Viral Video : ਬੈਂਗਲੂਰੂ ‘ਚ ਕੰਮਵਾਲੀ ਨੇ ਕਤੂਰਿਆਂ ਨਾਲ ਕੀਤੀ ਦਰਿੰਦਗੀ, CCTV ਫੁਟੇਜ ਦੇਖ ਕੇ ਭੜਕੇ ਲੋਕ !

Published: 

04 Nov 2025 15:20 PM IST

Shockign Video Viral: ਬੈਂਗਲੂਰੂ ਵਿੱਚ ਇੱਕ ਕੰਮਵਾਲੀ ਕਤੂਰਿਆਂ ਨੂੰ ਘੁਮਾਉਣ ਲਈ ਲੈ ਗਈ ਸੀ, ਪਰ ਉਸਨੇ ਲਿਫਟ ਅੰਦਰ ਉਨ੍ਹਾਂ ਨਾਲ ਜੋ ਕੀਤਾ, ਉਹ ਦੇਖ ਕੇ ਲੋਕ ਗੁੱਸੇ ਨਾਲ ਲਾਲ-ਪੀਲੇ ਹੋ ਰਹੇ ਹਨ। ਇਸ ਘਟਨਾ ਦਾ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕੰਮਵਾਲੀ ਕਤੂਰੇ ਨੂੰ ਪੱਟੇ ਸਮੇਤ ਚੁੱਕਦੀ ਹੈ ਅਤੇ ਬੇਰਹਮੀ ਨਾਲ ਫਰਸ਼ ਤੇ ਜ਼ੋਰ ਨਾਲ ਸੁੱਟਨ ਲੱਗਦੀ ਹੈ। ਮਾਸੂਮ ਕਤੂਰਾ ਤੁਰੰਤ ਬੇਹੋਸ਼ ਹੋ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ।

Viral Video : ਬੈਂਗਲੂਰੂ ਚ ਕੰਮਵਾਲੀ ਨੇ ਕਤੂਰਿਆਂ ਨਾਲ ਕੀਤੀ ਦਰਿੰਦਗੀ, CCTV ਫੁਟੇਜ ਦੇਖ ਕੇ ਭੜਕੇ ਲੋਕ !

Image Credit source: X/@karnatakaportf

Follow Us On

ਕਰਨਾਟਕ ਦੇ ਬੈਂਗਲੂਰੂ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕੰਮਵਾਲੀ ਨੇ ਲਿਫਟ ਦੇ ਅੰਦਰ ਕਤੂਰਿਆਂ ਨੂੰ ਬੇਰਹਮੀ ਨਾਲ ਫਰਸ਼ ਤੇ ਸੁੱਟ-ਸੁੱਟ ਕੇ ਮਾਰ ਦਿੱਤਾ। ਔਰਤ ਦੀ ਇਹ ਕਰਤੂਤ ਲਿਫਟ ਵਿੱਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ, ਜਿਸਦੀ ਫੁਟੇਜ ਹੁਣ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਵਾਇਰਲ ਹੋ ਰਹੇ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੰਮਵਾਲੀ ਮਾਸੂਮ ਕਤੂਰਿਆਂ ਨਾਲ ਲਿਫਟ ਵਿੱਚ ਦਾਖਲ ਹੁੰਦੀ ਹੈ। ਕੁਝ ਸੈਕਿੰਟਾਂ ਬਾਅਦ ਉਹ ਇੱਕ ਕਤੂਰੇ ਨੂੰ ਪੱਟੇ ਸਮੇਤ ਚੁੱਕਦੀ ਹੈ ਅਤੇ ਬੇਰਹਮੀ ਨਾਲ ਫਰਸ਼ ਤੇ ਜ਼ੋਰ ਨਾਲ ਸੁੱਟਨ ਲੱਗਦੀ ਹੈ। ਮਾਸੂਮ ਕਤੂਰਾ ਤੁਰੰਤ ਬੇਹੋਸ਼ ਹੋ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ।

ਲਿਫਟ ਦਾ ਦਰਵਾਜ਼ਾ ਖੁਲਣ ਤੇ ਔਰਤ ਮਰੇ ਹੋਏ ਕਤੂਰੇ ਨੂੰ ਘਸੀਟਦੀ ਹੋਈ ਬਾਹਰ ਲੈ ਜਾਂਦੀ ਹੈ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਇਹ ਦਿਲ ਦਹਿਲਾ ਦੇਣ ਵਾਲੀ ਸੀਸੀਟੀਵੀ ਫੁਟੇਜ ਦੇਖ ਕੇ ਲੋਕ ਗੁੱਸੇ ਨਾਲ ਉਬਲ ਪਏ ਹਨ ਅਤੇ ਉਸ ਔਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।

ਇਸ ਬੇਰਹਿਮ ਹਰਕਤ ਦਾ ਵੀਡੀਓ X (ਪਹਿਲਾਂ ਟਵਿੱਟਰ) ਤੇ @karnatakaportf ਨਾਮ ਦੇ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੀ ਤੁਰੰਤ ਹਰਕਤ ਵਿੱਚ ਆਈ ਅਤੇ ਉਸ ਖਿਲਾਫ ਕਾਰਵਾਈ ਕੀਤੀ।

ਬੈਂਗਲੂਰੂ ਪੁਲਿਸ ਨੇ ਆਪਣੇ ਅਧਿਕਾਰਕ X ਹੈਂਡਲ @bhagalurups ਤੋਂ ਜਵਾਬ ਦਿੰਦਿਆਂ ਕਿਹਾ ਕਿ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜਮਾ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਉੱਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 325 BNS ਅਤੇ ਪਸ਼ੂ ਕ੍ਰੂਰਤਾ ਨਿਵਾਰਣ ਐਕਟ 1960 ਦੀ ਧਾਰਾ 11(1)(l) ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਕਿਹਾ ਕਿਸੇ ਵੀ ਰੂਪ ਵਿੱਚ ਕ੍ਰੂਰਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇੱਥੇ ਵੇਖੋ ਵੀਡੀਓ