Viral Video : ਲੇਡੀਜ਼ ਸੂਟ ਵੇਚਣ ਲਈ ਸ਼ਖਸ ਨੇ ਲਗਾਇਆ ਗਜਬ ਦਾ ਦਿਮਾਗ, ਲੋਕਾਂ ਨੇ ਰੱਜ ਕੇ ਕੀਤੀ ਤਾਰੀਫ

Updated On: 

13 Mar 2025 11:22 AM

Viral Video : ਇੱਕ ਸੇਲਜ਼ ਮੈਨ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਅਜੀਬ ਢੰਗ ਨਾਲ ਸੂਟ ਵੇਚਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਦੇਖਣ ਤੋਂ ਬਾਅਦ ਲੋਕ ਬਹੁਤ ਜ਼ਿਆਦਾ ਹੈਰਾਨ ਨਜ਼ਰ ਆ ਰਹੇ ਹਨ ਕਿਉਂਕਿ ਇਸ ਦੀ ਉਮੀਦ ਕਿਸੇ ਨੂੰ ਵੀ ਨਹੀਂ ਸੀ ਕਿ ਸ਼ਖਸ ਸੂਟ ਵੇਚਣ ਦੇ ਲਈ ਅਜਿਹਾ ਤਰੀਕਾ ਵੀ ਅਪਣਾ ਸਕਦਾ ਹੈ।

Viral Video : ਲੇਡੀਜ਼ ਸੂਟ ਵੇਚਣ ਲਈ ਸ਼ਖਸ ਨੇ ਲਗਾਇਆ ਗਜਬ ਦਾ ਦਿਮਾਗ, ਲੋਕਾਂ ਨੇ ਰੱਜ ਕੇ ਕੀਤੀ ਤਾਰੀਫ

Image Credit source: Instagram

Follow Us On

Viral Video : ਅੱਜ ਦੇ ਸਮੇਂ ਵਿੱਚ, ਘਰ ਚਲਾਉਣ ਲਈ ਮਰਦ ਅਤੇ ਔਰਤਾਂ ਦੋਵੇਂ ਬਰਾਬਰ ਮਿਹਨਤ ਕਰਦੇ ਹਨ। ਇੱਕ ਪਾਸੇ ਜਿੱਥੇ ਔਰਤਾਂ ਦਫ਼ਤਰ ਵਿੱਚ ਕੰਮ ਕਰਨ ਲਈ ਆਪਣੇ ਦਿਮਾਗ ਦੀ ਵਰਤੋਂ ਕਰਦੀਆਂ ਹਨ, ਉੱਥੇ ਦੂਜੇ ਪਾਸੇ, ਕੁੱਝ ਔਰਤਾਂ ਅਜਿਹੀਆਂ ਹਨ ਜੋ ਲੋਕਾਂ ਦੇ ਘਰਾਂ ਵਿੱਚ ਭਾਂਡੇ ਧੋਦੀਆਂ ਹਨ ਤਾਂ ਜੋ ਉਹ ਆਪਣੇ ਪਰਿਵਾਰ ਦਾ ਪੇਟ ਭਰ ਸਕਣ। ਹਾਲਾਂਕਿ, ਜੇ ਅਸੀਂ ਦੇਖਦੇ ਹਾਂ, ਤਾਂ ਮਰਦ ਵੀ ਘੱਟ ਮਿਹਨਤੀ ਨਹੀਂ ਹਨ ਅਤੇ ਉਹ ਆਪਣੇ ਪੱਧਰ ‘ਤੇ ਕੰਮ ਵੀ ਕਰਦੇ ਹਨ। ਇਸ ਨਾਲ ਸਬੰਧਤ ਇੱਕ ਵੀਡੀਓ ਇਨ੍ਹੀਂ ਦਿਨੀਂ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਇੱਕ ਵਿਲੱਖਣ ਅੰਦਾਜ਼ ਵਿੱਚ ਔਰਤਾਂ ਦੇ ਸੂਟ ਵੇਚ ਰਿਹਾ ਹੈ। ਉਸਦੀ ਕਲਾ ਇੰਟਰਨੈੱਟ ਦੀ ਦੁਨੀਆ ਵਿੱਚ ਆਉਂਦੇ ਹੀ ਮਸ਼ਹੂਰ ਹੋ ਗਈ ਅਤੇ ਉਸਦੀ ਵੀਡੀਓ ਨੂੰ ਲਗਭਗ 75 ਲੱਖ ਲੋਕਾਂ ਨੇ ਦੇਖਿਆ ਹੈ।

ਇਸ ਵਾਇਰਲ ਵੀਡੀਓ ਨੂੰ ਦੇਖ ਕੇ ਸਮਝ ਆ ਰਿਹਾ ਹੈ ਕਿ ਇਹ ਵਿਅਕਤੀ ਕੱਪੜੇ ਦੀ ਦੁਕਾਨ ‘ਤੇ ਸੇਲਜ਼ਮੈਨ ਵਜੋਂ ਕੰਮ ਕਰ ਰਿਹਾ ਹੈ। ਜਿਸ ਵਿੱਚ ਉਹ ਔਰਤਾਂ ਦੇ ਸੂਟ ਵੇਚਣ ਲਈ ਇੱਕ ਅਜੀਬ ਤਰੀਕਾ ਅਪਣਾਉਂਦਾ ਹੈ। ਇਹ ਦੇਖ ਕੇ ਹਰ ਕੋਈ ਹੈਰਾਨ ਜਾਪਦਾ ਹੈ। ਵੀਡੀਓ ਵਿੱਚ, ਉਹ ਖੁਦ ਇੱਕ ਔਰਤ ਦਾ ਸੂਟ ਪਾ ਕੇ ਇਸਦਾ ਪ੍ਰਦਰਸ਼ਨ ਕਰ ਰਿਹਾ ਹੈ। ਇਹ ਵਾਇਰਲ ਕਲਿੱਪ ਬੰਗਲਾਦੇਸ਼ ਦੀ ਦੱਸੀ ਜਾ ਰਹੀ ਹੈ। ਹਾਲਾਂਕਿ, ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ।

ਵੀਡੀਓ ਵਿੱਚ, ਉਸਨੂੰ ਔਰਤਾਂ ਦਾ ਸੂਟ ਪਹਿਨਿਆ ਹੋਇਆ ਅਤੇ ਗਾਹਕਾਂ ਨੂੰ ਇਸਦਾ ਪ੍ਰਦਰਸ਼ਨ ਕਰਦੇ ਦੇਖਿਆ ਜਾ ਸਕਦਾ ਹੈ। ਉਸਦੇ ਸਾਹਮਣੇ ਖੜ੍ਹੇ ਹੋਰ ਲੋਕ ਹੱਸ ਰਹੇ ਹਨ ਅਤੇ ਬੰਗਾਲੀ ਭਾਸ਼ਾ ਵਿੱਚ ਉਸਦਾ ਮਜ਼ਾਕ ਉਡਾਉਂਦੇ ਦਿਖਾਈ ਦੇ ਰਹੇ ਹਨ। ਖੈਰ, ਜੇ ਤੁਸੀਂ ਦੇਖੋਗੇ, ਤਾਂ ਉਹ ਮੁੰਡਾ ਮਜ਼ਾਕ ਵਿੱਚ ਕੁੱਝ ਅਜੀਬ ਗੱਲਾਂ ਵੀ ਕਰ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸਨੇ ਖੁਦ ਇਹ ਸੂਟ ਵੇਚਣ ਲਈ ਪਹਿਨਿਆ ਸੀ ਤਾਂ ਜੋ ਗਾਹਕ ਸੂਟ ਦੀ ਫਿਟਿੰਗ ਅਤੇ ਇਸਦੇ ਪੂਰੇ ਡਿਜ਼ਾਈਨ ਨੂੰ ਸਾਫ਼-ਸਾਫ਼ ਦੇਖ ਸਕਣ।

ਇਹ ਵੀ ਪੜ੍ਹੋ- OMG: AC on ਕਰਦੇ ਹੀ ਲਟਕ ਗਿਆ ਸੱਪਾਂ ਦਾ ਝੁੰਡ, ਪਰਿਵਾਰ ਦੇ ਉੱਡ ਗਏ ਹੋਸ਼ ਕਮਰਾ ਛੱਡ ਭੱਜੇ

ਇਹ ਵੀਡੀਓ @ekhlasuddina ਨਾਂਅ ਦੇ ਇੱਕ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ, ਇਸਨੂੰ ਲੱਖਾਂ ਲੋਕਾਂ ਨੇ ਦੇਖਿਆ ਹੈ ਅਤੇ 41 ਹਜ਼ਾਰ ਤੋਂ ਵੱਧ ਲੋਕਾਂ ਨੇ ਇਸਨੂੰ ਲਾਈਕ ਕੀਤਾ ਹੈ। ਇਸ ਦੇ ਨਾਲ ਹੀ ਲੋਕ ਇਸ ‘ਤੇ ਮਜ਼ਾਕੀਆ ਟਿੱਪਣੀਆਂ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ‘ਤੁਸੀਂ ਜੋ ਮਰਜ਼ੀ ਕਹੋ, ਇਹ ਸੇਲਜ਼ ਮੈਨ ਆਪਣਾ ਕੰਮ ਬਹੁਤ ਵਧੀਆ ਢੰਗ ਨਾਲ ਕਰ ਰਿਹਾ ਹੈ।’ ਜਦੋਂ ਕਿ ਇੱਕ ਹੋਰ ਨੇ ਲਿਖਿਆ, ‘ਕੀ ਸੂਟ ਵੇਚਣ ਦਾ ਇਹ ਤਰੀਕਾ ਥੋੜ੍ਹਾ ਆਮ ਨਹੀਂ ਹੈ?’