾਕ ਸਟੰਟਸ ਦਾ ਸਹਾਰਾ ਲੈਂਦੇ ਹਨ। ਹੁਣ ਇਸ ਵੀਡੀਓ ਨੂੰ ਦੇਖੋ ਜਿੱਥੇ ਇੱਕ ਕੁੜੀ ਚੱਲਦੀ ਸੜਕ ‘ਤੇ ਹੀ ਸਟੰਟ ਕਰਨ ਲੱਗਦੀ ਹੈ। ਕੁੜੀ ਸਕੂਟੀ ‘ਤੇ ਇੰਨੇ ਖਤਰਨਾਕ ਤਰੀਕੇ ਨਾਲ ਸਟੰਟ ਕਰਦੀ ਨਜ਼ਰ ਆ ਰਹੀ ਹੈ ਕਿ ਜਿਸ ਨੂੰ ਦੇਖ ਕੇ ਤੁਹਾਡਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗੇਗਾ ਅਤੇ ਇਹ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ।
ਇਹ ਵੀ ਪੜ੍ਹੋਂ- 25 ਫੁੱਟ ਲੰਬਾ, 45 ਇੰਚ ਮੋਟਾ, ਦਰੱਖਤ ਤੇ ਚੜ੍ਹਦੇ ਭਿਆਨਕ ਅਜਗਰ ਦੀ ਹੈਰਾਨੀਜਨਕ Video, ਦੇਖ ਕੇ ਕੰਬ ਜਾਵੇਗੀ ਰੂਹ।
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਲੜਕੀ ਸੜਕ ‘ਤੇ ਸਕੂਟੀ ਚਲਾ ਰਹੀ ਹੈ। ਇਸ ਸਟੰਟ ਲਈ ਉਹ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਠੀਕ ਤਰ੍ਹਾਂ ਨਾਲ ਲਾਕ ਕਰਦੀ ਹੈ। ਇਸ ਤੋਂ ਬਾਅਦ, ਉਹ ਸਕੂਟੀ ਚਲਾਉਂਦੇ ਸਮੇਂ ਹੈਂਡਲ ਛੱਡ ਦਿੰਦੀ ਹੈ ਅਤੇ ਕਮਰ ‘ਤੇ ਹੱਥ ਰੱਖ ਕੇ ਪਿਛਲੀ ਸੀਟ ‘ਤੇ ਲੇਟ ਜਾਂਦੀ ਹੈ। ਉਸ ਨੂੰ ਦੁਬਾਰਾ ਉੱਠਣ ਅਤੇ ਪਹਿਲਾਂ ਵਾਂਗ ਸਕੂਟਰ ਚਲਾਉਣਾ ਸ਼ੁਰੂ ਕਰਨ ਵਿੱਚ ਸਿਰਫ਼ ਕੁਝ ਸਕਿੰਟ ਲੱਗਦੇ ਹਨ। ਕਾਰ ‘ਚ ਪਿੱਛੇ ਆ ਰਹੇ ਲੋਕਾਂ ਨੇ ਇਸ ਸੀਨ ਨੂੰ ਕੈਮਰੇ ‘ਚ ਰਿਕਾਰਡ ਕਰ ਲਿਆ, ਜੋ ਹੁਣ ਲੋਕਾਂ ‘ਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
इनको गिरने का डर नही लगता 🤔 pic.twitter.com/kXMMy2KvKl
ਇਹ ਵੀ ਪੜ੍ਹੋ
— DECENT CHAUDHARY (@Decentladki1) December 25, 2024
ਇਸ ਵੀਡੀਓ ਨੂੰ X ‘ਤੇ @Decentladki1 ਨਾਂਅ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ। ਇਹ ਖਬਰ ਲਿਖੇ ਜਾਣ ਤੱਕ 6 ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੀਡੀਓ ‘ਤੇ ਇਕ ਯੂਜ਼ਰ ਨੇ ਕਿਹਾ, ‘ਲੱਗਦਾ ਹੈ ਕਿ ਇਸ ਕੁੜੀ ਦੇ ਅੰਦਰ ਜ਼ਰੂਰ ਕੋਈ ਭੂਤ ਆ ਗਿਆ ਹੈ।’ ਇਕ ਹੋਰ ਯੂਜ਼ਰ ਨੇ ਪੁੱਛਿਆ, ‘ਕੀ ਸਕੂਟੀ ਚਲਾਉਣ ਦਾ ਇਹ ਤਰੀਕਾ ਥੋੜ੍ਹਾ ਆਮ ਨਹੀਂ ਹੈ?’