Shocking Video: ਜਾਦੂਗਰ ਟੋਪੀ ‘ਚੋਂ ਕਿਵੇਂ ਕੱਢਦੇ ਹਨ ਕਬੂਤਰ? VIDEO ਨੇ ਸਮਝਾਈ ਪੂਰੀ ਟ੍ਰਿਕ

Updated On: 

28 Oct 2025 10:41 AM IST

Viral Video: ਸੋਸ਼ਲ ਮੀਡੀਆ ਤੇ ਜਾਦੂਗਰ ਦੀ ਟ੍ਰਿਕ ਵਾਇਰਲ ਹੋ ਰਹੀ ਹੈ, ਜਿਸਨੂੰ ਦੇਖ ਕੇ ਲੋਕਾਂ ਦਾ ਇਹ ਭਰਮ ਦੂਰ ਹੋ ਗਿਆ ਕਿ ਆਖਿਰ ਟੋਪੀ ਚੋਂ ਕਬੂਤਰ ਕਿਵੇਂ ਨਿਕਲ ਆਉਂਦੇ ਹਨ। ਵੀਡੀਓ ਦੇਖ ਕੇ ਕੋਈ ਵੀ ਸਮਝ ਸਕਦਾ ਹੈ ਕਿ ਜਾਦੂ ਅਸਲ ਵਿੱਚ ਸਿਰਫ਼ ਨਜ਼ਰ ਦੀ ਧੋਖਾਧੜੀ ਹੁੰਦੀ ਹੈ।

Shocking Video: ਜਾਦੂਗਰ ਟੋਪੀ ਚੋਂ ਕਿਵੇਂ ਕੱਢਦੇ ਹਨ ਕਬੂਤਰ? VIDEO ਨੇ ਸਮਝਾਈ ਪੂਰੀ ਟ੍ਰਿਕ

Image Credit source: Instagram/ajayjhorarbani

Follow Us On

ਜਾਦੂਗਰਾਂ ਦਾ ਖੇਡ ਤਾਂ ਤੁਸੀਂ ਵੀ ਕਈ ਵਾਰ ਦੇਖਿਆ ਹੋਵੇਗਾ। ਉਹ ਅਜਿਹੀਆਂ ਅਜੀਬੋ-ਗਰੀਬ ਟ੍ਰਿਕਸ ਦਿਖਾਉਂਦੇ ਹਨ ਕਿ ਲੋਕ ਹੈਰਾਨ ਰਹਿ ਜਾਂਦੇ ਹਨ ਅਤੇ ਸਮਝ ਨਹੀਂ ਪਾਂਦੇ ਕਿ ਇਹ ਹੋਇਆ ਕਿਵੇਂ! ਤੁਸੀਂ ਵੀ ਕਿਸੇ ਜਾਦੂਗਰ ਨੂੰ ਟੋਪੀ ਚੋਂ ਅਚਾਨਕ ਕਬੂਤਰ ਕੱਢਦੇ ਦੇਖਿਆ ਹੋਵੇਗਾ ਅਤੇ ਸੋਚਿਆ ਹੋਵੇਗਾ ਕਿ ਇਹ ਕਰਦਾ ਕਿਵੇਂ ਹੈ? ਪਰ ਹੁਣ ਇੱਕ ਵਾਇਰਲ ਵੀਡੀਓ ਨੇ ਇਸਦੇ ਸਾਰੇ ਰਾਜ਼ ਤੋਂ ਪਰਦਾ ਹਟਾ ਦਿੱਤਾ ਹੈ। ਇਸਨੂੰ ਦੇਖਣ ਤੋਂ ਬਾਅਦ ਤੁਸੀਂ ਜਾਣ ਜਾਓਗੇ ਕਿ ਜਾਦੂਗਰ ਟੋਪੀ ਵਿੱਚ ਰੁਮਾਲ ਪਾ ਕੇ ਉਸਨੂੰ ਕਿਵੇਂ ਕਬੂਤਰ ਵਿੱਚ ਬਦਲ ਦਿੰਦਾ ਹੈ।

ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਜਾਦੂਗਰ ਸੜਕ ਕੰਡੇ ਜਾਦੂ ਦਾ ਖੇਡ ਦਿਖਾ ਰਿਹਾ ਹੈ। ਉਸਦੇ ਹੱਥ ਵਿੱਚ ਕਾਲੇ ਰੰਗ ਦੀ ਵੱਡੀ ਟੋਪੀ ਹੈ। ਇਹੋ ਉਹੀ ਟੋਪੀ ਹੈ ਜਿਸ ਚੋਂ ਉਹ ਥੋੜ੍ਹੇ ਸਮੇਂ ਬਾਅਦ ਕਬੂਤਰ ਕੱਢਣ ਵਾਲਾ ਹੈ। ਉਹ ਆਪਣੀ ਪੌਕੇਟ ਚੋਂ ਇੱਕ ਚਿੱਟਾ ਰੁਮਾਲ ਕੱਢਦਾ ਹੈ ਅਤੇ ਉਸਨੂੰ ਟੋਪੀ ਦੇ ਅੰਦਰ ਕਰ ਦਿੰਦਾ ਦਿੰਦਾ ਹੈ। ਫਿਰ ਉਹ ਟੋਪੀ ਚੋਂ ਕਬੂਤਰ ਕੱਢ ਕੇ ਸਭਨੂੰ ਦਿਖਾਉਂਦਾ ਹੈ ਜਿਵੇਂ ਉਸਨੇ ਰੁਮਾਲ ਨੂੰ ਕਬੂਤਰ ਵਿੱਚ ਬਦਲ ਦਿੱਤਾ ਹੋਵੇ।

ਇਹ ਵੀ ਦੇਖੋ:ਬਿੱਲੀ ਦੀ ਤਾਂ ਯਮਰਾਜ ਨਾਲ ਉੱਠਣੀ ਬੈਠਣੀ ਬਿਜਲੀ ਦਾ ਝਟਕਾ ਵੀ ਨਹੀਂ ਵਿਗਾੜ ਸਕਿਆ ਕੁੱਝ, Viral Video

ਪਰ ਉਸਦੀ ਅਸਲੀ ਟ੍ਰਿਕ ਇਹ ਸੀ ਕਿ ਉਸਨੇ ਟੋਪੀ ਦੇ ਅੰਦਰ ਪਹਿਲਾਂ ਹੀ ਕਬੂਤਰ ਛਿੱਪਾ ਕੇ ਰੱਖਿਆ ਸੀ। ਟੋਪੀ ਦੇ ਅੰਦਰ ਇੱਕ ਖਾਸ ਰੂਮ (ਕੰਪਾਰਟਮੈਂਟ) ਬਣਾਇਆ ਹੋਇਆ ਹੈ, ਜਿਸ ਵਿੱਚ ਹੇਠਾਂ ਕਬੂਤਰ ਛੁਪਿਆ ਸੀ, ਜੋ ਨਜ਼ਰ ਨਹੀਂ ਕਿਸੇ ਨੂੰ ਆਉਂਦਾ । ਇਹ ਕੋਈ ਜਾਦੂਈ ਟੋਪੀ ਨਹੀਂ ਸੀ, ਸਗੋਂ ਜਾਦੂਗਰ ਦੀ ਹੋਸ਼ਿਆਰੀ, ਹੱਥ ਦੀ ਸਫ਼ਾਈ ਅਤੇ ਟਾਈਮਿੰਗ ਦਾ ਕਮਾਲ ਸੀ।

ਇਹ ਵੀ ਦੇਖੋ : ਸ਼ਖ਼ਸ ਨੇ ਦਿਖਾਇਆ ਅਜਿਹਾ ਕਰਤਬ, ਲੋਕਾਂ ਨੂੰ ਯਾਦ ਆਏ Physics ਦੇ ਨਿਯਮ; ਦੇਖੋ VIRAL VIDEO

90 ਲੱਖ ਵਾਰ ਦੇਖਿਆ ਗਿਆ ਵੀਡੀਓ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਤੇ ajayjhorarbani ਨਾਂ ਵਾਲੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸਨੂੰ ਹੁਣ ਤੱਕ 9 ਮਿਲੀਅਨ ਯਾਨੀ 90 ਲੱਖ ਵਾਰ ਦੇਖਿਆ ਜਾ ਚੁੱਕਾ ਹੈ। 30 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਇਸਨੂੰ ਲਾਈਕ ਕੀਤਾ ਹੈ ਅਤੇ ਵੱਖ-ਵੱਖ ਰਿਐਕਸ਼ਨਸ ਦਿੱਤੇ ਹਨ।

ਕਿਸੇ ਨੇ ਵੀਡੀਓ ਦੇਖ ਕੇ ਕਿਹਾ—ਅੱਜ ਪਤਾ ਲੱਗਾ ਕਿ ਟੋਪੀ ਚੋਂ ਕਬੂਤਰ ਕਿਵੇਂ ਨਿਕਲਦੇ ਹਨ। ਇਸਦੇ ਨਾਲ ਹੀ ਇੱਕ ਹੋਰ ਨੇ ਲਿਖਿਆ—ਜਾਦੂ ਵੀ ਇੱਕ ਕਲਾ ਹੈ, ਜੋ ਹਰ ਕਿਸੇ ਨੂੰ ਨਹੀਂ ਆਉਂਦੀ। ਇੱਕ ਹੋਰ ਯੂਜ਼ਰ ਨੇ ਕਿਹਾ—ਸਭਦੀ ਆਪਣੀ ਰੋਜ਼ੀ-ਰੋਟੀ ਹੈ। ਇਹ ਵੀ ਆਪਣੇ ਤਰੀਕੇ ਨਾਲ ਕਮਾ ਰਿਹਾ ਹੈ। ਕਿਸੇ ਦੇ ਘਰ ਚੋਰੀ, ਕਤਲ, ਡੱਕੇਤੀ ਤਾਂ ਨਹੀਂ ਕਰ ਰਿਹਾ। ਜਦਕਿ ਹੋਰ ਯੂਜ਼ਰ ਨੇ ਲਿਖਿਆ—ਜਾਦੂਗਰ ਪਹਿਲਾਂ ਹੀ ਕਹਿੰਦੇ ਹਨ ਕਿ ਇਹ ਕੋਈ ਅਸਲੀ ਜਾਦੂ ਨਹੀਂ ਹੁੰਦਾ। ਜੇ ਜਾਦੂ ਨਾਲ ਪੈਸੇ ਬਣਦੇ ਤਾਂ ਅਸੀਂ ਘਰ ਬੈਠੇ ਪੈਸੇ ਬਣਾ ਲੈਂਦੇ। ਇਹ ਤਾਂ ਹੱਥ ਦੀ ਸਫਾਈ ਅਤੇ ਕਲਾ ਦਾ ਪ੍ਰਦਰਸ਼ਨ ਹੈ, ਪਰ ਅਸੀਂ ਹੀ ਇਸਨੂੰ ਜਾਦੂ ਸਮਝ ਲੈਂਦੇ ਹਾਂ ।

ਵੀਡੀਓ ਇੱਥੇ ਦੇਖੋ